BCCI On IPL 2024: ਇਸ ਸਾਲ ਭਾਰਤ 'ਚ ਲੋਕ ਸਭਾ ਚੋਣਾਂ ਹੋਣੀਆਂ ਹਨ, ਤਾਂ ਕੀ IPL ਦਾ ਆਯੋਜਨ ਭਾਰਤੀ ਸਰਜ਼ਮੀ 'ਤੇ ਹੋਵੇਗਾ? ਦਰਅਸਲ, ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਕਾਰਨ, ਆਈਪੀਐਲ 2009 ਅਤੇ ਆਈਪੀਐਲ 2014 ਦਾ ਆਯੋਜਨ ਭਾਰਤੀ ਸਰਜ਼ਮੀ 'ਤੇ ਨਹੀਂ ਹੋਇਆ ਸੀ। ਆਈਪੀਐਲ 2009 ਦੱਖਣੀ ਅਫ਼ਰੀਕਾ ਦੀ ਸਰਜ਼ਮੀ 'ਤੇ ਖੇਡਿਆ ਗਿਆ ਸੀ, ਜਦੋਂ ਕਿ ਯੂਏਈ ਨੇ ਆਈਪੀਐਲ 2014 ਦੀ ਮੇਜ਼ਬਾਨੀ ਕੀਤੀ ਸੀ। ਪਰ ਇਸ ਵਾਰ ਬੀਸੀਸੀਆਈ ਦਾ ਕੀ ਸਟੈਂਡ ਹੈ? ਬੀਸੀਸੀਆਈ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਚੋਣਾ ਦੇ ਬਾਵਜੂਦ ਆਈਪੀਐਲ ਭਾਰਤੀ ਸਰਜ਼ਮੀ 'ਤੇ ਖੇਡਿਆ ਜਾਵੇਗਾ।


ਜੇਕਰ ਕੋਈ ਰਾਜ ਜਾਇਜ਼ ਕਾਰਨਾਂ ਕਰਕੇ IPL ਮੈਚਾਂ ਨੂੰ ਰੱਦ ਕਰਨਾ ਚਾਹੁੰਦਾ...


ਹਾਲਾਂਕਿ ਆਈਪੀਐਲ ਦਾ ਸ਼ਡਿਊਲ ਅਜੇ ਜਾਰੀ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਬੀਸੀਸੀਆਈ ਨਾਲ ਜੁੜੇ ਇੱਕ ਸੂਤਰ ਨੇ ਕਿਹਾ ਕਿ ਦੇਸ਼ ਤੋਂ ਬਾਹਰ ਆਈਪੀਐਲ ਦੇ ਆਯੋਜਨ ਦਾ ਕੋਈ ਵਿਚਾਰ ਨਹੀਂ ਹੈ। ਇਸ ਸਾਲ ਭਾਰਤ 'ਚ ਲੋਕ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਦੇ ਬਾਵਜੂਦ ਆਈ.ਪੀ.ਐੱਲ. ਭਾਰਤੀ ਸਰਜ਼ਮੀ 'ਤੇ ਖੇਡਿਆ ਜਾਵੇਗਾ। ਹਾਲਾਂਕਿ ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਕੋਈ ਵੀ ਸੂਬਾ ਜਾਇਜ਼ ਕਾਰਨਾਂ ਕਰਕੇ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਨਹੀਂ ਕਰਨਾ ਚਾਹੁੰਦਾ ਹੈ ਤਾਂ ਮੈਚ ਕਿਸੇ ਹੋਰ ਮੈਦਾਨ 'ਤੇ ਸ਼ਿਫਟ ਕਰ ਦਿੱਤੇ ਜਾਣਗੇ ਪਰ ਟੂਰਨਾਮੈਂਟ ਭਾਰਤੀ ਸਰਜ਼ਮੀ 'ਤੇ ਹੀ ਕਰਵਾਇਆ ਜਾਵੇਗਾ।


IPL ਸੀਜ਼ਨ ਲਈ ਤਿਆਰ ਹਨ ਟੀਮਾਂ 


ਇਸ ਤੋਂ ਪਹਿਲਾਂ ਹਾਲ ਹੀ 'ਚ ਆਈ.ਪੀ.ਐੱਲ ਨਿਲਾਮੀ ਦਾ ਆਯੋਜਨ ਕੀਤਾ ਗਿਆ ਸੀ। ਜਦੋਂ ਕਿ ਹਾਰਦਿਕ ਪਾਂਡਿਆ ਸਮੇਤ ਕਈ ਖਿਡਾਰੀ ਟ੍ਰੇਡਿੰਗ ਵਿੰਡੋ ਦੇ ਜਰਿਏ ਦੂਜੀਆਂ ਟੀਮਾਂ ਵਿੱਚ ਸ਼ਾਮਲ ਹੋਏ। ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪਾਂਡਿਆ ਨੂੰ ਗੁਜਰਾਤ ਟਾਇਟਨਸ ਤੋਂ ਟ੍ਰੇਡ ਕੀਤਾ ਸੀ। ਇਸ ਤੋਂ ਇਲਾਵਾ ਕੈਮਰਨ ਗ੍ਰੀਨ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਹਿੱਸਾ ਬਣੇ। ਪਿਛਲੇ ਸੀਜ਼ਨ ਵਿੱਚ ਕੈਮਰਨ ਗ੍ਰੀਨ ਮੁੰਬਈ ਇੰਡੀਅਨਜ਼ ਲਈ ਖੇਡਿਆ ਸੀ। ਨਾਲ ਹੀ ਦੇਵਦੱਤ ਪਡੀਕਲ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਬਣ ਗਏ। ਪਿਛਲੇ ਸੀਜ਼ਨ ਵਿੱਚ ਦੇਵਦੱਤ ਪਡੀਕਲ ਰਾਜਸਥਾਨ ਰਾਇਲਜ਼ ਲਈ ਖੇਡੇ ਸਨ ਪਰ ਇਸ ਵਾਰ ਉਹ ਲਖਨਊ ਸੁਪਰ ਜਾਇੰਟਸ ਦੀ ਜਰਸੀ ਵਿੱਚ ਨਜ਼ਰ ਆਉਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।