ENG vs BAN Match Report:  ਇੰਗਲੈਂਡ ਨੇ ਬੰਗਲਾਦੇਸ਼ ਨੂੰ 137 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 365 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸ਼ਾਕਿਬ ਅਲ ਹਸਨ ਦੀ ਟੀਮ 48.2 ਓਵਰਾਂ 'ਚ ਸਿਰਫ਼ 227 ਦੌੜਾਂ 'ਤੇ ਹੀ ਆਲ ਆਊਟ ਹੋ ਗਈ। ਇਸ ਤਰ੍ਹਾਂ ਜੋਸ ਬਟਲਰ ਦੀ ਅਗਵਾਈ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਇੰਗਲੈਂਡ ਨੂੰ ਨਿਊਜ਼ੀਲੈਂਡ ਤੋਂ 9 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


ਲਿਟਨ ਦਾਸ ਅਤੇ ਮੁਸ਼ਕਿਫੁਕਰ ਰਹੀਮ ਨੇ 50 ਦੌੜਾਂ ਦਾ ਅੰਕੜਾ ਕੀਤਾ ਪਾਰ


ਬੰਗਲਾਦੇਸ਼ ਲਈ ਓਪਨਰ ਲਿਟਨ ਦਾਸ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਵਿਕਟਕੀਪਰ ਬੱਲੇਬਾਜ਼ ਨੇ 66 ਗੇਂਦਾਂ 'ਤੇ 76 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਲਗਾਏ। ਹਾਲਾਂਕਿ ਇਸ ਤੋਂ ਬਾਅਦ ਬੰਗਲਾਦੇਸ਼ੀ ਬੱਲੇਬਾਜ਼ ਲਗਾਤਾਰ ਆਊਟ ਹੁੰਦੇ ਰਹੇ। ਮੁਸ਼ਕਿਫੁਕਰ ਰਹੀਮ ਨੇ 64 ਗੇਂਦਾਂ ਵਿੱਚ 51 ਦੌੜਾਂ ਦਾ ਯੋਗਦਾਨ ਪਾਇਆ। ਜਦਕਿ ਤੌਹੀਦ ਹਿਰਦਯ ਨੇ 61 ਗੇਂਦਾਂ 'ਤੇ 39 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਦੇ ਨਾਲ ਮੇਹੰਦੀ ਹਸਨ, ਨਜ਼ਮੁਲ ਹੁਸੈਨ ਸ਼ਾਂਤੋ ਅਤੇ ਤਨਜੀਦ ਹਸਨ ਵਰਗੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।


ਇੰਗਲੈਂਡ ਲਈ ਰੀਸ ਟੋਪਲੇ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਰੀਸ ਟੋਪਲੇ ਨੇ 10 ਓਵਰਾਂ ਵਿੱਚ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਕ੍ਰਿਸ ਵੋਕਸ ਨੂੰ 2 ਸਫਲਤਾ ਮਿਲੀ। ਇਸ ਤੋਂ ਇਲਾਵਾ ਮਾਰਕ ਵੁੱਡ, ਆਦਿਲ ਰਸ਼ਿਦ, ਸੈਮ ਕਰਨ ਅਤੇ ਲਿਆਮ ਲਿਵਿੰਗਸਟੋਨ ਨੇ 1-1 ਖਿਡਾਰੀਆਂ ਨੂੰ ਆਊਟ ਕੀਤਾ।


ਇਹ ਵੀ ਪੜ੍ਹੋ: Najmul Hossain Shanto Catch: ਨਜ਼ਮੁਲ ਹੁਸੈਨ ਨੇ ਵਿਸ਼ਵ ਕੱਪ 'ਚ ਕੀਤਾ ਡਾਈਵਿੰਗ ਕੈਚ, ਵੀਡੀਓ ਦੇਖ ਹਰ ਕੋਈ ਕਰ ਰਿਹਾ ਤਾਰੀਫ


ਇੰਗਲੈਂਡ ਨੇ 364 ਦੌੜਾਂ ਦਾ ਬਣਾਇਆ ਸੀ ਵੱਡਾ ਸਕੋਰ


ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ 'ਤੇ 364 ਦੌੜਾਂ ਬਣਾਈਆਂ। ਇੰਗਲੈਂਡ ਲਈ ਓਪਨਰ ਡੇਵਿਡ ਮਲਾਨ ਨੇ 107 ਗੇਂਦਾਂ ਵਿੱਚ 140 ਦੌੜਾਂ ਦੀ ਪਾਰੀ ਖੇਡੀ। ਜਦਕਿ ਜੋ ਰੂਟ ਨੇ 68 ਗੇਂਦਾਂ 'ਚ 82 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਜੌਨੀ ਬੇਅਰਸਟੋ ਨੇ 59 ਗੇਂਦਾਂ ਵਿੱਚ 52 ਦੌੜਾਂ ਬਣਾਈਆਂ।


ਬੰਗਲਾਦੇਸ਼ ਲਈ ਮਹਿੰਦੀ ਹਸਨ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਦਕਿ ਸ਼ੋਰੀਫੁਲ ਇਸਲਾਮ ਨੇ 3 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਤਸਕੀਨ ਅਹਿਮਦ ਅਤੇ ਸ਼ਾਕਿਬ ਅਲ ਹਸਨ ਨੇ 1-1 ਵਿਕਟ ਆਪਣੇ ਨਾਂ ਕੀਤਾ।


ਇਹ ਵੀ ਪੜ੍ਹੋ: Shoaib Akhtar: ਪਾਕਿਸਤਾਨ ਦੀ ਖਰਾਬ ਗੇਂਦਬਾਜ਼ੀ ਤੋਂ ਪਰੇਸ਼ਾਨ ਹੋਏ ਸ਼ੋਏਬ ਅਖਤਰ, ਬਾਬਰ ਆਜ਼ਮ ਨੂੰ ਲੈ ਦਿੱਤਾ ਵੱਡਾ ਬਿਆਨ