Ruturaj Gaikwad Marriage: ਚੇਨਈ ਸੁਪਰ ਕਿੰਗਜ਼ ਦੇ ਸਟਾਰ ਓਪਨਰ ਬੱਲੇਬਾਜ਼ ਰੁਤੂਰਾਜ ਗਾਇਕਵਾੜ ਨੇ ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਧਮਾਕੇਦਾਰ ਪ੍ਰਦਰਸ਼ਨ ਕੀਤਾ। ਹੁਣ ਰੁਤੂਰਾਜ ਗਾਇਕਵਾੜ ਆਪਣੀ ਹੋਣ ਵਾਲੀ ਪਤਨੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦੱਸ ਦਈਏ ਕਿ ਗਾਇਕਵਾੜ ਅਗਲੇ ਦੋ ਮਹੀਨਿਆਂ ਤੱਕ ਵਿਆਹ ਕਰਨ ਵਾਲੇ ਹਨ। ਹਾਲਾਂਕਿ ਰੁਤੂਰਾਜ ਨੇ ਵਿਆਹ ਤੋਂ ਪਹਿਲਾਂ ਹੀ ਆਪਣੀ ਪਤਨੀ ਦਾ ਲੁਕ ਦਿਖਾ ਚੁਕੇ ਹਨ।


ਦੱਸ ਦਈਏ ਕਿ CSK ਨੂੰ ਚੈਂਪੀਅਨ ਬਣਾਉਣ ਤੋਂ ਬਾਅਦ, ਰੁਤੂਰਾਜ ਆਪਣੀ ਗਰਲਫਰੈਂਡ ਅਤੇ ਹੋਣ ਵਾਲੀ ਪਤਨੀ ਉਤਕਰਸ਼ਾ ਨਾਲ ਨਜ਼ਰ ਆਏ। ਉੱਥੇ ਹੀ ਉਨ੍ਹਾਂ ਨੇ ਟਰਾਫੀ ਜਿੱਤਣ ਤੋਂ ਬਾਅਦ CSK ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਵੀ ਆਪਣੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਤਕਰਸ਼ਾ ਇੱਕ ਪੇਸ਼ੇਵਰ ਕ੍ਰਿਕਟਰ ਵੀ ਹੈ ਅਤੇ ਉਹ ਮਹਾਰਾਸ਼ਟਰ ਦੀ ਮਹਿਲਾ ਟੀਮ ਵਿੱਚ ਸ਼ਾਮਲ ਹੈ।






ਮਹਾਰਾਸ਼ਟਰ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਹੈ ਉਤਕਰਸ਼ਾ


23 ਸਾਲਾ ਉਤਕਰਸ਼ਾ ਮੂਲ ਰੂਪ ਤੋਂ ਪੁਣੇ ਦੀ ਰਹਿਣ ਵਾਲੀ ਹੈ। ਸ਼ੁਰੂ ਤੋਂ ਹੀ ਉਹ ਫੁੱਟਬਾਲ ਅਤੇ ਬੈਡਮਿੰਟਨ ਖੇਡਦੀ ਸੀ ਪਰ 11 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਹਾਰਾਸ਼ਟਰ ਮਹਿਲਾ ਕ੍ਰਿਕਟ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਤਕਰਸ਼ਾ ਨੇ ਨਿਊਟ੍ਰੀਸ਼ਨ ਅਤੇ ਫਿਟਨੈਸ ਸਾਇੰਸ ਦੀ ਪੜ੍ਹਾਈ ਕੀਤੀ ਹੈ।


ਇਹ ਵੀ ਪੜ੍ਹੋ: Sourav Ganguly: ਸੌਰਵ ਗਾਂਗੂਲੀ ਦੀ ਬਾਇਓਪਿਕ 'ਚ ਰਣਬੀਰ ਕਪੂਰ ਨਹੀਂ, ਇਹ ਦਿੱਗਜ ਐਕਟਰ ਬਣੇਗਾ ਗਾਂਗੂਲੀ, ਜਾਣੋ ਕੌਣ ਹੈ ਉਹ


ਆਲਰਾਊਂਡਰ ਹੈ ਉਤਕਰਸ਼ਾ ਪਵਾਰ


ਉਤਕਰਸ਼ਾ ਆਲਰਾਊਂਡਰ ਹੈ। ਉਹ ਬੱਲੇਬਾਜ਼ੀ ਦੇ ਨਾਲ ਮੀਡੀਅਮ ਪੇਸ ਗੇਂਦਬਾਜ਼ੀ ਵੀ ਕਰ ਸਕਦੀ ਹੈ। ਉਤਕਰਸ਼ਾ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਹ 2012-13 ਅਤੇ 2017-18 ਸੀਜ਼ਨ ਵਿੱਚ ਮਹਾਰਾਸ਼ਟਰ ਅੰਡਰ-19 ਟੀਮ ਦਾ ਹਿੱਸਾ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੈਸਟ ਜ਼ੋਨ ਦੀ ਅੰਡਰ-19 ਟੀਮ ਵਿਚ ਖੇਡਣ ਦਾ ਮੌਕਾ ਵੀ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮਹਾਰਾਸ਼ਟਰ ਦੀ ਸੀਨੀਅਰ ਟੀਮ ਵਿੱਚ ਵੀ ਚੁਣਿਆ ਗਿਆ।


ਕਾਫੀ ਲੰਮੇਂ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ ਉਤਕਰਸ਼ਾ ਅਤੇ ਰੁਤੂਰਾਜ


ਉਤਕਰਸ਼ਾ ਅਤੇ ਰੁਤੂਰਾਜ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਦੋਵੇਂ ਇੱਕ ਦੂਜੇ ਨੂੰ ਆਪਣੇ ਕਾਮਨ ਫ੍ਰੈਂਡ ਰਾਹੀਂ ਮਿਲੇ ਸਨ। ਹਾਲਾਂਕਿ ਰੁਤੂਰਾਜ ਦੇ ਇੱਕ ਮਰਾਠੀ ਅਦਾਕਾਰ ਨਾਲ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ, ਪਰ ਇਹ ਪੂਰੀ ਤਰ੍ਹਾਂ ਨਾਲ ਅਫਵਾਹ ਨਿਕਲੀ।


WTC ਫਾਈਨਲ ‘ਚ ਨਹੀਂ ਖੇਡਣਗੇ ਰੁਤੂਰਾਜ


ਵਿਆਹ ਕਾਰਨ ਰੁਤੂਰਾਜ ਇੰਗਲੈਂਡ 'ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਹਿੱਸਾ ਨਹੀਂ ਲੈ ਰਹੇ ਹਨ। ਗਾਇਕਵਾੜ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਵਿਆਹ ਕਾਰਨ ਟੀਮ ਇੰਡੀਆ ਲਈ ਉਪਲਬਧ ਨਹੀਂ ਹੋਣਗੇ। ਅਜਿਹੇ 'ਚ ਉਨ੍ਹਾਂ ਦੀ ਥਾਂ ਯਸ਼ਸਵੀ ਜਾਇਸਵਾਲ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Watch: ਫਾਈਨਲ ‘ਚ ਗੁਜਰਾਤ ਦਾ ਝੰਡਾ ਲਹਿਰਾ ਰਿਹਾ ਸੀ ਫੈਨ, ਚੇਨਈ ਦੀ ਜਿੱਤ ਤੋਂ ਬਾਅਦ ਦੇਖੋ ਕਿਵੇਂ ਬਦਲੀ ਟੀਮ, ਵੀਡੀਓ ਵਾਇਰਲ