RCB-W vs UPW-W Live : ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ
RCB-W vs UPW-W Live : ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ।
RCB-W vs UPW-W Live : ਐਲੀਸਾ ਹੀਲੀ ਨੇ ਖੇਡੀ 92 ਦੌੜਾਂ ਦੀ ਮੈਚ ਜੇਤੂ ਪਾਰੀ, ਯੂਪੀ ਨੇ ਬੈਂਗਲੁਰੂ ਨੂੰ 10 ਵਿਕਟਾਂ ਨਾਲ ਹਰਾਇਆ। ਐਲਿਸਾ ਹੀਲੀ ਨੇ 47 ਗੇਂਦਾਂ 'ਤੇ 18 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 96 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਦੇਵਿਕਾ ਵੈਦਿਆ ਨੇ 31 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 36 ਦੌੜਾਂ ਦੀ ਅਜੇਤੂ ਪਾਰੀ ਖੇਡੀ।
RCB-W vs UPW-W Live : ਐਲੀਸਾ ਹੀਲੀ ਨੇ 29 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 10 ਓਵਰਾਂ ਵਿੱਚ ਹੀ ਯੂਪੀ ਵਾਰੀਅਰਜ਼ ਨੇ 100 ਦਾ ਅੰਕੜਾ ਪਾਰ ਕਰ ਲਿਆ ਹੈ। ਹੀਲੀ 68 ਅਤੇ ਦੇਵਿਕਾ ਵੈਦਿਆ 28 ਦੌੜਾਂ ਬਣਾ ਕੇ ਅਜੇਤੂ ਹਨ।
RCB-W vs UPW-W Live : 139 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂਪੀ ਵਾਰੀਅਰਜ਼ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਦੇਵਿਕਾ ਵੈਦਿਆ ਅਤੇ ਕਪਤਾਨ ਐਲੀਸਾ ਹੀਲੀ ਦੀ ਜੋੜੀ ਕ੍ਰੀਜ਼ 'ਤੇ ਉਤਰੀ ਹੈ।
RCB-W vs UPW-W Live : ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਵੱਡਾ ਸਕੋਰ ਨਹੀਂ ਕਰ ਸਕੀ। ਐਲੀਸਾ ਪੇਰੀ ਦੇ 52 ਦੌੜਾਂ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ 19.2 ਓਵਰਾਂ 'ਚ 138 ਦੌੜਾਂ 'ਤੇ ਸਿਮਟ ਗਈ। ਯੂਪੀ ਵਾਰੀਅਰਜ਼ ਨੂੰ ਹੁਣ ਮੈਚ ਜਿੱਤਣ ਲਈ 139 ਦੌੜਾਂ ਦਾ ਟੀਚਾ ਮਿਲਿਆ ਹੈ। ਪੈਰੀ ਨੇ 39 ਗੇਂਦਾਂ 'ਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਦੀ ਪਾਰੀ ਖੇਡੀ।
RCB-W vs UPW-W Live : ਇਸ ਮੈਚ 'ਚ ਸਮ੍ਰਿਤੀ ਮੰਧਾਨਾ ਦਾ ਬੱਲਾ ਵੀ ਕੰਮ ਨਹੀਂ ਕਰ ਸਕਿਆ। ਉਹ ਚਾਰ ਦੌੜਾਂ ਬਣਾ ਕੇ ਆਊਟ ਹੋ ਗਈ। ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਰਾਜੇਸ਼ਵਰੀ ਗਾਇਕਵਾੜ ਨੂੰ ਅੰਜਲੀ ਸਰਵਾਨੀ ਨੇ ਕੈਚ ਦੇ ਦਿੱਤਾ। ਆਰਸੀਬੀ ਨੇ ਪੰਜ ਓਵਰਾਂ ਵਿੱਚ ਇੱਕ ਵਿਕਟ ’ਤੇ 41 ਦੌੜਾਂ ਬਣਾਈਆਂ ਹਨ। ਸੋਫੀ ਡਿਵਾਈਨ 26 ਅਤੇ ਐਲੀਸ ਪੈਰੀ 11 ਦੌੜਾਂ ਬਣਾ ਕੇ ਅਜੇਤੂ ਹੈ।
RCB-W vs UPW-W Live : ਯੂਪੀ ਵਾਰੀਅਰਜ਼ ਖਿਲਾਫ ਆਰਸੀਬੀ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਕਪਤਾਨ ਸਮ੍ਰਿਤੀ ਮੰਧਾਨਾ ਅਤੇ ਸੋਫੀ ਡਿਫਾਈਨ ਕ੍ਰੀਜ਼ 'ਤੇ ਉਤਰ ਚੁੱਕੀਆਂ ਹਨ। ਯੂਪੀ ਲਈ ਗ੍ਰੇਸ ਹੈਰਿਸ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਹੈ।
RCB-W vs UPW-W Live : ਮਹਿਲਾ ਪ੍ਰੀਮੀਅਰ ਲੀਗ (WPL) ਦਾ ਅੱਠਵਾਂ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਯੂਪੀ ਵਾਰੀਅਰਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਰਸੀਬੀ ਟੀਮ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹੈ। ਉਸਨੂੰ ਹੁਣ ਤੱਕ ਤਿੰਨੋਂ ਮੈਚਾਂ ਵਿੱਚ ਹਾਰ ਮਿਲੀ ਹੈ। ਦੂਜੇ ਪਾਸੇ ਯੂਪੀ ਨੇ ਦੋ ਵਿੱਚੋਂ ਇੱਕ ਮੈਚ ਜਿੱਤਿਆ ਹੈ।
ਪਿਛੋਕੜ
RCB-W vs UPW-W Live :
ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਦਾ ਟੂਰਨਾਮੈਂਟ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਟੀਮ ਨੇ ਆਪਣੇ ਤਿੰਨੋਂ ਮੈਚ ਖੇਡੇ ਹਨ, ਜਦਕਿ ਯੂਪੀ ਵਾਰੀਅਰਜ਼ ਦਾ ਪ੍ਰਦਰਸ਼ਨ ਥੋੜ੍ਹਾ ਬਿਹਤਰ ਰਿਹਾ ਹੈ। ਟੀਮ ਨੇ ਦੋ ਵਿੱਚੋਂ ਇੱਕ ਮੈਚ ਹਾਰਿਆ ਹੈ ਅਤੇ ਇੱਕ ਵਿੱਚ ਜਿੱਤ ਦਰਜ ਕੀਤੀ ਹੈ।
ਯੂਪੀ ਵਾਰੀਅਰਜ਼ : ਅਲੀਸਾ ਹੀਲੀ (ਕਪਤਾਨ/ਵਿਕਟਕੀਪਰ), ਸ਼ਵੇਤਾ ਸਹਿਰਾਵਤ, ਕਿਰਨ ਨਵਗੀਰੇ, ਟਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਗ੍ਰੇਸ ਹੈਰਿਸ, ਦੇਵਿਕਾ ਵੈਦਿਆ, ਸਿਮਰਨ ਸ਼ੇਖ, ਸੋਫੀ ਏਕਲਸਟੋਨ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ।
ਰਾਇਲ ਚੈਲੇਂਜਰਜ਼ ਬੈਂਗਲੁਰੂ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਹੀਥਰ ਨਾਈਟ, ਰਿਚਾ ਘੋਸ਼ ( ਵਿਕਟਕੀਪਰ), ਏਰਿਨ ਬਰਨਜ਼, ਸ਼੍ਰੇਅੰਕਾ ਪਾਟਿਲ, ਕਨਿਕਾ ਆਹੂਜਾ, ਸਹਾਨਾ ਪਵਾਰ, ਕੋਮਲ ਜੰਜਾੜ, ਰੇਣੁਕਾ ਠਾਕੁਰ ਸਿੰਘ।
- - - - - - - - - Advertisement - - - - - - - - -