IND vs IRE Playing XI: ਭਾਰਤ ਅਤੇ ਆਇਰਲੈਂਡ ਵਿਚਾਲੇ 3 ਟੀ-20 ਸੀਰੀਜ਼ ਦਾ ਪਹਿਲਾ ਮੈਚ ਡਬਲਿਨ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਮੇਜ਼ਬਾਨ ਆਇਰਲੈਂਡ ਪਹਿਲਾਂ ਬੱਲੇਬਾਜ਼ੀ ਕਰਨ ਉਤਰੇਗਾ।
ਰਿੰਕੂ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਣਾ ਭਾਰਤ ਲਈ ਆਪਣਾ ਟੀ-20 ਡੈਬਿਊ ਕਰ ਰਹੇ ਹਨ। ਦਰਅਸਲ, ਰਿੰਕੂ ਸਿੰਘ ਨੇ ਆਈਪੀਐਲ 2023 ਸੀਜ਼ਨ ਵਿੱਚ ਬਹੁਤ ਪ੍ਰਭਾਵਿਤ ਕੀਤਾ ਸੀ। ਉੱਥੇ ਹੀ ਪ੍ਰਸਿੱਧ ਕ੍ਰਿਸ਼ਣਾ ਭਾਰਤ ਲਈ ਕਈ ਵਨਡੇ ਖੇਡ ਚੁੱਕੇ ਹਨ ਪਰ ਟੀ-20 ਫਾਰਮੈਟ 'ਚ ਪਹਿਲੀ ਵਾਰ ਖੇਡਣਗੇ। ਹਾਲਾਂਕਿ ਪ੍ਰਸਿੱਧ ਕ੍ਰਿਸ਼ਣਾ ਨੇ ਆਈ.ਪੀ.ਐੱਲ. 'ਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾ ਚੁੱਕੇ ਹਨ।
ਭਾਰਤੀ ਟੀਮ ਦੀ ਪਲੇਇੰਗ ਇਲੈਵਨ- ਰਿਤੂਰਾਜ ਗਾਇਕਵਾੜ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਪ੍ਰਸਿੱਧ ਕ੍ਰਿਸ਼ਣਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ) ਅਤੇ ਰਵੀ ਬਿਸ਼ਨੋਈ।
ਇਹ ਵੀ ਪੜ੍ਹੋ: Indian Cricket Team : ਬੁਮਰਾਹ ਨੇ ਕਿਹਾ ਮੈਂ ਜ਼ਿਆਦਾ ਉਮੀਦਾਂ ਨਹੀਂ ਲਾਉਂਦਾ, ਜੋ ਵੀ ਹੋਣਾ ਹੋਕੇ ਰਹਿੰਦਾ, 11 ਮਹੀਨੇ ਬਾਅਦ ਖੇਡਣਗੇ ਮੈਚ
ਆਇਰਲੈਂਡ ਦੀ ਪਲੇਇੰਗ ਇਲੈਵਨ-ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਲਬਰਨੀ, ਲੋਰਕਨ ਟਕਰ (ਡਬਲਯੂਕੇ), ਹੈਰੀ ਟੇਕਟਰ, ਕਰਟਿਸ ਕੈਂਫਰ, ਜਾਰਜ ਡੌਕਰੇਲ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਜੋਸ਼ ਲਿਟਿਲ, ਅਤੇ ਬੇਨ ਵ੍ਹਾਈਟ
ਟਾਸ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਕੀ ਕਿਹਾ?
ਭਾਰਤੀ ਟੀਮ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਮੈਦਾਨ 'ਤੇ ਵਾਪਸੀ ਕਰਕੇ ਚੰਗਾ ਮਹਿਸੂਸ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਹੋਣ ਦੇ ਨਾਤੇ ਚਾਹਾਂਗਾਪਿੱਚ 'ਤੇ ਥੋੜੀ ਮਦਦ ਜ਼ਰੂਰ ਰਹੇ। ਇਸ ਦੇ ਨਾਲ ਹੀ ਆਇਰਲੈਂਡ ਦੇ ਕਪਤਾਨ ਪਾਲ ਸਟਰਲਿੰਗ ਨੇ ਕਿਹਾ ਕਿ ਪਿਛਲੇ ਦਿਨੀਂ ਸਾਡੀ ਟੀਮ ਨੇ ਸਕਾਟਲੈਂਡ 'ਚ ਸ਼ਾਨਦਾਰ ਕ੍ਰਿਕਟ ਦਾ ਨਜ਼ਾਰਾ ਪੇਸ਼ ਕੀਤਾ ਸੀ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਸੀਂ ਅੱਜ ਕ੍ਰਿਕਟ ਕਿਵੇਂ ਖੇਡਦੇ ਹਾਂ। ਨਾਲ ਹੀ ਆਇਰਲੈਂਡ ਦੇ ਕਪਤਾਨ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਖਿਲਾਫ ਸੀਰੀਜ਼ ਸਾਡੇ ਲਈ ਸ਼ਾਨਦਾਰ ਅਨੁਭਵ ਹੋਵੇਗੀ।
ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਨੂੰ ਲੈ ਕੇ ਆਇਆ ਵੱਡਾ ਅਪਡੇਟ, 21 ਅਗਸਤ ਨੂੰ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਸਬੰਧੀ ਹੋੋਵੇਗੀ ਚਰਚਾ