ਪੜਚੋਲ ਕਰੋ
Advertisement
ਕੋਰੋਨਾ ਨੇ ਇਸ ਕ੍ਰਿਕਟਰ ਨੂੰ ਬਣਾਇਆ ਡਿਲੀਵਰੀ ਬੁਆਏ, ਇਮੋਸ਼ਨਲ ਟਵੀਟ ਕਰ ਕਹਿ ਇਹ ਗੱਲ
ਪਾਲ ਵੈਨ ਮਿਕੇਨ ਨੇ ਟਵੀਟ ਕਕ ਕਿਹਾ ਕਿ ਅੱਜ ਕ੍ਰਿਕਟ ਖੇਡਿਆ ਜਾਣਾ ਚਾਹੀਦਾ ਸੀ, ਹੁਣ ਮੈਂ ਇਸ ਸਰਦੀਆਂ ਵਿੱਚ ਉਬਰ ਈਟਸ ਦੀ ਡਿਲੀਵਰੀ ਕਰ ਰਿਹਾ ਹਾਂ। ਜਦੋਂ ਚੀਜ਼ਾਂ ਇਸ ਤਰ੍ਹਾਂ ਬਦਲਦੀਆਂ ਹਨ, ਤਾਂ ਸਭ ਕੁਝ ਮਜ਼ਾਕ ਵਾਂਗ ਲੱਗਦਾ ਹੈ।
ਨਵੀਂ ਦਿੱਲੀ: ਖ਼ਤਰਨਾਕ ਕੋਰੋਨਾਵਾਇਰਸ (Coronavirus) ਨੇ ਦੁਨੀਆ ਦੇ ਲਗਪਗ ਹਰ ਕੋਨੇ ਵਿਚ ਤਬਾਹੀ ਮਚਾਈ ਹੈ। ਵੈਕਸੀਨ ਨਾ ਹੋਣ ਕਰਕੇ ਹਰ ਕੋਈ ਇਸ ਮਹਾਮਾਰੀ ਤੋਂ ਪ੍ਰੇਸ਼ਾਨ ਹੈ। ਦੁਨੀਆ ਭਰ ਨੇ ਵਾਇਰਸ ਤੋਂ ਬਚਣ ਲਈ ਲੌਕਡਾਉਨ (Lockdown) ਵੀ ਲਾਏ। ਹਾਲਾਂਕਿ, ਅਜਿਹੇ ਠੋਸ ਕਦਮਾਂ ਨਾਲ ਇਹ ਵਾਇਰਸ ਫੈਲਣਾ ਤਾਂ ਘੱਟ ਹੋਇਆ, ਪਰ ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਵੀ ਚਲੇ ਗਈ। ਆਮ ਲੋਕਾਂ ਵਾਂਗ ਇਸ ਮਹਾਮਾਰੀ ਦਾ ਕ੍ਰਿਕਟਰਾਂ ‘ਤੇ ਵੀ ਬਹੁਤ ਪ੍ਰਭਾਵ ਪਿਆ।
ਆਸਟਰੇਲੀਆ, ਇੰਗਲੈਂਡ ਅਤੇ ਭਾਰਤ ਵਰਗੇ ਵੱਡੇ ਦੇਸ਼ਾਂ ਦੇ ਕ੍ਰਿਕਟਰਾਂ ਨੂੰ ਇਸ ਮਹਾਮਾਰੀ ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਕੁਝ ਛੋਟੇ ਦੇਸ਼ਾਂ ਦੇ ਕ੍ਰਿਕਟਰ ਇਸ ਮਹਾਮਾਰੀ ਕਰਕੇ ਖੇਡ ਬੰਦ ਹੋਣ ਕਾਰਨ ਸੜਕਾਂ 'ਤੇ ਆ ਗਏ। ਅੱਜ ਕੱਲ੍ਹ ਇਨ੍ਹਾਂ ਦੇਸ਼ਾਂ ਦੇ ਖਿਡਾਰੀ ਕ੍ਰਿਕਟ ਦੀ ਘਾਟ ਕਾਰਨ ਹੋਰ ਕੰਮ ਕਰਨ ਲਈ ਮਜਬੂਰ ਹਨ।
ਅਜਿਹਾ ਹੀ ਇੱਕ ਮਾਮਲਾ ਨੀਦਰਲੈਂਡਜ਼ ਤੋਂ ਸਾਹਮਣੇ ਆਇਆ ਹੈ। ਦਰਅਸਲ, ਨੀਦਰਲੈਂਡਜ਼ ਦੀ ਕ੍ਰਿਕਟ ਟੀਮ ਦਾ ਇੱਕ ਖਿਡਾਰੀ ਕ੍ਰਿਕਟ ਬੰਦ ਹੋਣ ਕਰਕੇ ਡਿਲਿਵਰੀ ਬੁਆਏ ਬਣ ਗਿਆ। ਇਸ ਖਿਡਾਰੀ ਦਾ ਨਾਂ ਪਾਲ ਵੈਨ ਮਿਕੇਨ ਹੈ। ਪਾਲ ਨੇ ਖ਼ੁਦ ਦੱਸਿਆ ਹੈ ਕਿ ਕ੍ਰਿਕਟ ਬੰਦ ਹੋਣ ਕਾਰਨ ਉਹ ਉਬਰ ਇਟਸ ਕੰਪਨੀ ਵਿੱਚ ਡਿਲਿਵਰੀ ਬੁਆਏ ਵਜੋਂ ਕੰਮ ਕਰ ਰਿਹਾ ਹੈ।
ਪੌਲ ਵੈਨ ਮਿਕੇਨ ਨੇ ਅੱਜ ਆਪਣੀ ਭਾਵਨਾ ਦੁਨੀਆ ਦੇ ਨਾਲ ਇੱਕ ਭਾਵੁਕ ਟਵੀਟ ਕਰਕੇ ਸ਼ੇਅਰ ਕੀਤੀਆਂ। ਉਸਨੇ ਟਵੀਟ ਕਰ ਕਿਹਾ, "ਅੱਜ ਕ੍ਰਿਕੇਟ ਖੇਡਣਾ ਚਾਹੀਦਾ ਸੀ, ਹੁਣ ਮੈਂ ਇਸ ਸਰਦੀ ਵਿੱਚ ਉਬਰ ਇਸਸਦੀ ਡਿਲੀਵਰੀ ਕਰ ਰਿਹਾ ਹਾਂ। ਜਦੋਂ ਚੀਜ਼ਾਂ ਇਸ ਤਰ੍ਹਾਂ ਬਦਲਦੀਆਂ ਹਨ ਤਾਂ ਇਹ ਇੱਕ ਮਜ਼ਾਕ ਵਰਗੀ ਮਹਿਸੂਸ ਹੁੰਦੀ ਹੈ। ਹਸਦੇ ਰਹੋ ਸਾਥੀਓ।"
ਖਾਸ ਗੱਲ ਇਹ ਹੈ ਕਿ ਜੇ ਕੋਰੋਨਾ ਨਾ ਹੁੰਦਾ ਤਾਂ 14 ਨਵੰਬਰ ਨੂੰ ਮੈਲਬੌਰਨ ਕ੍ਰਿਕਟ ਗਰਾਉਂਡ ਵਿਚ 2020 ਆਈਸੀਸੀ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਜਾਣਾ ਸੀ। ਨੀਦਰਲੈਂਡ ਦੀ ਟੀਮ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਂਦੀ ਹੈ। ਹਾਲਾਂਕਿ, ਕੋਰੋਨਾ ਮਹਾਮਾਰੀ ਕਰਕੇ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Should’ve been playing cricket today 😏😢 now I’m delivering Uber eats to get through the winter months!! Funny how things change hahaha keep smiling people 😁 https://t.co/kwVEIo6We9
— Paul van Meekeren (@paulvanmeekeren) November 15, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਖ਼ਬਰਾਂ
ਦੇਸ਼
Advertisement