MS Dhoni : ਆਈਪੀਐਲ 2024 ਵਿੱਚ ਵਾਪਸੀ ਨੂੰ ਲੈ ਕੇ MS Dhoni ਨੇ ਦਿੱਤਾ ਇਹ ਬਿਆਨ, ਦਿੱਤਾ ਇਹ ਸੰਕੇਤ, ਜਾਣੋ ਕੀ ਕਿਹਾ...
IPL 2024 : ਚੇਨਈ ਸੁਪਰ ਕਿੰਗਸ ਨੂੰ ਪੰਜ ਵਾਰ ਆਈਪੀਐਲ ਚੈਂਪੀਅਨ ਬਣਾਉਣ ਵਾਲੇ ਕਪਤਾਨ ਐਮਐਸ ਧੋਨੀ ਨੇ ਆਈਪੀਐਲ ਲੀਗ 2024 ਵਿੱਚ ਬਤੌਰ ਖ਼ਿਡਾਰੀ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।
MS Dhoni Makes Massive Statement On IPL 2024 Return : ਸਾਲ 2023 ਵਿੱਚ ਚੇਨਈ ਸੁਪਰ ਕਿੰਗਸ ਨੂੰ ਪੰਜਵੀ ਵਾਰ ਆਈਪੀਐਲ ਦਾ ਖ਼ਿਤਾਲ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ (Mahendra Singh Dhoni ) ਨੇ ਨਵੇਂ ਸੀਜ਼ਨ ਵਿੱਚ ਖੇਡਣਗੇ ਜਾਂ ਨਹੀਂ ਇਸ ਗੱਲ ਦੇ ਸੰਕੇਤ ਉਹਨਾਂ ਨੇ ਇਕ ਪ੍ਰੋਗਰਾਮ ਦੇ ਦੌਰਾਨ ਦਿੱਤੇ ਹਨ। ਇਸ ਦੌਰਾਨ Mahendra Singh Dhoni ਨੂੰ ਇੱਕ ਐਂਕਰ ਨੇ ਸਾਬਕਾ ਕ੍ਰਿਕਟਰ ਦੇ ਰੂਪ ਵਿੱਚ ਸੰਬੋਧਿਤ ਕੀਤਾ ਤਾਂ ਧੋਨੀ ਨੇ ਉਹਨਾਂ ਨੂੰ ਟੋਕਦੇ ਹੋਏ ਕਿਹਾ ਕਿ ਉਹਨਾਂ ਨੇ ਸਿਰਫ਼ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਅਜਿਹੇ ਵਿੱਚ ਐਮਐਸ ਧੋਨੀ (Mahendra Singh Dhoni ) ਦੇ ਆਈਪੀਐਲ 2024 ਵਿੱਚ ਵੀ ਬਤੌਰ ਖਿਡਾਰੀ ਖੇਡਣ ਦੀ ਪੁਸ਼ਟੀ ਦੇ ਸੰਕੇਤ ਮਿਲ ਰਹੇ ਹਨ।
ਧੋਨੀ ਦੇ ਅਗਲੇ ਸੀਜ਼ਨ ਵਿਚ ਚੇਨਈ ਲਈ ਬਤੌਰ ਖਿਡਾਰੀ ਟੂਰਨਾਮੈਂਟ ਵਿੱਚ ਖੇਡਣ ਦੀ ਪੁਸ਼ਟੀ
ਦੱਸਣਯੋਗ ਹੈ ਕਿ Mahendra Singh Dhoni ਪਿਛਲੇ ਸੀਜ਼ਨ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਆਈਪੀਐਲ ਵਿੱਚ ਲਗਾਤਾਰ ਖੇਡਦੇ ਨਜ਼ਰ ਆਏ ਸੀ। ਧੋਨੀ ਬਤੌਰ ਬੱਲੇਬਾਜ਼ ਤਾਂ ਕੋਈ ਵੱਡਾ ਧਮਾਨ ਨਹੀਂ ਕਰ ਸਕੇ ਪਰ ਜਿੱਥੇ-ਜਿੱਥੇ ਸੀਐਸਕੇ ਦੀ ਟੀਮ ਖੇਡਣ ਗਈ ਧੋਨੀ ਦੇ ਫੈਨਜ਼ ਦਾ ਸੈਲਾਬ ਉਹਨਾਂ ਨੂੰ ਵਿਦਾਈ ਦੇਣ ਲਈ ਉਮੜ ਪੈਂਦਾ। ਸੀਐਸਕੇ ਨੂੰ ਹੋਮ ਟੀਮ ਤੋਂ ਜ਼ਿਆਦਾ ਸਪੋਰਟ ਮਿਲ ਰਿਹਾ ਸੀ। ਅਜਿਹੇ ਵਿੱਚ ਇਸ ਗੱਲ ਦੇ ਅੰਦਾਜ਼ੇ ਲਾਏ ਜਾਣ ਲੱਗੇ ਸੀ ਕਿ ਧੋਨੀ ਆਈਪੀਐਲ ਦਾ ਅਗਲਾ ਸੀਜ਼ਨ ਖੇਡਣਗੇ ਜਾਂ ਨਹੀਂ , ਪਰ ਜਿਵੇਂ ਹੀ ਆਈਪੀਐਲ 2024 ਲਈ ਖਿਡਾਰੀਆਂ ਦੀ ਨੀਲਾਮੀ ਦੀ ਤਰੀਕ ਦੀ ਖ਼ਬਰ ਆਈ ਉਸ ਦੇ ਨਾਲ ਹੀ ਧੋਨੀ ਦੇ ਅਗਲੇ ਸੀਜ਼ਨ ਵਿਚ ਚੇਨਈ ਲਈ ਬਤੌਰ ਖਿਡਾਰੀ ਟੂਰਨਾਮੈਂਟ ਵਿੱਚ ਖੇਡਣ ਦੀ ਪੁਸ਼ਟੀ ਹੋ ਗਈ ਹੈ।
"I want people to remember me as a good human" - MS Dhoni.pic.twitter.com/v2CkOwYIdE
— Mufaddal Vohra (@mufaddal_vohra) October 26, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ