Jasprit Bumrah Captain India vs Ireland: ਭਾਰਤ ਅਤੇ ਆਇਰਲੈਂਡ ਵਿਚਾਲੇ 18 ਅਗਸਤ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਭਾਰਤ ਦੀ ਕਪਤਾਨੀ ਕਰਨਗੇ। ਬੁਮਰਾਹ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਸਨ। ਪਰ ਹੁਣ ਉਹ ਮੈਦਾਨ 'ਚ ਵਾਪਸ ਆ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁਮਰਾਹ ਲਈ ਇੱਕ ਦਿਲਚਸਪ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਆਇਰਲੈਂਡ ਟੂਰ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਬੁਮਰਾਹ ਦੇ ਨਾਲ-ਨਾਲ ਚੋਣਕਾਰਾਂ ਨੇ ਨੌਜਵਾਨ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
ਦਰਅਸਲ ਬੀਸੀਸੀਆਈ ਨੇ ਦੋ ਟਵੀਟ ਕੀਤੇ ਹਨ। ਇਨ੍ਹਾਂ 'ਚ ਇਕ ਵੀਡੀਓ ਹੈ, ਜਿਸ 'ਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮੈਦਾਨ 'ਚ ਵਾਪਸੀ ਕਰਦਿਆਂ ਹੀ ਬੁਮਰਾਹ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਹੋਵੇਗੀ। ਉਹ ਕਪਤਾਨੀ ਕਰਨਗੇ। ਦੂਜੇ ਟਵੀਟ 'ਚ ਕੁਝ ਤਸਵੀਰਾਂ ਹਨ। ਇਸ 'ਚ ਬੁਮਰਾਹ ਨਾਲ ਕਈ ਖਿਡਾਰੀ ਨਜ਼ਰ ਆ ਰਹੇ ਹਨ। ਬੁਮਰਾਹ ਦੀ ਤਸਵੀਰ ਅਤੇ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: Imran Khan: ਇਮਰਾਨ ਖਾਨ ਨਾਲ PCB ਦੀ ਇਸ ਹਰਕਤ ਨੂੰ ਦੇਖ ਗੁੱਸੇ 'ਚ ਆਏ ਵਸੀਮ ਅਕਰਮ, ਬੋਲੇ- 'ਮਾਫੀ ਮੰਗਣ'
ਬੁਮਰਾਹ ਨੇ ਟੀਮ ਇੰਡੀਆ ਲਈ ਆਖਰੀ ਟੀ-20 ਮੈਚ ਸਤੰਬਰ 2022 'ਚ ਖੇਡਿਆ ਸੀ। ਇਸ ਤੋਂ ਬਾਅਦ ਉਹ ਮੈਦਾਨ ਤੋਂ ਦੂਰ ਹਨ। ਉਨ੍ਹਾਂ ਨੇ ਆਖਰੀ ਵਨਡੇ ਜੁਲਾਈ 2022 ਵਿੱਚ ਖੇਡਿਆ ਸੀ। ਉਹ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ 2023 'ਚ ਵੀ ਨਹੀਂ ਖੇਡ ਸਕੇ ਸਨ। ਬੁਮਰਾਹ ਨੇ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਸਖਤ ਮਿਹਨਤ ਕੀਤੀ ਹੈ।
ਉਨ੍ਹਾਂ ਨੇ ਵਾਪਸੀ ਤੋਂ ਪਹਿਲਾਂ ਪ੍ਰੈਕਟਿਸ ਮੈਚ ਵੀ ਖੇਡਿਆ। ਇਸ ਤੋਂ ਬਾਅਦ ਹੀ ਫਿਟਨੈਸ ਕਲੀਅਰੈਂਸ ਮਿਲੀ। ਬੁਮਰਾਹ ਨੂੰ ਆਇਰਲੈਂਡ ਦੌਰੇ ਲਈ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਬਾਅਦ ਏਸ਼ੀਆ ਕੱਪ 2023 ਦਾ ਵੀ ਹਿੱਸਾ ਬਣ ਸਕਦੇ ਹਨ। ਟੀਮ ਇੰਡੀਆ ਵਿਸ਼ਵ ਕੱਪ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ: Rishabh Pant: ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਦੀ ਵਾਪਸੀ 'ਤੇ ਆਇਆ ਵੱਡਾ ਅਪਡੇਟ, ਪ੍ਰੈਕਟਿਸ ਮੈਚ 'ਚ ਕੀਤੀ ਬੱਲੇਬਾਜ਼ੀ, ਵੇਖੋ ਵੀਡੀਓ