T20 World Cup 2024: ਟੀ-20 ਵਿਸ਼ਵ ਕੱਪ 2024 ਦਾ ਆਗਾਜ਼ 1 ਜੂਨ ਤੋਂ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਕਈ ਟੀਮਾਂ ਅਜਿਹੀਆਂ ਹਨ ਜੋ ਪਹਿਲੀ ਵਾਰ ਟੀ-20 ਵਿਸ਼ਵ ਕੱਪ 'ਚ ਆਪਣਾ ਕਮਾਲ ਦਿਖਾਉਂਦੇ ਹੋਏ ਨਜ਼ਰ ਆਉਣਗੀਆਂ। 


ਟੀਮ ਇੰਡੀਆ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ 30 ਅਪ੍ਰੈਲ ਨੂੰ ਹੀ ਟੀ-20 ਵਿਸ਼ਵ ਕੱਪ 2024 ਲਈ ਆਪਣੀ ਟੀਮ ਦੀ ਚੋਣ ਕਰ ਲਈ ਸੀ, ਪਰ ਹੁਣ ਜਦੋਂ ਟੀ-20 ਵਿਸ਼ਵ ਕੱਪ 2024 ਦੇ ਸ਼ੁਰੂ ਹੋਣ ਵਿੱਚ 1 ਦਿਨ ਦਾ ਸਮਾਂ ਰਹਿ ਗਿਆ ਹੈ, ਅਜਿਹੇ ਵਿੱਚ ਬੀ.ਸੀ.ਸੀ.ਆਈ. 27 ਸਾਲਾ ਸਟਾਰ ਖਿਡਾਰੀ ਨੂੰ ਟੀਮ ਦਾ ਉਪ ਕਪਤਾਨ ਬਣਾ ਕੇ ਵੱਡਾ ਐਲਾਨ ਕੀਤਾ ਹੈ। 


ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਸੀਰੀਜ਼ ਲਈ ਟੀਮ ਦੀ ਹੋਈ ਚੋਣ


ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ 2024 ਦੇ ਐਡੀਸ਼ਨ ਦੀ ਤਿਆਰੀ ਲਈ ਆਪਣੇ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਖੇਡੇਗੀ। ਭਾਰਤੀ ਮਹਿਲਾ ਟੀਮ ਦੱਖਣੀ ਅਫਰੀਕਾ ਖਿਲਾਫ 3 ਵਨਡੇ, 3 ਟੀ-20 ਅਤੇ 1 ਟੈਸਟ ਮੈਚ ਦੀ ਸੀਰੀਜ਼ ਖੇਡੇਗੀ।



ਜਿਸਦੇ ਲਈ ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਤਿੰਨੋਂ ਫਾਰਮੈਟਾਂ ਲਈ ਟੀਮ ਇੰਡੀਆ ਦੀ ਟੀਮ ਦੀ ਚੋਣ ਕੀਤੀ ਹੈ। ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨ ਵਾਲੀ ਸਟਾਰ ਭਾਰਤੀ ਮਹਿਲਾ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਟੀਮ ਦੀ ਕਪਤਾਨ ਵਜੋਂ ਮੌਕਾ ਦਿੱਤਾ ਗਿਆ ਹੈ।


ਉਪ ਕਪਤਾਨ ਵਜੋਂ 27 ਸਾਲਾ ਮਹਿਲਾ ਖਿਡਾਰਨ ਨੂੰ ਮੌਕਾ ਮਿਲਿਆ


16 ਜੂਨ ਤੋਂ 9 ਜੁਲਾਈ ਦਰਮਿਆਨ ਹੋਣ ਵਾਲੀ ਦੱਖਣੀ ਅਫਰੀਕਾ ਸੀਰੀਜ਼ ਲਈ ਚੁਣੀ ਗਈ ਟੀਮ ਵਿੱਚ ਉਪ ਕਪਤਾਨ ਦੀ ਜ਼ਿੰਮੇਵਾਰੀ 27 ਸਾਲਾ ਸਟਾਰ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਦਿੱਤੀ ਗਈ ਹੈ। ਸਮ੍ਰਿਤੀ ਮੰਧਾਨਾ ਦੀ ਗੱਲ ਕਰੀਏ ਤਾਂ ਇਹ 27 ਸਾਲ ਦੀ ਸਟਾਰ ਬੱਲੇਬਾਜ਼ ਮਹਿਲਾ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੀ ਨਜ਼ਰ ਆ ਰਹੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਨੇ ਮਹਿਲਾ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੀ ਟੀਮ ਨੂੰ ਚੈਂਪੀਅਨ ਬਣਾਇਆ ਸੀ। 


ਟੀਮ ਵਿੱਚ ਨੌਜਵਾਨ ਸਟਾਰ ਖਿਡਾਰੀਆਂ ਨੂੰ ਮੌਕਾ ਮਿਲਿਆ 


ਬੀਸੀਸੀਆਈ ਮਹਿਲਾ ਚੋਣ ਕਮੇਟੀ ਨੇ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਹੋਣ ਵਾਲੀ ਦੱਖਣੀ ਅਫਰੀਕਾ ਸੀਰੀਜ਼ ਲਈ ਟੀਮ ਵਿੱਚ ਪ੍ਰਿਆ ਪੂਨੀਆ ਅਤੇ ਸਪਿੰਨਰ ਸਾਈਕਾ ਇਸ਼ਾਕ ਨੂੰ ਮੌਕਾ ਦਿੱਤਾ ਹੈ। ਟੀਮ ਦੀ ਟੀਮ 'ਚ ਚੋਣ ਕਮੇਟੀ ਨੇ ਸਟਾਰ ਬੱਲੇਬਾਜ਼ ਜੇਮਿਮਾਹ ਰੌਡਰਿਗਜ਼ ਅਤੇ ਤੇਜ਼ ਗੇਂਦਬਾਜ਼ ਪੂਜਾ ਵਸਤਰਕਾਰ ਨੂੰ ਮੌਕਾ ਦਿੱਤਾ ਹੈ ਪਰ ਇਨ੍ਹਾਂ ਖਿਡਾਰੀਆਂ ਦੀ ਚੋਣ ਉਨ੍ਹਾਂ ਦੀ ਫਿਟਨੈੱਸ 'ਤੇ ਨਿਰਭਰ ਕਰਦੀ ਹੈ।