Death: ਕ੍ਰਿਕਟ ਜਗਤ ਅਤੇ ਅਦਾਕਾਰੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਖਿਡਾਰੀ ਅਤੇ ਅਦਾਕਾਰ ਦੇ ਘਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਹਰ ਪਾਸੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਦਰਅਸਲ, ਸਾਬਕਾ ਕ੍ਰਿਕੇਟਰ ਸਲਿਲ ਅੰਕੋਲਾ ਦੀ ਮਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਇਸਦੀ ਜਾਣਕਾਰੀ ਸਾਬਕਾ ਕ੍ਰਿਕਟਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ।
ਕ੍ਰਿਕਟਰ ਦੀ ਮਾਂ ਦੀ ਹੱਤਿਆ ਜਾਂ ਆਤਮ ਹੱਤਿਆ
ਦਰਅਸਲ, ਸਾਬਕਾ ਕ੍ਰਿਕੇਟਰ ਨੇ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ‘ਅਲਵਿਦਾ ਮਾਂ’। ਪੁਲਿਸ ਦੇ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ‘ਚ ਸਲਿਲ ਅੰਕੋਲਾ ਦੀ ਮਾਂ ਮਾਲਾ ਅੰਕੋਲਾ ਦੀ ਗਰਦਨ ‘ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ ਅਤੇ ਅੰਦਰੋਂ ਕਮਰੇ ਦਾ ਦਰਵਾਜ਼ਾ ਬੰਦ ਸੀ। ਮਾਲਾ ਅੰਕੋਲਾ ਸ਼ੱਕੀ ਹਾਲਾਤਾਂ ‘ਚ ਪੁਣੇ ਸਥਿਤ ਆਪਣੇ ਘਰ ‘ਚ ਮ੍ਰਿਤਕ ਪਾਈ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹੱਤਿਆ ਹੈ ਜਾਂ ਆਤਮ ਹੱਤਿਆ।
ਹਾਲਾਂਕਿ ਪੋਸਟ ਮਾਰਟਮ ਤੋਂ ਬਾਅਦ ਹੀ ਇਸ ਮਾਮਲੇ ‘ਚ ਖੁਲਾਸਾ ਹੋ ਪਾਏਗਾ ਕਿ ਸਾਬਕਾ ਕ੍ਰਿਕੇਟਰ ਦੀ ਮਾਂ ਦਾ ਦੇਹਾਂਤ ਕਿਵੇਂ ਹੋਇਆ। ਜਾਣਕਾਰੀ ਮੁਤਾਬਕ ਇਹ ਘਟਨਾ 4 ਅਕਤੂਬਰ ਦੀ ਦੱਸੀ ਜਾ ਰਹੀ ਹੈ। ਪੁਲਿਸ ਜਾਂਚ ‘ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਾਲਾ ਅੰਕੋਲਾ ਨੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਨੌਕਰਾਣੀ ਨੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪੁਲਿਸ ਨੂੰ ਸੂਚਿਤ ਕੀਤਾ।
ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਰਸੋਈ ‘ਚ ਇਸਤੇਮਾਲ ਹੋਣ ਵਾਲਾ ਚਾਕੂ ਵੀ ਉਥੋਂ ਮਿਲਿਆ। ਫਿਲਹਾਲ ਪੁਲਿਸ ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ।