Rishabh Pant Update: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਪੰਤ ਰੁੜਕੀ ਜਾ ਰਹੇ ਸਨ। ਉਨ੍ਹਾਂ ਦੇ ਐਕਸੀਡੈਂਟ ਤੋਂ ਬਾਅਦ ਦੋ ਲੜਕਿਆਂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਸੀ। ਦੋਵੇਂ ਪੰਤ ਲਈ ਰੱਬ ਬਣ ਕੇ ਪਹੁੰਚੇ ਸਨ। ਰਿਸ਼ਭ ਨੇ ਦੋਵਾਂ ਨਾਲ ਮੁਲਾਕਾਤ ਕੀਤੀ ਸੀ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਰਜਤ ਕੁਮਾਰ ਅਤੇ ਨੀਸ਼ੂ ਕੁਮਾਰ ਦਾ ਧੰਨਵਾਦ ਕੀਤਾ ਹੈ। ਰਿਸ਼ਭ ਨੇ ਇਨ੍ਹਾਂ ਦੋਹਾਂ ਲੜਕਿਆਂ ਲਈ ਇਕ ਟਵੀਟ ਕੀਤਾ ਹੈ। ਇਸ 'ਚ ਉਨ੍ਹਾਂ ਨੇ ਖੁਦ ਨੂੰ ਉਨ੍ਹਾਂ ਦਾ ਕਰਜ਼ਦਾਰ ਦੱਸਿਆ ਹੈ।


ਰਿਸ਼ਭ ਪੰਤ ਨਵੇਂ ਸਾਲ ਤੋਂ ਠੀਕ ਪਹਿਲਾਂ ਦੁਬਈ ਤੋਂ ਦਿੱਲੀ ਆਏ ਸਨ ਅਤੇ ਰੁੜਕੀ ਸਥਿੱਤ ਆਪਣੇ ਘਰ ਲਈ ਰਵਾਨਾ ਹੋਏ ਸਨ। ਪਰ ਰਸਤੇ 'ਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਤੋਂ ਬਾਅਦ ਨੀਸ਼ੂ ਅਤੇ ਰਜਤ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ। ਦੋਹਾਂ ਨੇ ਪੰਤ ਨੂੰ ਹਸਪਤਾਲ ਲਿਜਾਣ ਦੇ ਪੂਰੇ ਇੰਤਜ਼ਾਮ ਕੀਤੇ। ਪੰਤ ਨੇ ਦੋਵਾਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਦੋਹਾਂ ਦਾ ਧੰਨਵਾਦ ਕਰਦੇ ਹੋਏ ਟਵੀਟ ਕੀਤਾ ਹੈ।



ਟਵਿਟਰ 'ਤੇ ਰਜਤ ਅਤੇ ਨੀਸ਼ੂ ਦੀ ਫ਼ੋਟੋ ਸ਼ੇਅਰ ਕਰਦੇ ਹੋਏ ਰਿਸ਼ਭ ਨੇ ਲਿਖਿਆ, "ਮੈਂ ਵਿਅਕਤੀਗਤ ਤੌਰ 'ਤੇ ਸਾਰਿਆਂ ਦਾ ਧੰਨਵਾਦ ਕਰਨ ਦੇ ਯੋਗ ਨਹੀਂ ਹਾਂ। ਪਰ ਮੈਂ ਇਨ੍ਹਾਂ ਦੋਨਾਂ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਹਾਦਸੇ ਤੋਂ ਬਾਅਦ ਮੇਰੀ ਮਦਦ ਕੀਤੀ ਅਤੇ ਸੁਰੱਖਿਅਤ ਹਸਪਤਾਲ ਪਹੁੰਚਾਇਆ। ਰਜਤ ਕੁਮਾਰ ਅਤੇ ਨੀਸ਼ੂ ਕੁਮਾਰ, ਧੰਨਵਾਦ। ਮੈਂ ਹਮੇਸ਼ਾ ਤੁਹਾਡਾ ਕਰਜ਼ਦਾਰ ਰਹਾਂਗਾ।"


ਜਿਕਰਯੋਗ ਹੈ ਕਿ ਰਿਸ਼ਭ ਪੰਤ ਨੂੰ ਪਹਿਲਾਂ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਟਵੀਟ ਕਰਕੇ ਸਾਰਿਆਂ ਦਾ ਧੰਨਵਾਦ ਕੀਤਾ ਸੀ। ਨਾਲ ਹੀ ਉਨ੍ਹਾਂ ਕਿਹਾ ਸੀ ਕਿ ਮੇਰੀ ਸਰਜਰੀ ਸਫਲ ਰਹੀ ਹੈ। ਇਸ ਤੋਂ ਇਲਾਵਾ ਹੁਣ ਮੈਂ ਤੇਜ਼ੀ ਨਾਲ ਰਿਕਵਰੀ ਕਰ ਰਿਹਾ ਹਾਂ। ਆਪਣੇ ਆਪ ਨੂੰ ਅਗਲੀ ਚੁਣੌਤੀ ਲਈ ਤਿਆਰ ਕਰ ਰਿਹਾ ਹਾਂ।