ਪੜਚੋਲ ਕਰੋ
Advertisement
ਰਿਸ਼ਭ ਪੰਤ ਨੇ ਮੈਚ ‘ਚ ਕੀਤੀ ਵੱਡੀ ਗਲਤੀ, ਹੁਣ ਹੋ ਰਹੇ ਜੰਮ ਕੇ ਟ੍ਰੋਲ
ਭਾਰਤ ਤੇ ਬੰਗਲਾਦੇਸ਼ ‘ਚ ਕੱਲ੍ਹ ਦੂਜਾ ਟੀ-20 ਮੈਚ ਖੇਡਿਆ ਗਿਆ। ਇਸ ਦੌਰਾਨ ਭਾਰਤ ਨੇ ਇਹ ਮੈਚ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅੱਠ ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ ‘ਚ ਭਾਰਤ ਦੀ ਫੀਲਡਿੰਗ ਬੇਹੱਦ ਖ਼ਰਾਬ ਰਹੀ।
ਨਵੀਂ ਦਿੱਲੀ: ਭਾਰਤ ਤੇ ਬੰਗਲਾਦੇਸ਼ ‘ਚ ਕੱਲ੍ਹ ਦੂਜਾ ਟੀ-20 ਮੈਚ ਖੇਡਿਆ ਗਿਆ। ਇਸ ਦੌਰਾਨ ਭਾਰਤ ਨੇ ਇਹ ਮੈਚ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅੱਠ ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ ‘ਚ ਭਾਰਤ ਦੀ ਫੀਲਡਿੰਗ ਬੇਹੱਦ ਖ਼ਰਾਬ ਰਹੀ। ਇਸ ਦੇ ਨਾਲ ਹੀ ਰਿਸ਼ਭ ਪੰਤ ਨੇ ਮੈਚ ‘ਚ ਅਜਿਹੀ ਗਲਤੀ ਕੀਤੀ ਜਿਸ ਨਾਲ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਹਨ।
ਅਸਲ ‘ਚ ਪੰਤ ਨੇ ਚਹਿਲ ਦੀ ਬਾਲ ‘ਤੇ ਸਟੰਪਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਬੱਲੇਬਾਜ਼ ਨੂੰ ਆਊਟ ਵੀ ਕਰ ਦਿੱਤਾ ਪਰ ਇਸ ਦੌਰਾਨ ਅੰਪਾਇਰ ਨੇ ਖਿਡਾਰੀ ਨੂੰ ਨੌਟਆਊਟ ਕਰਾਰ ਦੇ ਦਿੱਤਾ ਕਿਉਂਕਿ ਪੰਤ ਨੇ ਵਿਕਟ ਦੇ ਅੱਗੇ ਤੋਂ ਗੇਂਦ ਫੜ ਲਈ ਸੀ।
ਬੇਸ਼ੱਕ ਪੰਤ ਨੇ ਇਸ ਦਾ ਬਦਲਾ ਲੈ ਲਿਆ ਤੇ ਚਹਿਲ ਦੀ ਹੀ ਗੇਂਦ ‘ਤੇ ਉਨ੍ਹਾਂ ਨੇ ਇੱਕ ਥ੍ਰੋ ਮਾਰਕੇ ਬੱਲੇਬਾਜ਼ ਨੂੰ ਆਊਟ ਕਰ ਦਿੱਤਾ। ਪੰਤ ਨੇ ਦੋਬਾਰਾ ਵੀ ਖਿਡਾਰੀ ਨੂੰ ਸਟੰਪ ਆਊਟ ਕੀਤਾ ਪਰ ਪੰਤ ਦੀ ਇਸ ਗਲਤੀ ‘ਤੇ ਟਵਿਟਰ ‘ਤੇ ਉਨ੍ਹਾਂ ਨੂੰ ਕਈ ਲੋਕਾਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਸ ਨੂੰ ਅਜੇ ਵਧੇਰਾ ਕੁਝ ਸਿੱਖਣ ਦੀ ਲੋੜ ਹੈ ਤੇ ਉਹ ਧੋਨੀ ਬਣਨ ਦੀ ਕੋਸ਼ਿਸ਼ ਨਾ ਕਰੇ ਤਾਂ ਚੰਗਾ ਰਹੇਗਾ।#RishabhPant messes up !! 🤦🏻♂️🤦🏻♂️🤦🏻♂️ pic.twitter.com/3rEVqnNG7Z
— Nishant Barai (@barainishant) November 7, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਪੰਜਾਬ
ਪੰਜਾਬ
Advertisement