Pakistan's Bad Fielding Video: ਏਸ਼ੀਆ ਕੱਪ 2023 ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਇਹ ਸੀਰੀਜ਼ ਸ਼੍ਰੀਲੰਕਾ 'ਚ ਹੋ ਰਹੀ ਹੈ, ਜਿਸ ਦਾ ਪਹਿਲਾ ਮੈਚ ਹੰਬਨਟੋਟਾ 'ਚ ਖੇਡਿਆ ਗਿਆ। ਪਹਿਲੇ ਵਨਡੇ ਵਿੱਚ ਪਾਕਿਸਤਾਨ ਨੇ 142 ਦੌੜਾਂ ਨਾਲ ਜਿੱਤ ਦਰਜ ਕੀਤੀ। ਪਰ ਇਸ ਮੈਚ 'ਚ ਖਰਾਬ ਫੀਲਡਿੰਗ ਕਾਰਨ ਪਾਕਿਸਤਾਨ ਕ੍ਰਿਕਟ ਟੀਮ ਦਾ ਮਜ਼ਾਕ ਬਣ ਰਿਹਾ ਹੈ।
ਪਾਕਿਸਤਾਨ ਦੀ ਖਰਾਬ ਫੀਲਡਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਮੇਸ਼ਾ ਤੋ ਹੀ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਅਜਿਹੀ ਫੀਲਡਿੰਗ ਦੇਖਣ ਨੂੰ ਮਿਲੀ ਹੈ, ਜਿਸ ਦਾ ਮਜ਼ਾਕ ਉਡਾਇਆ ਗਿਆ। ਇਸ ਵਾਰ ਫਖਰ ਜ਼ਮਾਨ ਅਤੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਨੇ ਖਰਾਬ ਫੀਲਡਿੰਗ ਦਾ ਪ੍ਰਦਰਸ਼ਨ ਪੇਸ਼ ਕੀਤਾ। ਦੌੜਾਂ ਦਾ ਪਿੱਛਾ ਕਰਨ ਉਤਰੇ ਅਫਗਾਨਿਸਤਾਨ ਵੱਲੋਂ ਚੌਥੇ ਓਵਰ ਦੀ ਪੰਜਵੀ ਗੇਂਦ ਤੇ ਖੱਬੇ ਹੱਥ ਦੇ ਬੱਲੇਬਾਜ਼ ਨੇ ਇੱਕ ਦੌੜ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਧੇ ਤੋਂ ਵੱਧ ਕ੍ਰੀਜ਼ 'ਤੇ ਦੌੜਨ ਤੋਂ ਬਾਅਦ ਨਾਨ-ਸਟਰਾਈਕਰ ਐਂਡ 'ਤੇ ਮੌਜੂਦ ਗੁਰਬਾਜ਼ ਨੇ ਫੀਲਡਰ ਦੇ ਹੱਥ 'ਚ ਗੇਂਦ ਦੇਖ ਕੇ ਇਕਰਾਮ ਨੂੰ ਦੌੜਨ ਤੋਂ ਇਨਕਾਰ ਕਰ ਦਿੱਤਾ। ਇਕਰਾਮ ਵਾਪਸ ਜਾਣ ਲਈ ਭੱਜਿਆ, ਇਸ ਦੌਰਾਨ ਫਖਰ ਜ਼ਮਾਨ ਹੱਥ ਵਿੱਚ ਗੇਂਦ ਲੈ ਕੇ ਵਿਕਟ ਦੇ ਬਹੁਤ ਨੇੜੇ ਸੀ। ਫਖਰ ਪਹਿਲਾਂ ਦੌੜਿਆ ਅਤੇ ਫਿਰ ਉਨ੍ਹਾਂ ਨੇ ਦੂਰੋਂ ਥਰੋਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਰ ਖੁੰਝ ਗਿਆ।
ਇਸ ਤੋਂ ਬਾਅਦ ਵਿਕਟਕੀਪਰ ਰਿਜ਼ਵਾਨ ਨੇ ਇੱਕ ਵਾਰ ਫਿਰ ਰਨ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਨਾਕਾਮ ਰਿਹਾ। ਇਸ ਤਰ੍ਹਾਂ ਪਾਕਿਸਤਾਨ ਦੇ ਫੀਲਡਰਾਂ ਨੇ ਬਹੁਤ ਹੀ ਆਸਾਨ ਰਨਆਊਟ ਛੱਡਿਆ। ਇਸ ਵਾਇਰਲ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਕਾਫੀ ਮਜ਼ਾਕੀਆ ਅੰਦਾਜ਼ 'ਚ ਟਿੱਪਣੀ ਕੀਤੀ। ਇੱਥੇ ਪ੍ਰਤੀਕਰਮ ਵੇਖੋ ...
ਪਾਕਿਸਤਾਨ ਨੇ ਮੈਚ ਜਿੱਤ ਲਿਆ
ਦੱਸ ਦੇਈਏ ਕਿ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 47.1 ਓਵਰਾਂ 'ਚ 201 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਲਈ ਇਮਾਮ-ਉਲ-ਹੱਕ ਨੇ 61 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਦੌੜਾਂ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 19.2 ਓਵਰਾਂ 'ਚ 59 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਦੇ ਚਾਰ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਜਦਕਿ ਫਜ਼ਲਹਕ ਫਾਰੂਕੀ ਬਿਨਾਂ ਕੋਈ ਦੌੜਾਂ ਬਣਾਏ ਨਾਬਾਦ ਰਹੇ। ਪਾਕਿਸਤਾਨ ਵੱਲੋਂ ਸਭ ਤੋਂ ਵੱਧ 5 ਵਿਕਟਾਂ ਹਰਿਸ ਰਾਊਫ ਨੇ ਲਈਆਂ।