IND vs PAK Update: ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੋਕਣਾ ਪਿਆ ਹੈ। ਇਸ ਤੋਂ ਪਹਿਲਾਂ ਭਾਰਤੀ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 16.4 ਓਵਰਾਂ ਵਿੱਚ 121 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਕੀ ਮੀਂਹ ਕਰਕੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫਿਰ ਜਾਵੇਗਾ? ਹੁਣ ਜੇਕਰ ਮੀਂਹ ਤੋਂ ਬਾਅਦ ਮੈਚ ਸ਼ੁਰੂ ਹੁੰਦਾ ਹੈ ਤਾਂ ਪਾਕਿਸਤਾਨ ਦੇ ਲਈ ਜਿੱਤ ਦਾ ਕੀ ਟੀਚਾ ਹੋਵੇਗਾ?


ਪਾਕਿਸਤਾਨ ਦੇ ਸਾਹਮਣੇ ਕਿੰਨੀਆਂ ਦੌੜਾਂ ਦਾ ਟੀਚਾ ਹੋਵੇਗਾ?


ਹਾਲਾਂਕਿ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਭਾਰਤ-ਪਾਕਿਸਤਾਨ ਮੈਚ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ। ਜੇਕਰ ਅੱਜ ਮੈਚ ਪੂਰਾ ਨਹੀਂ ਹੋਇਆ ਤਾਂ ਸੋਮਵਾਰ ਨੂੰ ਖੇਡਿਆ ਜਾਵੇਗਾ। ਪਰ ਪਾਕਿਸਤਾਨ ਲਈ ਕੀ ਹੋਵੇਗਾ ਟੀਚਾ... ਦਰਅਸਲ, ਜੇਕਰ ਪਾਕਿਸਤਾਨ ਨੂੰ 20 ਓਵਰ ਮਿਲਦੇ ਹਨ ਤਾਂ 181 ਦੌੜਾਂ ਦਾ ਟੀਚਾ ਹੋਵੇਗਾ।


ਉੱਥੇ ਹੀ ਜੇਕਰ ਬਾਬਰ ਆਜ਼ਮ ਦੀ ਟੀਮ ਨੂੰ 21 ਓਵਰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਫਿਰ 187 ਦੌੜਾਂ ਬਣਾਉਣੀਆਂ ਪੈਣਗੀਆਂ। ਪਰ ਜੇਕਰ ਪਾਕਿਸਤਾਨ ਨੂੰ 22 ਓਵਰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਰਿਵਾਇਸ ਟਾਰਗੇਟ 194 ਦੌੜਾਂ ਹੋਵੇਗਾ। ਭਾਵ ਕਿ ਪਾਕਿਸਤਾਨ ਨੂੰ ਮੈਚ ਜਿੱਤਣ ਲਈ 22 ਓਵਰਾਂ ਵਿੱਚ 194 ਦੌੜਾਂ ਬਣਾਉਣੀਆਂ ਪੈਣਗੀਆਂ।


ਇਹ ਵੀ ਪੜ੍ਹੋ: SA vs AUS: ਡੇਵਿਡ ਵਾਰਨਰ ਨੇ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ, ਸਭ ਤੋਂ ਵੱਧ ਸੈਂਕੜਿਆਂ ਦਾ ਤੋੜਿਆ ਰਿਕਾਰਡ


ਮੀਂਹ ਤੋਂ ਬਾਅਦ ਕੀ ਗਣਿਤ ਹੋ ਸਕਦਾ ਹੈ?


ਇਸੇ ਤਰ੍ਹਾਂ ਜੇਕਰ ਪਾਕਿਸਤਾਨ ਨੂੰ 23 ਓਵਰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਸ ਨੂੰ ਜਿੱਤ ਲਈ 200 ਦੌੜਾਂ ਬਣਾਉਣੀਆਂ ਪੈਣਗੀਆਂ। ਪਰ ਜੇਕਰ ਪਾਕਿਸਤਾਨ ਟੀਮ ਨੂੰ ਰਿਵਾਇਸ ਟਾਰਗੇਟ ਤੋਂ ਬਾਅਦ 24 ਓਵਰਾਂ 'ਚ ਆਊਟ ਹੋ ਜਾਂਦੀ ਹੈ ਤਾਂ ਟੀਚਾ 206 ਦੌੜਾਂ ਦਾ ਹੋਵੇਗਾ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੀਂਹ ਤੋਂ ਬਾਅਦ ਖੇਡ ਕਦੋਂ ਸ਼ੁਰੂ ਹੁੰਦੀ ਹੈ ਅਤੇ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਦੇ ਸਾਹਮਣੇ ਕੀ ਟੀਚਾ ਹੁੰਦਾ ਹੈ?


ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਲਈ ਓਪਨਰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵੇਂ ਖਿਡਾਰੀਆਂ ਨੇ 50 ਦੌੜਾਂ ਦਾ ਅੰਕੜਾ ਪਾਰ ਕੀਤਾ।


ਇਹ ਵੀ ਪੜ੍ਹੋ: IND vs PAK: ਮੀਂਹ ਰੁਕਣ ਤੋਂ ਬਾਅਦ ਸਪੰਜ ਨਾਲ ਸੁਖਾਇਆ ਗਿਆ ਮੈਦਾਨ, ਭਾਰਤ-ਪਾਕਿ ਮੈਚ 'ਤੇ ਫੈਂਸ ਨੇ ਦਿੱਤਾ ਇਹ ਰਿਐਕਸ਼ਨ