Rahul Chahar Father Fraud Case: ਭਾਰਤੀ ਕ੍ਰਿਕਟਰ ਰਾਹੁਲ ਚਾਹਰ ਅਤੇ ਦੀਪਕ ਚਾਹਰ ਦੇ ਪਿਤਾ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਦੇ ਨਰਸੀ ਪਿੰਡ 'ਚ ਰਾਹੁਲ ਅਤੇ ਦੀਪਕ ਦੇ ਪਿਤਾ ਦੇਸ਼ਰਾਜ ਸਿੰਘ ਚਾਹਰ ਵੱਲੋਂ ਖਰੀਦੀ ਗਈ ਜਾਇਦਾਦ ਨਾਲ ਸਬੰਧਤ ਹੈ, ਪਰ ਦੇਸ਼ਰਾਜ ਨੇ ਦਾਅਵਾ ਕੀਤਾ ਹੈ ਕਿ ਡੀਲਰਾਂ ਨੇ ਉਸ ਨਾਲ ਧੋਖਾ ਕੀਤਾ ਹੈ। ਇਸ ਧੋਖਾਧੜੀ ਦੇ ਮਾਮਲੇ ਸਬੰਧੀ ਥਾਣਾ ਜਗਦੀਸ਼ਪੁਰਾ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ।


ਰਾਹੁਲ ਚਾਹਰ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਵਾਸੂਦੇਵ ਗਰਗ ਨਾਮਕ ਇੱਕ ਬਿਲਡਰ ਨੇ 2012 ਦੇ ਸ਼ੁਰੂ ਵਿੱਚ ਪਲਾਟ ਨੰਬਰ 182 ਖਰੀਦਣ ਅਤੇ ਉਸ ਉੱਤੇ ਮਕਾਨ ਬਣਾਉਣ ਲਈ ਉਸ ਤੋਂ 26.50 ਲੱਖ ਰੁਪਏ ਦੀ ਰਕਮ ਲਈ ਸੀ। ਦੇਸਰਾਜ ਨੇ ਦੱਸਿਆ ਕਿ ਪਹਿਲਾਂ ਇਹ ਪਲਾਟ ਗੀਤਮ ਸਿੰਘ ਦੇ ਨਾਂ ’ਤੇ ਸੀ ਪਰ ਖਰੀਦ ਸਮੇਂ ਉਹ ਇਸ ਨੂੰ ਆਪਣੇ ਲੜਕੇ ਰਾਹੁਲ ਚਾਹਰ ਦੇ ਨਾਂ ’ਤੇ ਕਰਵਾਉਣਾ ਚਾਹੁੰਦਾ ਸੀ। ਪਰ ਬਿਲਡਰ ਵਾਸੂਦੇਵ ਨੇ ਨਾ ਤਾਂ ਪਲਾਟ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ 'ਤੇ ਮਕਾਨ ਬਣਾ ਕੇ ਦਿੱਤਾ।



Read More: Sports News: ਨਸ਼ੇ ਦੀ ਹਾਲਤ 'ਚ ਮੈਦਾਨ 'ਤੇ ਉਤਰਿਆ ਦਿੱਗਜ ਖਿਡਾਰੀ! ਵਿਰੋਧੀ ਟੀਮ ਦੀਆਂ ਇੰਝ ਉਡਾਈਆਂ ਧੱਜੀਆਂ...



ਦੇਸਰਾਜ ਚਾਹਰ ਨੇ ਕਿਹਾ, "ਮੈਂ ਘਰ ਦੀ ਰਜਿਸਟਰੀ ਨੂੰ ਲੈ ਕੇ ਪਿਛਲੇ 12 ਸਾਲਾਂ ਤੋਂ ਕੰਸਟ੍ਰਕਸ਼ਨ ਕੰਪਨੀ ਦੇ ਚੱਕਰ ਲਗਾ ਰਿਹਾ ਹਾਂ। ਬਿਲਡਰ ਅਤੇ ਉਸ ਦੇ ਅਧੀਨ ਕੰਮ ਕਰਦੇ ਕਰਮਚਾਰੀ ਕੋਈ ਜਵਾਬ ਨਹੀਂ ਦੇ ਰਹੇ ਹਨ।" ਉਨ੍ਹਾਂ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਬਿਲਡਰ ਪਿਛਲੇ 12 ਸਾਲਾਂ ਤੋਂ ਬਹਾਨੇ ਬਣਾ ਰਿਹਾ ਹੈ। ਉਸ ਨਾਲ ਧੋਖਾਧੜੀ ਹੋਣ ਦਾ ਸ਼ੱਕ ਕਰਦਿਆਂ ਦੇਸ਼ਰਾਜ ਸਿੰਘ ਚਾਹਰ ਨੇ ਮਈ 2024 ਵਿੱਚ ਡੀਸੀਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਸਿਟੀ ਸੂਰਜ ਰਾਏ ਨੇ ਦੱਸਿਆ ਕਿ ਸ਼ਿਕਾਇਤ ਦਰਜ ਹੋਣ ਤੋਂ ਤੁਰੰਤ ਬਾਅਦ ਥਾਣਾ ਜਗਦੀਸ਼ਪੁਰਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।






Read MOre: Team India: ਬੰਗਲਾਦੇਸ਼ ਖਿਲਾਫ ਪਹਿਲੇ ਟੀ-20 ਲਈ ਭਾਰਤ ਦੀ ਪਲੇਇੰਗ-11 ਦਾ ਐਲਾਨ, ਇਨ੍ਹਾਂ ਆਲਰਾਊਂਡਰਾਂ ਨੂੰ ਇਕੱਠੇ ਮਿਲਿਆ ਮੌਕਾ