T20 World Cup 2024: ਟੀ-20 ਵਿਸ਼ਵ ਕੱਪ ਨੂੰ ਲੈ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ ਟੀਮ ਇੰਡੀਆ ਦੇ ਖਿਡਾਰੀਆਂ ਵੱਲੋ ਜ਼ਬਰਦਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਵਿਚਾਲੇ ਟੀਮ ਦੇ ਨਵੇਂ ਕੋਚ ਨੂੰ ਲੈ ਲਗਾਤਾਰ ਉਲਝਣ ਬਣੀ ਰਹੀ। ਕ੍ਰਿਕਟ ਪ੍ਰੇਮੀ ਇਹ ਜਾਣਨ ਲਈ ਬੇਤਾਬ ਸੀ ਕਿ ਆਖਿਰ ਟੀਮ ਇੰਡੀਆ ਦਾ ਨਵਾਂ ਕੋਚ ਕੌਣ ਬਣੇਗਾ। ਜੇਕਰ ਟੀਮ ਇੰਡੀਆ ਦੇ ਨਵੇਂ ਕੋਚ ਦੀ ਗੱਲ ਕਰਿਏ ਤਾਂ ਬੀਸੀਸੀਆਈ ਵੱਲੋਂ ਗੌਤਮ ਗੰਭੀਰ ਦੇ ਨਾਂਅ ਉੱਪਰ ਲੰਬੇ ਸਮੇਂ ਤੇ ਚਰਚਾ ਕੀਤੀ ਗਈ। ਇਸਦੇ ਨਾਲ-ਨਾਲ ਕਈ ਦਿੱਗਜ ਵੀ ਸਾਬਕਾ ਕ੍ਰਿਕਟਰ ਦੇ ਨਾਂਅ ਤੇ ਚਰਚਾ ਕਰ ਰਹੇ ਹਨ। ਹੁਣ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਗੌਤਮ ਗੰਭੀਰ ਹੀ ਟੀਮ ਇੰਡੀਆ ਦੇ ਮੁੱਖ ਕੋਚ ਬਣਨ ਦੇ ਸਭ ਤੋਂ ਵੱਡੇ ਦਾਅਵੇਦਾਰ ਕਿਉਂ ਹਨ।


ਗੌਤਮ ਗੰਭੀਰ ਨੂੰ ਲੈ ਬੋਲੇ ਨਵਜੋਤ ਸਿੰਘ ਸਿੱਧੂ...


ਦਰਅਸਲ ਨਵਜੋਤ ਸਿੰਘ ਸਿੱਧੂ ਨੇ ਆਈਪੀਐਲ 2024 ਦਾ ਜ਼ਿਕਰ ਕੀਤਾ, ਜਿਸ ਵਿੱਚ ਗੌਤਮ ਗੰਭੀਰ ਕੋਲਕਾਤਾ ਨਾਈਟ ਰਾਈਡਰਜ਼ ਯਾਨੀ ਕੇਕੇਆਰ ਟੀਮ ਦੇ ਮੈਂਟਰ ਸਨ ਅਤੇ ਉਨ੍ਹਾਂ ਨੇ ਆਪਣੀ ਟੀਮ ਨੂੰ ਖਿਤਾਬ ਜਿੱਤਣ ਵਿੱਚ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਿਛਲੇ ਦੋ ਸੀਜ਼ਨ ਉਹ ਲਖਨਊ ਸੁਪਰ ਜਾਇੰਟਸ ਦੇ ਨਾਲ ਸਨ ਅਤੇ ਉੱਥੇ ਵੀ ਟੀਮ ਪਲੇਆਫ 'ਚ ਪਹੁੰਚੀ ਸੀ, ਪਰ 2023 ਦੇ ਸੀਜ਼ਨ ਤੋਂ ਬਾਅਦ ਉਹ ਕੇਕੇਆਰ ਨਾਲ ਜੁੜ ਗਏ ਅਤੇ ਇੱਥੇ ਉਨ੍ਹਾਂ ਨੇ ਆਪਣੀ ਰਣਨੀਤੀ ਨਾਲ ਟੀਮ ਨੂੰ ਅੱਗੇ ਵਧਾਇਆ ਅਤੇ ਟੀਮ ਨੂੰ ਚੈਂਪੀਅਨ ਬਣਾਇਆ।






ਗੌਤਮ ਗੰਭੀਰ ਦੀ ਹਰ ਕੋਈ ਕਰ ਰਿਹਾ ਵਕਾਲਤ...


ਆਈਪੀਐਲ 2024 ਦਾ ਖਿਤਾਬ ਕੇਕੇਆਰ ਨੂੰ ਜਿਤਾਉਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਗੌਤਮ ਗੰਭੀਰ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਬਣਾਉਣ ਦੀ ਵਕਾਲਤ ਕੀਤੀ ਹੈ। ਹੁਣ ਇਸ ਲਿਸਟ 'ਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਸਪੱਸ਼ਟ ਰੂਪ 'ਚ ਗੰਭੀਰ ਨੂੰ ਮੁੱਖ ਕੋਚ ਦਾ ਦਾਅਵੇਦਾਰ ਦੱਸਿਆ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕਰਦਿਆਂ ਲਿਖਿਆ, "ਜਾਂ ਤਾਂ ਮੈਂ ਕੋਈ ਰਸਤਾ ਬਣਾਵਾਂਗਾ ਜਾਂ ਕੋਈ ਰਸਤਾ ਲੱਭਾਂਗਾ, ਇਹ ਕੇਕੇਆਰ ਲਈ ਗੌਤਮ ਗੰਭੀਰ ਦਾ ਸੰਕਲਪ ਸੀ ਜਿਸ ਨੇ ਆਈਪੀਐਲ ਜਿੱਤਣ ਲਈ ਸੰਭਾਵਿਤ ਤੌਰ 'ਤੇ ਪਰਿਭਾਸ਼ਿਤ ਭੂਮਿਕਾਵਾਂ ਨੂੰ ਉਜਾਗਰ ਕੀਤਾ। ਉਹ ਭਾਰਤੀ ਟੀਮ ਦੇ ਮੁੱਖ ਕੋਚ ਲਈ ਚੋਟੀ ਦਾ ਦਾਅਵੇਦਾਰ ਹੈ।"


ਟੀਮ ਇੰਡੀਆ ਨੂੰ ਸਾਲ 2007 'ਚ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਫਾਈਨਲ ਵਿੱਚ ਆਪਣੀ ਬੱਲੇਬਾਜ਼ੀ ਨਾਲ 2011 ਵਨਡੇ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੌਤਮ ਗੰਭੀਰ ਨੇ ਕੁਝ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਅਤੇ ਟੀਮ ਨੇ ਉਨ੍ਹਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ, ਉਹ ਕਈ ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਈਪੀਐਲ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਇੱਕ ਕੋਚਿੰਗ ਭੂਮਿਕਾ ਵਿੱਚ ਨਜ਼ਰ ਆਉਂਦੇ ਹਨ। ਬੀਸੀਸੀਆਈ ਦੀ ਪਹਿਲੀ ਪਸੰਦ ਵੀ ਗੌਤਮ ਗੰਭੀਰ ਹੈ। ਜਲਦ ਹੀ ਬੋਰਡ ਉਸ ਨੂੰ ਲੈ ਕੇ ਵੱਡਾ ਐਲਾਨ ਕਰ ਸਕਦਾ ਹੈ। ਗੌਤਮ ਗੰਭੀਰ ਨੂੰ 2027 ਵਨਡੇ ਵਿਸ਼ਵ ਕੱਪ ਤੱਕ ਟੀਮ ਦਾ ਮੁੱਖ ਕੋਚ ਬਣਾਇਆ ਜਾ ਸਕਦਾ ਹੈ।