Pat Cummins Mother Pased Away: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਕਮਿੰਸ ਦੀ ਮਾਂ ਨੇ ਬੀਤੀ ਰਾਤ ਆਖਰੀ ਸਾਹ ਲਿਆ। ਆਸਟ੍ਰੇਲੀਆ ਦੇ ਖਿਡਾਰੀਆਂ ਨੇ ਉਸ ਦੀ ਮਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਅਹਿਮਦਾਬਾਦ 'ਚ ਭਾਰਤ ਖਿਲਾਫ ਖੇਡੇ ਜਾ ਰਹੇ ਚੌਥੇ ਟੈਸਟ ਮੈਚ 'ਚ ਆਸਟ੍ਰੇਲੀਆਈ ਖਿਡਾਰੀ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੇ। ਇਹ ਜਾਣਕਾਰੀ ਟੀਮ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਖਿਡਾਰੀਆਂ ਨੂੰ ਦਿੱਤੀ। ਪੈਟ ਕਮਿੰਸ ਦੀ ਮਾਂ ਮਾਰੀਆ ਦਾ ਬ੍ਰੈਸਟ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ।