Shahrukh Khan Viral Video: ਆਈਪੀਐੱਲ ਦੇ ਮੈਦਾਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਆਹਮੋ-ਸਾਹਮਣੇ ਹੋਈਆਂ। ਕੋਲਕਾਤਾ ਦੇ ਈਡਨ ਗਾਰਡਨ 'ਚ ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ। ਦੱਸ ਦੇਈਏ ਕਿ ਇਸ ਮੈਚ ਤੋਂ ਪਹਿਲਾਂ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ। ਜਿਸ ਵਿੱਚ ਕਿੰਗ ਖਾਨ ਦੀ ਹਾਲਤ ਵੇਖ ਹਰ ਕੋਈ ਮਜ਼ੇ ਲੈ ਰਿਹਾ ਸੀ। ਅਸਲ 'ਚ ਕੋਲਕਾਤਾ ਦੀ ਗਰਮੀ 'ਚ ਸ਼ਾਹਰੁਖ ਖਾਨ ਦੀ  ਤਰਸਯੋਗ ਹਾਲਤ ਵੇਖਣ ਨੂੰ ਮਿਲੀ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਕਿੰਗ ਖਾਨ ਨੂੰ ਵਾਰ-ਵਾਰ ਆਪਣਾ ਚਿਹਰਾ ਪੂੰਝਦੇ ਅਤੇ ਪਾਣੀ ਪੀਂਦੇ ਦੇਖਿਆ ਗਿਆ।


ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦਾ ਵੀਡੀਓ ਵਾਇਰਲ


ਹਾਲਾਂਕਿ, ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਸਲ 'ਚ IPL 'ਚ ਸ਼ਾਹਰੁਖ ਖਾਨ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਲਗਭਗ ਹਰ ਮੈਚ 'ਚ ਨਜ਼ਰ ਆਉਂਦੇ ਹਨ। ਇਸ ਦੌਰਾਨ ਇੱਕ ਵਾਰ ਤੋਂ ਸ਼ਾਹਰੁਖ ਖਾਨ ਈਡਨ ਗਾਰਡਨ ਵਿੱਚ ਵੇਖੇ ਗਏ ਪਰ ਗਰਮੀ ਨਾ ਉਹ ਪੂਰੀ ਤਰ੍ਹਾਂ ਬੇਹਾਲ ਨਜ਼ਰ ਆਏ।





 


ਕੋਲਕਾਤਾ ਨਾਈਟ ਰਾਈਡਰਜ਼ ਪੁਆਇੰਟ ਟੇਬਲ ਵਿੱਚ ਕਿੱਥੇ ?


ਫਿਲਹਾਲ ਕੋਲਕਾਤਾ ਨਾਈਟ ਰਾਈਡਰਸ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ 8 ਮੈਚਾਂ ਵਿੱਚ 10 ਅੰਕ ਹਨ। ਹੁਣ ਤੱਕ ਇਸ ਟੀਮ ਨੇ 5 ਮੈਚ ਜਿੱਤੇ ਹਨ, ਪਰ 3 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਖਿਲਾਫ 261 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ ਸੀ ਪਰ ਇਸ ਦੇ ਬਾਵਜੂਦ ਗੇਂਦਬਾਜ਼ ਬਚਾਅ ਕਰਨ 'ਚ ਨਾਕਾਮ ਰਹੇ। ਪੰਜਾਬ ਕਿੰਗਜ਼ ਨੇ 262 ਦੌੜਾਂ ਦਾ ਟੀਚਾ 18.4 ਓਵਰਾਂ 'ਚ 2 ਵਿਕਟਾਂ 'ਤੇ ਹਾਸਲ ਕਰ ਲਿਆ। ਹੁਣ ਇਸ ਸੀਜ਼ਨ ਵਿੱਚ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਹਾਰਦਿਕ ਪਾਂਡਿਆ ਦੀ ਮੁੰਬਈ ਇੰਡੀਅਨਜ਼ ਖ਼ਿਲਾਫ਼ ਦੋ ਵਾਰ ਖੇਡੇਗੀ। ਇਸ ਤੋਂ ਇਲਾਵਾ ਕੇਕੇਆਰ ਦੀ ਟੀਮ ਲਖਨਊ ਸੁਪਰ ਜਾਇੰਟਸ, ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਦੇ ਖਿਲਾਫ ਮੈਦਾਨ ਵਿੱਚ ਉਤਰੇਗੀ।