IND vs WI, 1st Test: Indian Cricket Team: ਸ਼ਨੀਵਾਰ ਨੂੰ ਡੋਮਿਨਿਕਾ ਏਅਰਪੋਰਟ 'ਤੇ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ, ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ ਅਤੇ ਈਸ਼ਾਨ ਕਿਸ਼ਨ ਸਮੇਤ ਕਈ ਖਿਡਾਰੀਆਂ ਨੂੰ ਦੇਖਿਆ ਗਿਆ। ਟੀਮ ਇੰਡੀਆ ਦੇ ਖਿਡਾਰੀ ਬਾਰਬਾਡੋਸ ਤੋਂ ਡੋਮਿਨਿਕਾ ਪਹੁੰਚ ਗਏ ਹਨ।
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 12 ਜੁਲਾਈ ਤੋਂ ਡੋਮਿਨਿਕਾ 'ਚ ਖੇਡਿਆ ਜਾਵੇਗਾ। ਹਾਲਾਂਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਡੋਮਿਨਿਕਾ ਪਹੁੰਚ ਚੁੱਕੀ ਹੈ। ਸ਼ਨੀਵਾਰ ਨੂੰ ਡੋਮਿਨਿਕਾ ਏਅਰਪੋਰਟ 'ਤੇ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ, ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ ਅਤੇ ਈਸ਼ਾਨ ਕਿਸ਼ਨ ਸਮੇਤ ਕਈ ਖਿਡਾਰੀਆਂ ਨੂੰ ਦੇਖਿਆ ਗਿਆ।
ਬੀਸੀਸੀਆਈ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ: World Cup 2023: ਰਿਸ਼ਭ ਪੰਤ ਦੀ ਸਿਹਤ ਸਬੰਧੀ ਵੱਡਾ ਅਪਡੇਟ ਆਇਆ ਸਾਹਮਣੇ, ਜਾਣੋ ਵਰਲਡ ਕੱਪ 'ਚ ਖੇਡਣਗੇ ਜਾਂ ਨਹੀਂ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਪਹੁੰਚੀ ਡੋਮਿਨਿਕਾ
ਇਸ ਤੋਂ ਪਹਿਲਾਂ ਟੀਮ ਇੰਡੀਆ ਦਾ ਕੈਂਪ ਬਾਰਬਾਡੋਸ ਵਿੱਚ ਸੀ। ਬਾਰਬਾਡੋਸ ਵਿੱਚ ਟੀਮ ਇੰਡੀਆ ਦੇ ਖਿਡਾਰੀਆਂ ਨੇ ਖੂਬ ਪਸੀਨਾ ਵਹਾਇਆ। ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਨੇ ਬਾਰਬਾਡੋਸ ਵਿੱਚ 2 ਦਿਨਾ ਪ੍ਰੈਕਟਿਸ ਮੈਚ ਖੇਡਿਆ। ਇਸ ਮੈਚ ਵਿੱਚ ਨੌਜਵਾਨ ਖਿਡਾਰੀ ਯਸ਼ਸਵੀ ਜੈਸਵਾਲ ਸ਼ਾਨਦਾਰ ਲੈਅ ਵਿੱਚ ਨਜ਼ਰ ਆਏ। ਯਸ਼ਸਵੀ ਜੈਸਵਾਲ ਨੇ 76 ਗੇਂਦਾਂ 'ਤੇ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਹੁਣ ਮੰਨਿਆ ਜਾ ਰਿਹਾ ਹੈ ਕਿ ਯਸ਼ਸਵੀ ਜੈਸਵਾਲ ਵੈਸਟਇੰਡੀਜ਼ ਖਿਲਾਫ ਡੋਮਿਨਿਕਾ ਟੈਸਟ 'ਚ ਓਪਨਿੰਗ ਕਰਦੇ ਨਜ਼ਰ ਆ ਸਕਦੇ ਹਨ।
ਡੋਮਿਨਿਕਾ 'ਚ ਦੋਵੇਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ 2 ਟੈਸਟ ਮੈਚਾਂ ਤੋਂ ਇਲਾਵਾ ਵਨਡੇ ਅਤੇ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ-ਵੈਸਟਇੰਡੀਜ਼ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡੋਮਿਨਿਕਾ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 12 ਜੁਲਾਈ ਤੋਂ ਆਹਮੋ-ਸਾਹਮਣੇ ਹੋਣਗੀਆਂ। ਜਦਕਿ ਭਾਰਤ-ਵੈਸਟਇੰਡੀਜ਼ ਸੀਰੀਜ਼ ਦਾ ਦੂਜਾ ਟੈਸਟ ਮੈਚ 20 ਜੁਲਾਈ ਤੋਂ ਤ੍ਰਿਨੀਦਾਦ ਦੇ ਕਵੀਂਸ ਪਾਰਕ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਇਹ ਵੀ ਪੜ੍ਹੋ: MS Dhoni: ਨੇਪਾਲ 'ਚ ਦੇਖਣ ਨੂੰ ਮਿਲੀ MS ਧੋਨੀ ਦੀ ਦੀਵਾਨਗੀ, ਫੈਨਜ਼ ਨੇ ਇੰਜ ਮਨਾਇਆ ਕੈਪਟਨ ਕੂਲ ਦਾ ਜਨਮਦਿਨ