ਪੜਚੋਲ ਕਰੋ

IND vs BAN : ਈਸ਼ਾਨ ਕਿਸ਼ਨ ਨੇ ਦੋਹਰਾ ਸੈਂਕੜਾ ਲਾ ਕੇ ਇਤਿਹਾਸ ਰਚਿਆ, ਸਹਿਵਾਗ ਸਣੇ ਇਨ੍ਹਾਂ ਦਿੱਗਜਾਂ ਨੂੰ ਹਰਾਇਆ, ਤੋੜੇ ਕਈ ਵੱਡੇ ਰਿਕਾਰਡ

Ishan Kishan Records: ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖਿਲਾਫ਼ ਤੀਜੇ ਵਨਡੇ 'ਚ ਇਤਿਹਾਸ ਰਚ ਦਿੱਤਾ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਚੌਥਾ ਭਾਰਤੀ ਹੈ।

Ishan Kishan Records: ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖਿਲਾਫ਼ ਤੀਜੇ ਵਨਡੇ 'ਚ ਇਤਿਹਾਸ ਰਚ ਦਿੱਤਾ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਚੌਥਾ ਭਾਰਤੀ ਹੈ। ਈਸ਼ਾਨ ਕਿਸ਼ਨ ਨੇ ਸਿਰਫ 126 ਗੇਂਦਾਂ 'ਚ 200 ਦੌੜਾਂ ਪੂਰੀਆਂ ਕੀਤੀਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 23 ਚੌਕੇ ਅਤੇ 9 ਛੱਕੇ ਨਿਕਲੇ।

ਭਾਰਤ ਲਈ ਵਨਡੇ ਕ੍ਰਿਕਟ 'ਚ ਈਸ਼ਾਨ ਕਿਸ਼ਨ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਰੋਹਿਤ ਸ਼ਰਮਾ ਦੋਹਰੇ ਸੈਂਕੜੇ ਲਾ ਚੁੱਕੇ ਹਨ। ਹਾਲਾਂਕਿ ਈਸ਼ਾਨ ਨੇ ਸਿਰਫ 126 ਗੇਂਦਾਂ 'ਚ ਦੋਹਰਾ ਸੈਂਕੜਾ ਲਾਇਆ। ਉਹ 131 ਗੇਂਦਾਂ ਵਿੱਚ 210 ਦੌੜਾਂ ਬਣਾ ਕੇ ਆਊਟ ਹੋ ਗਏ। ਆਪਣੀ ਤੂਫਾਨੀ ਪਾਰੀ 'ਚ ਉਨ੍ਹਾਂ ਨੇ 24 ਚੌਕੇ ਅਤੇ 10 ਛੱਕੇ ਲਾਏ।

ਈਸ਼ਾਨ ਕਿਸ਼ਨ ਨੇ ਵਨਡੇ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਾਇਆ

ਈਸ਼ਾਨ ਕਿਸ਼ਨ ਨੇ ਸਿਰਫ 126 ਗੇਂਦਾਂ 'ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਨਾਲ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਰਿਕਾਰਡ ਹੁਣ ਉਨ੍ਹਾਂ ਦੇ ਨਾਂ ਹੋ ਗਿਆ ਹੈ। ਉਹਨਾਂ ਨੇ ਵੈਸਟਇੰਡੀਜ਼ ਦੇ ਸਾਬਕਾ ਵਿਸਫੋਟਕ ਖਿਡਾਰੀ ਕ੍ਰਿਸ ਗੇਲ ਨੂੰ ਪਿੱਛੇ ਛੱਡ ਕੇ ਇਹ ਇਤਿਹਾਸਕ ਰਿਕਾਰਡ ਬਣਾਇਆ ਹੈ। ਗੇਲ ਨੇ 138 ਗੇਂਦਾਂ 'ਚ ਦੋਹਰਾ ਸੈਂਕੜਾ ਲਾਇਆ।

ਈਸ਼ਾਨ ਕਿਸ਼ਨ ਨੇ ਵਨਡੇ 'ਚ ਛੇਵਾਂ ਸਭ ਤੋਂ ਵੱਡਾ ਸਕੋਰ ਬਣਾਇਆ

ਈਸ਼ਾਨ ਕਿਸ਼ਨ (210) ਵਨਡੇ ਵਿੱਚ ਛੇਵਾਂ ਸਭ ਤੋਂ ਵੱਧ ਸਕੋਰਰ ਬਣ ਗਿਆ ਹੈ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ 264, ਮਾਰਟਿਨ ਗੁਪਟਿਲ 237 ਨਾਬਾਦ, ਵਰਿੰਦਰ ਸਹਿਵਾਗ 219, ਕ੍ਰਿਸ ਗੇਲ 215 ਅਤੇ ਫਖਰ ਜ਼ਮਾਨ 210 ਨਾਬਾਦ ਹਨ।

ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ 

 ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਸੀਰੀਜ਼ ਦੇ ਤੀਜੇ ਤੇ ਆਖਰੀ ਵਨਡੇ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਇਸ ਮੈਚ ਵਿੱਚ ਭਾਰਤ ਦੀ ਕਪਤਾਨੀ ਕੇਐਲ ਰਾਹੁਲ ਦੇ ਹੱਥ ਵਿੱਚ ਹੈ। ਕਿਉਂਕਿ ਦੂਜੇ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਅੰਗੂਠੇ 'ਤੇ ਸੱਟ ਲੱਗੀ ਸੀ।

ਬੰਗਲਾਦੇਸ਼ ਨੇ ਆਪਣੀ ਟੀਮ 'ਚ ਦੋ ਬਦਲਾਅ ਕੀਤੇ ਹਨ। ਉਸ ਨੇ ਤਸਕੀਨ ਅਹਿਮਦ ਅਤੇ ਯਾਸਿਰ ਅਲੀ ਨੂੰ ਨਸੂਮ ਅਹਿਮਦ ਅਤੇ ਨਜਮੁਲ ਹੁਸੈਨ ਸ਼ਾਂਤੋ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਨੇ ਦੋ ਬਦਲਾਅ ਕਰਦੇ ਹੋਏ ਰੋਹਿਤ ਅਤੇ ਦੀਪਕ ਚਾਹਰ ਦੀ ਜਗ੍ਹਾ ਈਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਹੈ।

➤ ਦੋਵੇਂ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਅਤੇ ਈਸ਼ਾਨ ਕਿਸ਼ਨ ਭਾਰਤ ਵੱਲੋਂ ਸ਼ੁਰੂਆਤੀ ਬੱਲੇਬਾਜ਼ੀ ਲਈ ਆਏ। ਹਾਲਾਂਕਿ ਇਹ ਜੋੜੀ ਜ਼ਿਆਦਾ ਦੇਰ ਨਹੀਂ ਚੱਲ ਸਕੀ। ਸ਼ਿਖਰ ਧਵਨ ਨੇ 8 ਗੇਂਦਾਂ 'ਤੇ 3 ਦੌੜਾਂ ਬਣਾਈਆਂ।

➤ ਭਾਰਤ ਦਾ ਸਕੋਰ 17 ਓਵਰਾਂ ਤੱਕ 103 ਦੌੜਾਂ ਹੋ ਗਿਆ ਹੈ। ਜਿਸ 'ਚ ਈਸ਼ਾਨ ਕਿਸ਼ਨ ਤੂਫਾਨੀ ਅੰਦਾਜ਼ 'ਚ ਖੇਡ ਰਹੇ ਹਨ। ਉਸ ਨੇ 17 ਓਵਰਾਂ ਵਿੱਚ 75 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ 28 ਗੇਂਦਾਂ 'ਚ 19 ਦੌੜਾਂ ਬਣਾ ਕੇ ਖੇਡ ਰਹੇ ਹਨ।

➤ ਭਾਰਤ ਨੇ 21 ਓਵਰਾਂ ਦੇ ਬਾਅਦ 132 ਦੌੜਾਂ ਬਣਾਈਆਂ ਹਨ। ਈਸ਼ਾਨ ਕਿਸ਼ਨ ਅਤੇ ਵਿਰਾਟ ਕੋਹਲੀ ਅਜੇ ਵੀ ਕ੍ਰੀਜ਼ 'ਤੇ ਬਣੇ ਹੋਏ ਹਨ।

ਭਾਰਤ ਦੀ ਪਲੇਇੰਗ ਇਲੈਵਨ:

ਈਸ਼ਾਨ ਕਿਸ਼ਨ, ਕੇਐਲ ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਉਮਰਾਨ ਮਲਿਕ, ਮੁਹੰਮਦ ਸਿਰਾਜ, ਕੁਲਦੀਪ ਯਾਦਵ।

ਬੰਗਲਾਦੇਸ਼ ਦੀ ਪਲੇਇੰਗ ਇਲੈਵਨ:

ਲਿਟਨ ਦਾਸ, ਅਨਾਮੁਲ ਹੱਕ, ਯਾਸਿਰ ਅਲੀ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ, ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਇਬਾਦਤ ਹੁਸੈਨ।

ਟਾਪ ਹੈਡਲਾਈਨ

2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?
'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?
ਬੁਮਰਾਹ ਨੂੰ ਵਾਪਸੀ ਲਈ ਕਿੰਨਾ ਸਮਾਂ ਲੱਗੇਗਾ? ਸ਼੍ਰੀਲੰਕਾ ਦੌਰੇ ਤੋਂ ਹੋ ਗਿਆ ਸੀ ਬਾਹਰ ।
ਬੁਮਰਾਹ ਨੂੰ ਵਾਪਸੀ ਲਈ ਕਿੰਨਾ ਸਮਾਂ ਲੱਗੇਗਾ? ਸ਼੍ਰੀਲੰਕਾ ਦੌਰੇ ਤੋਂ ਹੋ ਗਿਆ ਸੀ ਬਾਹਰ ।
ਟੀਮ ਵਿੱਚ ਜਗ੍ਹਾ ਨਾ ਮਿਲਣ 'ਤੇ 17 ਸਾਲਾ ਕ੍ਰਿਕਟਰ ਨੇ ਕੀਤੀ ਖੁਦਕੁਸ਼ੀ, ਮਹਾਰਾਸ਼ਟਰ ਵਿੱਚ ਵਾਪਰੀ ਘਟਨਾ
ਟੀਮ ਵਿੱਚ ਜਗ੍ਹਾ ਨਾ ਮਿਲਣ 'ਤੇ 17 ਸਾਲਾ ਕ੍ਰਿਕਟਰ ਨੇ ਕੀਤੀ ਖੁਦਕੁਸ਼ੀ, ਮਹਾਰਾਸ਼ਟਰ ਵਿੱਚ ਵਾਪਰੀ ਘਟਨਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget