India vs West Indies, Day 5 Live Score:ਕੀ ਟੀਮ ਇੰਡੀਆ ਨੂੰ ਆਖਰੀ ਦਿਨ ਮਿਲੇਗਾ ਮੌਸਮ ਦਾ ਸਾਥ? ਜਾਣੋ ਲੇਟੇਸਟ ਅਪਡੇਟ

India vs West Indies, Day 5 Live Score: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅੱਜ ਪੰਜਵੇਂ ਦਿਨ ਦਾ ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ ਭਾਰਤ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਦੇ ਸਾਹਮਣੇ 365 ਦੌੜਾਂ ਦਾ ਟੀਚਾ ਰੱਖਿਆ ਹੈ।

ABP Sanjha Last Updated: 24 Jul 2023 08:50 PM
IND vs WI Live Score: ਫੈਂਸ ਦੇ ਲਈ ਚੰਗੀ ਖ਼ਬਰ

ਕ੍ਰਿਕੇਟ ਫੈਂਸ ਦੇ ਲਈ ਚੰਗੀ ਖ਼ਬਰ ਹੈ। ਦਰਅਸਲ, ਪੋਰਟ ਆਫ ਸਪੇਨ ਵਿੱਚ ਮੀਂਹ ਰੁੱਕ ਗਿਆ ਹੈ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੁਕਾਬਲਾ ਕਦੋਂ ਤੱਕ ਸ਼ੁਰੂ ਹੁੰਦਾ ਹੈ।

IND vs WI Live Score: ਕਦੋਂ ਤੱਕ ਸ਼ੁਰੂ ਹੋ ਸਕਦਾ ਹੈ ਮੈਚ?

ਬੀਸੀਸੀਆਈ ਨੇ ਇੱਕ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਮੌਸਮ ਦੀ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮੈਦਾਨ 'ਚ ਬੱਦਲ ਛਾਏ ਹੋਏ ਹਨ। ਇਸ ਤੋਂ ਇਲਾਵਾ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ।





IND vs WI Live Score: ਪੋਰਟ ਆਫ ਸਪੇਨ 'ਚ ਪੈ ਰਿਹਾ ਮੀਂਹ, ਮੈਚ ਸ਼ੁਰੂ ਹੋਣ 'ਚ ਹੋ ਸਕਦੀ ਦੇਰੀ

ਕ੍ਰਿਕਟ ਪ੍ਰਸ਼ੰਸਕਾਂ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਦਰਅਸਲ, ਪੋਰਟ ਆਫ ਸਪੇਨ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਆਖਰੀ ਦਿਨ ਦਾ ਖੇਡ ਸ਼ੁਰੂ ਨਹੀਂ ਹੋ ਸਕਿਆ ਹੈ।

IND vs WI Live Score: ਵੈਸਟਇੰਡੀਜ਼ ਦੇ ਸਾਹਮਣੇ ਜਿੱਤ ਲਈ 365 ਦੌੜਾਂ ਦਾ ਟੀਚਾ

ਵੈਸਟਇੰਡੀਜ਼ ਦੇ ਸਾਹਮਣੇ ਜਿੱਤ ਲਈ 365 ਦੌੜਾਂ ਦਾ ਟੀਚਾ ਹੈ। ਇਸ ਤਰ੍ਹਾਂ ਵੈਸਟਇੰਡੀਜ਼ ਨੂੰ ਮੈਚ ਜਿੱਤਣ ਲਈ 289 ਦੌੜਾਂ ਬਣਾਉਣੀਆਂ ਪੈਣਗੀਆਂ। ਇਸ ਸਮੇਂ ਵੈਸਟਇੰਡੀਜ਼ ਲਈ ਤੇਗਨਾਰਾਇਣ ਚੰਦਰਪਾਲ ਅਤੇ ਜਰਮੇਨ ਬਲੈਕਵੁੱਡ ਕ੍ਰੀਜ਼ 'ਤੇ ਹਨ।

ਪਿਛੋਕੜ

IND vs WI, 2nd Test LIVE: ਭਾਰਤ ਅਤੇ ਵੈਸਟਇੰਡੀਜ਼ (IND vs WI) ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਪੋਰਟ ਆਫ ਸਪੇਨ ਦੇ ਕਵੀਨਜ਼ ਪਾਰਕ ਓਵਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਖੇਡ ਮੀਂਹ ਕਾਰਨ ਰੁਕ ਗਿਆ ਸੀ। ਇਸ ਕਰਕੇ ਐਤਵਾਰ ਨੂੰ ਮੈਚ ਅੱਧਾ ਘੰਟਾ ਪਹਿਲਾਂ ਸ਼ੁਰੂ ਹੋ ਗਿਆ ਸੀ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 438 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਵੈਸਟਇੰਡੀਜ਼ ਨੇ ਆਪਣੀ ਪਹਿਲੀ ਪਾਰੀ ਵਿੱਚ 255 ਦੌੜਾਂ ਬਣਾਈਆਂ। ਭਾਰਤ ਨੇ ਦੋ ਵਿਕਟਾਂ 'ਤੇ 181 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਦਿੱਤੀ ਅਤੇ ਵੈਸਟਇੰਡੀਜ਼ ਦੇ ਸਾਹਮਣੇ 365 ਦੌੜਾਂ ਦਾ ਟੀਚਾ ਰੱਖਿਆ।


ਦੱਸ ਦਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸ੍ਰੀਲੰਕਾ ਦੇ ਪੋਰਟ ਆਫ ਸਪੇਨ 'ਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਚੌਥੇ ਦਿਨ ਦਾ ਖੇਡ ਖਤਮ ਹੋ ਗਿਆ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਦੇ ਸਾਹਮਣੇ 365 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ 'ਚ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਟੀਮ ਨੇ ਦੋ ਵਿਕਟਾਂ 'ਤੇ 76 ਦੌੜਾਂ ਬਣਾ ਲਈਆਂ ਹਨ। ਚੌਥੇ ਦਿਨ ਦੀ ਖੇਡ ਵੀ ਮੀਂਹ ਕਾਰਨ ਰੁਕ ਗਈ ਸੀ।


ਦੂਜੇ ਸੈਸ਼ਨ ਦੀ ਖੇਡ ਮੀਂਹ ਕਾਰਨ ਲਗਭਗ ਧੋਤੀ ਗਈ। ਅਜਿਹੇ 'ਚ ਪੰਜਵੇਂ ਦਿਨ ਵੀ ਖੇਡ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਵੇਗੀ। ਵੈਸਟਇੰਡੀਜ਼ ਦੀਆਂ ਅੱਠ ਵਿਕਟਾਂ ਲੈਣ ਲਈ ਭਾਰਤ ਕੋਲ ਲਗਭਗ 98 ਓਵਰ ਹੋਣਗੇ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੂੰ ਜਿੱਤ ਲਈ 289 ਦੌੜਾਂ ਦੀ ਲੋੜ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 438 ਦੌੜਾਂ ਬਣਾਈਆਂ ਸਨ।




 






 



- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.