IPL 2025: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ 'ਚ ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਜਿਸ ਕਾਰਨ ਹੁਣ IPL 2025 ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਕਈ ਵੱਡੇ ਖਿਡਾਰੀਆਂ ਨੂੰ ਆਪਣੀ ਟੀਮ ਤੋਂ ਬਾਹਰ ਕਰ ਸਕਦੀ ਹੈ। ਆਈਪੀਐਲ 2025 ਵਿੱਚ ਇੱਕ ਮੈਗਾ ਨਿਲਾਮੀ ਹੋਣੀ ਹੈ। ਜਿਸ ਕਾਰਨ ਮੁੰਬਈ ਦੀ ਟੀਮ 'ਚੋਂ ਕਈ ਖਿਡਾਰੀਆਂ ਦਾ ਬਾਹਰ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਪਰ ਇਸ ਦੌਰਾਨ ਹੁਣ ਖਬਰ ਆ ਰਹੀ ਹੈ ਕਿ ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਇਸ ਵਾਰ ਆਪਣੇ ਕਪਤਾਨ ਹਾਰਦਿਕ ਪਾਂਡਿਆ ਸਮੇਤ ਸਿਰਫ 3 ਖਿਡਾਰੀਆਂ ਨੂੰ ਹੀ ਰਿਟੇਨ ਕਰ ਸਕਦੀ ਹੈ। ਜਦਕਿ ਰੋਹਿਤ ਸ਼ਰਮਾ ਨੂੰ ਇਸ ਵਾਰ ਮੁੰਬਈ ਵਲੋਂ ਰਿਲੀਜ਼ ਕੀਤਾ ਜਾ ਸਕਦਾ ਹੈ।
ਰੋਹਿਤ ਸ਼ਰਮਾ ਨੂੰ ਕੀਤਾ ਜਾ ਸਕਦਾ ਬਾਹਰ
ਤੁਹਾਨੂੰ ਦੱਸ ਦੇਈਏ ਕਿ IPL 2024 ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਦੀ ਕਪਤਾਨੀ ਹਾਰਦਿਕ ਪਾਂਡਿਆ ਨੇ ਕੀਤੀ ਸੀ। ਜਦੋਂਕਿ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਹੁਣ ਮੁੰਬਈ ਇੰਡੀਅਨਜ਼ ਵੱਲੋਂ ਰਿਲੀਜ਼ ਕੀਤਾ ਜਾ ਸਕਦਾ ਹੈ। ਕਿਉਂਕਿ, ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਹੁਣ ਰੋਹਿਤ ਸ਼ਰਮਾ ਨੂੰ ਆਪਣੀ ਟੀਮ 'ਚ ਨਹੀਂ ਰੱਖਣਾ ਚਾਹੁੰਦੀ ਹੈ।
ਜਿਸ ਕਾਰਨ ਉਨ੍ਹਾਂ ਨੂੰ ਜਲਦੀ ਹੀ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਖੁਦ ਹੁਣ ਮੁੰਬਈ ਇੰਡੀਅਨਜ਼ ਨੂੰ ਛੱਡਣਾ ਚਾਹੁੰਦੇ ਹਨ ਅਤੇ ਆਈਪੀਐਲ 2025 ਵਿੱਚ ਕਿਸੇ ਹੋਰ ਟੀਮ ਨਾਲ ਖੇਡਦੇ ਨਜ਼ਰ ਆ ਸਕਦੇ ਹਨ।
ਹਾਰਦਿਕ ਪਾਂਡਿਆ ਨੂੰ ਰਿਟੇਨ ਕਰ ਸਕਦਾ ਮੁੰਬਈ
ਤੁਹਾਨੂੰ ਦੱਸ ਦੇਈਏ ਕਿ IPL 2024 ਵਿੱਚ ਮੁੰਬਈ ਇੰਡੀਅਨਜ਼ ਟੀਮ ਨੇ ਆਲਰਾਊਂਡਰ ਖਿਡਾਰੀ ਹਾਰਦਿਕ ਨੂੰ ਆਪਣਾ ਕਪਤਾਨ ਬਣਾਇਆ ਸੀ। ਜਿਸ ਕਾਰਨ ਹੁਣ ਮੁੰਬਈ ਇੰਡੀਅਨਜ਼ ਹਾਰਦਿਕ ਨੂੰ ਅਗਲੇ ਸੀਜ਼ਨ 'ਚ ਵੀ ਬਰਕਰਾਰ ਰੱਖ ਸਕਦੀ ਹੈ।
ਜਦਕਿ ਇਸ ਤੋਂ ਇਲਾਵਾ ਮੁੰਬਈ ਦੀ ਟੀਮ ਈਸ਼ਾਨ ਕਿਸ਼ਨ ਨੂੰ ਵੀ ਰਿਲੀਜ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਜਸਪ੍ਰੀਤ ਬੁਮਰਾਹ ਅਤੇ ਟਿਮ ਡੇਵਿਡ ਨੂੰ ਵੀ IPL 2025 ਦੀ ਮੇਗਾ ਨਿਲਾਮੀ ਤੋਂ ਪਹਿਲਾਂ ਰਿਟੇਨ ਕਰ ਸਕਦੀ ਹੈ।
ਮੁੰਬਈ ਇਨ੍ਹਾਂ ਵੱਡੇ ਖਿਡਾਰੀਆਂ ਨੂੰ ਬਾਹਰ ਕਰ ਸਕਦਾ
ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਤੋਂ ਇਲਾਵਾ 5 ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਵੀ ਸੂਰਿਆਕੁਮਾਰ ਯਾਦਵ ਨੂੰ ਆਪਣੀ ਟੀਮ ਤੋਂ ਬਾਹਰ ਕਰ ਸਕਦੀ ਹੈ। ਕਿਉਂਕਿ ਜਦੋਂ ਤੋਂ ਮੁੰਬਈ ਨੇ ਰੋਹਿਤ ਸ਼ਰਮਾ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਇਆ ਹੈ। ਉਦੋਂ ਤੋਂ ਸੂਰਿਆ ਮੁੰਬਈ ਟੀਮ 'ਚ ਨਹੀਂ ਰਹਿਣਾ ਚਾਹੁੰਦੇ ਹਨ। ਜਿਸ ਕਾਰਨ ਮੁੰਬਈ ਸੂਰਿਆ ਨੂੰ ਰਿਲੀਜ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਮੁੰਬਈ ਆਪਣੀ ਟੀਮ ਤੋਂ ਤਿਲਕ ਵਰਮਾ, ਪੀਯੂਸ਼ ਚਾਵਲਾ ਅਤੇ ਮੁਹੰਮਦ ਨਬੀ ਨੂੰ ਬਾਹਰ ਕਰ ਸਕਦੀ ਹੈ।