IND vs AFG Series: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਬਾਕੀ ਟੀਮ ਨੂੰ ਇਕ ਮਹੀਨੇ ਦਾ ਬ੍ਰੇਕ ਮਿਲੇਗਾ। ਇਸ ਕਾਰਨ ਭਾਰਤ-ਅਫਗਾਨਿਸਤਾਨ ਸੀਰੀਜ਼ ਨੂੰ ਹੋਰ ਮੁਲਤਵੀ ਕੀਤਾ ਜਾ ਸਕਦਾ ਹੈ। ਦਰਅਸਲ, ਬੀਸੀਸੀਆਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਖਿਡਾਰੀਆਂ ਨੂੰ ਬਰੇਕ ਦੇਣ ਦੇ ਮੂਡ ਵਿੱਚ ਹੈ।


ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਬ੍ਰੇਕ ਮਿਲੇਗੀ, ਫਿਰ ਭਾਰਤ ਵੈਸਟਇੰਡੀਜ਼ ਦਾ ਦੌਰਾ ਹੋਵੇਗਾ, ਯਾਨੀ ਅਫਗਾਨਿਸਤਾਨ ਸੀਰੀਜ਼ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।


ਇਹ ਵੀ ਪੜ੍ਹੋ: WTC Final 2023: ਈਸ਼ਾਨ ਕਿਸ਼ਨ ਨੂੰ ਮਿਲਣੀ ਚਾਹੀਦੀ ਪਲੇਇੰਗ 11 ‘ਚ ਥਾਂ, ਹਰਭਜਨ ਸਿੰਘ ਨੇ ਦੱਸੀ ਵਜ੍ਹਾ


ਕਿਉਂ ਖਤਰੇ 'ਚ ਹੈ ਭਾਰਤ-ਅਫਗਾਨਿਸਤਾਨ ਸੀਰੀਜ਼?


ਦਰਅਸਲ, ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਆਈਪੀਐਲ 2023 ਦੇ ਸੀਜ਼ਨ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਇੰਗਲੈਂਡ ਵਿੱਚ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਟੀਮ ਇੰਡੀਆ ਦੇ ਸਾਹਮਣੇ ਆਸਟ੍ਰੇਲੀਆ ਦੀ ਚੁਣੌਤੀ ਹੋਵੇਗੀ। ਦੋਵੇਂ ਟੀਮਾਂ 7 ਜੂਨ ਤੋਂ ਓਵਲ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ BCCI ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਇੰਡੀਆ ਖਿਡਾਰੀਆਂ ਨੂੰ ਬ੍ਰੇਕ ਦੇਣ ਦੇ ਮੂਡ 'ਚ ਹੈ। ਇਸ ਤੋਂ ਬਾਅਦ ਭਾਰਤੀ ਖਿਡਾਰੀ ਜੁਲਾਈ ਦੇ ਪਹਿਲੇ ਹਫ਼ਤੇ ਵੈਸਟਇੰਡੀਜ਼ ਦੌਰੇ ਲਈ ਰਵਾਨਾ ਹੋਣਗੇ।


'ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ, ਪਰ ਚੁਣੌਤੀਪੂਰਨ ਹੈ'


ਇਨਸਾਈਡ ਸਪੋਰਟਸ ਦੇ ਮੁਤਾਬਕ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਬ੍ਰੇਕ ਦਿੱਤਾ ਜਾਵੇਗਾ। ਹਾਲਾਂਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਅਫਗਾਨਿਸਤਾਨ ਦੇ ਨਾਲ ਸੀਰੀਜ਼ ਤੈਅ ਕਰੀਏ, ਕਿਸੇ ਤਰ੍ਹਾਂ ਸ਼ਡਿਊਲ ਤਿਆਰ ਕਰੀਏ, ਪਰ ਇਹ ਸਾਡੇ ਲਈ ਚੁਣੌਤੀਪੂਰਨ ਹੈ।


ਇਹ ਵੀ ਪੜ੍ਹੋ: WTC Final 2023: ਓਵਲ 'ਚ ਉੱਡ ਸਕਦੇ ਹਨ ਬੱਲੇਬਾਜ਼ਾਂ ਦੇ ਹੋਸ਼, ਪਿੱਚ ਦੀ ਪਹਿਲੀ ਤਸਵੀਰ ਆਈ ਸਾਹਮਣੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।