MS Dhoni: ਭਾਰਤ ਦੀ 2011 ਵਿਸ਼ਵ ਕੱਪ ਜਿੱਤ ਦੀ 12ਵੀਂ ਵਰ੍ਹੇਗੰਢ ਦੇ ਪੰਜ ਦਿਨ ਬਾਅਦ, ਸਾਬਕਾ ਭਾਰਤੀ ਕਪਤਾਨ ਐੱਮ.ਐੱਸ. ਧੋਨੀ ਨੇ ਉਸ ਜਗ੍ਹਾ 'ਤੇ ਬਣੀ ਯਾਦਗਾਰ ਦਾ ਉਦਘਾਟਨ ਕੀਤਾ ਜਿਸ ਥਾਂ ਉੱਤੇ ਵਿਸ਼ਵ ਕੱਪ ਦੇ ਫਾਇਨਲ ਵਿੱਚ ਧੋਨੀ ਨੇ ਛਿੱਕਾ ਮਾਰਿਆ ਸੀ। ਇਸ ਯਾਦਗਾਰ ਦਾ ਉਦਘਾਟਨ ਮੁੰਬਈ ਤੇ ਚੇਨਈ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਕੀਤਾ ਗਿਆ ਹੈ।