PCB On Asia Cup 2023: BCCI ਦੇ ਵਿਰੋਧ ਤੋਂ ਬਾਅਦ ਏਸ਼ੀਆ ਕੱਪ 2023 ਦਾ ਆਯੋਜਨ ਪਾਕਿਸਤਾਨ ਦੀ ਬਜਾਏ ਸ਼੍ਰੀਲੰਕਾ 'ਚ ਹੋ ਸਕਦਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਟੂਰਨਾਮੈਂਟ ਸ਼੍ਰੀਲੰਕਾ 'ਚ ਹੁੰਦਾ ਹੈ ਤਾਂ ਪਾਕਿਸਤਾਨੀ ਟੀਮ ਇਸ 'ਚ ਹਿੱਸਾ ਨਹੀਂ ਲਵੇਗੀ। ਦਰਅਸਲ, ਭਾਰਤ ਦੇ ਵਿਰੋਧ ਅਤੇ ਪਾਕਿਸਤਾਨ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਏਸ਼ੀਆ ਕੱਪ 2023 ਪਾਕਿਸਤਾਨ ਵਿੱਚ ਨਹੀਂ ਕਰਵਾਇਆ ਜਾਵੇਗਾ। ਪਾਕਿਸਤਾਨ ਦੀ ਬਜਾਏ ਏਸ਼ੀਆ ਕੱਪ 2023 ਸ਼੍ਰੀਲੰਕਾ ਜਾਂ ਬੰਗਲਾਦੇਸ਼ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਮੇਜ਼ਬਾਨੀ ਦੀ ਦੌੜ ਵਿੱਚ ਸ੍ਰੀਲੰਕਾ ਸਭ ਤੋਂ ਅੱਗੇ ਹੈ।


BCCI ਨੇ PCB ਦੇ ਹਾਈਬ੍ਰਿਡ ਮਾਡਲ ਨੂੰ ਕੀਤਾ ਰੱਦ


ਇਸ ਤੋਂ ਪਹਿਲਾਂ, ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ 8 ਮਈ ਨੂੰ ਪਾਕਿਸਤਾਨ ਤੋਂ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ, ਪੀਸੀਬੀ ਇੱਕ ਹਾਈਬ੍ਰਿਡ ਮਾਡਲ ਲੈ ਕੇ ਆਇਆ ਸੀ। ਇਸ 'ਚ ਭਾਰਤ ਦੇ ਮੈਚ ਯੂਏਈ 'ਚ ਕਰਵਾਉਣ ਦੀ ਯੋਜਨਾ ਸੀ ਅਤੇ ਬਾਕੀ ਟੀਮਾਂ ਪਾਕਿਸਤਾਨ 'ਚ ਖੇਡੀਆਂ ਜਾਣਗੀਆਂ ਪਰ ਭਾਰਤ ਇਸ ਹਾਈਬ੍ਰਿਡ ਮਾਡਲ 'ਚ ਤਿਆਰ ਨਹੀਂ ਹੋਇਆ। ਦਰਅਸਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਬੋਰਡਾਂ ਦੇ ਇਸ ਮਾਡਲ 'ਤੇ ਇਤਰਾਜ਼ ਜਤਾਉਣ ਤੋਂ ਬਾਅਦ ਪਾਕਿਸਤਾਨ ਤੋਂ ਏਸ਼ੀਆ ਕੱਪ ਦੀ ਮੇਜ਼ਬਾਨੀ ਖੋਹ ਲਈ ਗਈ ਹੈ। ਹੁਣ ਏਸ਼ੀਆ ਕੱਪ ਸ਼੍ਰੀਲੰਕਾ 'ਚ ਕਰਵਾਇਆ ਜਾ ਸਕਦਾ ਹੈ।


ਇਹ ਵੀ ਪੜ੍ਹੋ: World Cup 2023: ਭਾਰਤ-ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਹੋਵੇਗਾ ਮੈਚ, ਪਹਿਲੇ ਮੈਚ 'ਚ ਸਾਹਮਣੇ ਹੋਣਗੀਆਂ ਨਿਊਜ਼ੀਲੈਂਡ ਤੇ ਇੰਗਲੈਂਡ ਦੀਆਂ ਟੀਮਾਂ


ਸ਼੍ਰੀਲੰਕਾ ਤੋਂ ਇਲਾਵਾ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਦਿੱਤਾ BCCI ਦਾ ਸਾਥ


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਸੇ ਵੀ ਬੋਰਡ ਨੇ ਪਾਕਿਸਤਾਨ ਦੇ ਭਾਰਤ ਦੇ ਮੈਚ ਨੂੰ ਯੂਏਈ ਵਿੱਚ ਕਰਵਾਉਣ ਅਤੇ ਹੋਰ ਟੀਮਾਂ ਨੂੰ ਪਾਕਿਸਤਾਨ ਵਿੱਚ ਕਰਵਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਉਥੇ ਹੀ ਸ਼੍ਰੀਲੰਕਾ ਤੋਂ ਇਲਾਵਾ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਵੀ ਬੀ.ਸੀ.ਸੀ.ਆਈ. ਨਾਲ ਜਾਣਾ ਉਚਿਤ ਸਮਝਿਆ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਵਿੱਚ ਏਸ਼ੀਆ ਕੱਪ 2023 ਦਾ ਆਯੋਜਨ ਕਰਨ ਦੀ ਯੋਜਨਾ ਹੈ। ਹਾਲਾਂਕਿ ਮੇਜ਼ਬਾਨ ਦੇਸ਼ ਦਾ ਫੈਸਲਾ ਹੁੰਦਿਆਂ ਹੀ ਏਸੀਆਈ ਕ੍ਰਿਕੇਟ ਕਾਉਂਸਲ ਵੱਲੋਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਏਸ਼ੀਆ ਕੱਪ 2023 50 ਓਵਰਾਂ ਦੇ ਫਾਰਮੈਟ 'ਚ ਕਰਵਾਇਆ ਜਾਣਾ ਹੈ।


ਇਹ ਵੀ ਪੜ੍ਹੋ: Asia Cup 2023: ਕੀ ਰੱਦ ਹੋ ਸਕਦਾ ਹੈ ਏਸ਼ੀਆ ਕੱਪ? ਸ਼੍ਰੀਲੰਕਾ ਤੇ ਬੰਗਲਾਦੇਸ਼ ਨੇ ਦੁਬਈ 'ਚ ਖੇਡਣ ਤੋਂ ਕੀਤਾ ਇਨਕਾਰ