Pakistan Cricket Board: ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ। ਹੁਣ ਬਾਬਰ ਆਜ਼ਮ ਦੀ ਟੀਮ ਆਪਣੇ ਦੂਜੇ ਮੈਚ ਵਿੱਚ ਸ੍ਰੀਲੰਕਾ ਨਾਲ ਭਿੜੇਗੀ। ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੈਚ 10 ਅਕਤੂਬਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ 14 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੇ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ ਪਾਕਿਸਤਾਨੀ ਪੱਤਰਕਾਰ ਵੀਜ਼ਾ ਨਾ ਮਿਲਣ ਕਾਰਨ ਭਾਰਤ ਨਹੀਂ ਆ ਸਕੇ ਹਨ। ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਾਰਾਜ਼ਗੀ ਜਤਾਈ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਪੀਸੀਬੀ ਪਾਕਿਸਤਾਨੀ ਪੱਤਰਕਾਰਾਂ ਨੂੰ ਵੀਜ਼ਾ ਨਾ ਮਿਲਣ ਤੋਂ ਬਹੁਤ ਨਾਖੁਸ਼ ਹੈ। ਪਰ ਹੁਣ ਜੇਕਰ ਪਾਕਿਸਤਾਨੀ ਪੱਤਰਕਾਰ ਭਾਰਤ ਨਹੀਂ ਆ ਸਕੇ ਤਾਂ ਪ੍ਰੈਸ ਕਾਨਫਰੰਸ ਵਿੱਚ ਸਵਾਲ ਕਿਵੇਂ ਪੁੱਛਣਗੇ? ਦਰਅਸਲ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵਟਸਐਪ ਗਰੁੱਪ ਬਣਾਇਆ ਹੈ। ਇਸ ਵਟਸਐਪ ਰਾਹੀਂ ਪਾਕਿਸਤਾਨੀ ਪੱਤਰਕਾਰ ਪ੍ਰੈੱਸ ਕਾਨਫਰੰਸ 'ਚ ਸਵਾਲ ਪੁੱਛ ਸਕਣਗੇ।




ਇਹ ਵੀ ਪੜ੍ਹੋ: KL Rahul: ਕੇਐਲ ਰਾਹੁਲ ਦੀ ਵਾਪਸੀ 'ਤੇ ਖੜ੍ਹੇ ਹੋਏ ਸੀ ਕਈ ਸਵਾਲ, ਹੁਣ ਕ੍ਰਿਕਟਰ ਨੇ ਨਫ਼ਰਤ ਕਰਨ ਵਾਲਿਆਂ ਨੂੰ ਇੰਝ ਦਿੱਤਾ ਜਵਾਬ


ਜ਼ਿਕਰਯੋਗ ਹੈ ਕਿ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਨੀਦਰਲੈਂਡ ਦੇ ਖਿਲਾਫ ਮੈਚ ਨਾਲ ਕੀਤੀ ਸੀ। ਇਸ ਮੈਚ ਵਿੱਚ ਪਾਕਿਸਤਾਨ ਨੇ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਹੁਣ ਤੱਕ ਸਾਰੀਆਂ ਟੀਮਾਂ ਨੇ ਘੱਟੋ-ਘੱਟ ਇੱਕ ਮੈਚ ਖੇਡਿਆ ਹੈ। ਹਾਲਾਂਕਿ ਜੇਕਰ ਅੰਕ ਸੂਚੀ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਟਾਪ 'ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਹਨ। ਹਾਲਾਂਕਿ ਇਨ੍ਹਾਂ ਸਾਰੀਆਂ ਟੀਮਾਂ ਦੇ ਬਰਾਬਰ 2-2 ਅੰਕ ਹਨ। ਪਰ ਬਿਹਤਰ ਨੈੱਟ ਰਨ ਰੇਟ ਕਾਰਨ ਨਿਊਜ਼ੀਲੈਂਡ ਟਾਪ 'ਤੇ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ, ਅਫਗਾਨਿਸਤਾਨ, ਨੀਦਰਲੈਂਡ, ਸ਼੍ਰੀਲੰਕਾ ਅਤੇ ਇੰਗਲੈਂਡ ਵਰਗੀਆਂ ਟੀਮਾਂ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀਆਂ ਹਨ।


ਇਹ ਵੀ ਪੜ੍ਹੋ: World Cup 2023: ਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਰੱਜ ਕੇ ਕੀਤੀ ਤਾਰੀਫ਼, ਆਈਪੀਐਲ ਦੌਰਾਨ ਦੋਵਾਂ ਵਿਚਾਲੇ ਹੋਇਆ ਸੀ ਵਿਵਾਦ