Rohit Sharma's record: ਭਾਰਤੀ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ (Rohit Sharma) ਸ਼੍ਰੀਲੰਕਾ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਚ ਵਧੀਆ ਫੋਰਮ ਵਿੱਚ ਨਜ਼ਰ ਆਏ। ਉਨ੍ਹਾਂ ਸੀਰੀਜ਼ ਦੇ ਪਹਿਲੇ ਮੈਚ 'ਚ 67 ਗੇਂਦਾਂ 'ਤੇ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਉਨ੍ਹਾਂ ਦੀ ਪਾਰੀ ਵਿੱਚ ਕੁੱਲ 9 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਇਸ ਤੋਂ ਬਾਅਦ ਦੂਜੇ ਮੈਚ 'ਚ ਉਹ ਥੋੜ੍ਹਾ ਜਲਦੀ ਪੈਵੇਲੀਅਨ ਪਰਤ ਗਏ ਅਤੇ ਤੀਜੇ ਮੈਚ 'ਚ ਉਨ੍ਹਾਂ ਨੇ ਫਿਰ 42 ਦੌੜਾਂ ਬਣਾਈਆਂ। ਹਾਲਾਂਕਿ ਉਹ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ। ਇਸ ਸੀਰੀਜ਼ 'ਚ ਖੇਡਦੇ ਹੋਏ ਉਨ੍ਹਾਂ ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕੀਤਾ।


ਇਹ ਰਿਕਾਰਡ ਆਪਣੇ ਨਾਂ ਕੀਤਾ


ਸ਼੍ਰੀਲੰਕਾ ਖਿਲਾਫ ਖੇਡੀ ਗਈ ਘਰੇਲੂ ਟੀ-20 ਅਤੇ ਵਨਡੇ ਸੀਰੀਜ਼ 'ਚ ਟੀਮ ਇੰਡੀਆ ਨੇ ਕ੍ਰਮਵਾਰ 2-1 ਅਤੇ 3-0 ਨਾਲ ਜਿੱਤ ਦਰਜ ਕੀਤੀ। ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ 'ਚ ਕੁਲ 142 ਦੌੜਾਂ ਬਣਾ ਕੇ ਉਨ੍ਹਾਂ ਆਪਣੀ ਧਰਤੀ 'ਤੇ ਆਪਣੀਆਂ 7000 ਦੌੜਾਂ ਪੂਰੀਆਂ ਕਰ ਲਈਆਂ। ਰੋਹਿਤ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 7401 ਦੌੜਾਂ ਦੇ ਨਾਲ ਇਸ ਮਾਮਲੇ 'ਚ ਪੰਜਵੇਂ ਨੰਬਰ 'ਤੇ ਹਨ। ਰੋਹਿਤ ਇਸ ਸਾਲ ਧੋਨੀ ਦੇ ਇਸ ਰਿਕਾਰਡ ਨੂੰ ਆਸਾਨੀ ਨਾਲ ਤੋੜ ਸਕਦੇ ਹਨ।


ਇਸ ਦੇ ਨਾਲ ਹੀ ਵੀਰੇਂਦਰ ਸਹਿਵਾਗ ਨੇ ਆਪਣੇ ਕਰੀਅਰ 'ਚ 7691 ਦੌੜਾਂ, ਰਾਹੁਲ ਦ੍ਰਾਵਿੜ ਨੇ 9004 ਦੌੜਾਂ, ਵਿਰਾਟ ਕੋਹਲੀ ਨੇ 10532 ਦੌੜਾਂ ਅਤੇ ਸਚਿਨ ਤੇਂਦੁਲਕਰ ਨੇ 14192 ਦੌੜਾਂ ਬਣਾਈਆਂ ਹਨ। ਸਚਿਨ ਤੇਂਦੁਲਕਰ ਇਸ ਸੂਚੀ ਵਿੱਚ ਸਭ ਤੋਂ ਵੱਧ ਦੌੜਾਂ ਬਣਾ ਕੇ ਪਹਿਲੇ ਨੰਬਰ 'ਤੇ ਮੌਜੂਦ ਹਨ।


ਡਿਵਿਲੀਅਰਸ ਨੇ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ


ਜ਼ਿਕਰਯੋਗ ਹੈ ਕਿ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਰੋਹਿਤ 17ਵੇਂ ਨੰਬਰ 'ਤੇ ਆ ਗਏ ਹਨ। ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਉਹ 18ਵੇਂ ਨੰਬਰ 'ਤੇ ਸੀ। ਪਰ ਹੁਣ ਉਨ੍ਹਾਂ ਨੇ ਏਬੀ ਡਿਵਿਲੀਅਰਸ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ। ਡਿਵਿਲੀਅਰਸ ਨੇ ਆਪਣੇ ਕਰੀਅਰ ਵਿੱਚ 9577 ਦੌੜਾਂ ਬਣਾਈਆਂ। ਜਦਕਿ ਰੋਹਿਤ ਸ਼ਰਮਾ ਨੇ 9596 ਦੌੜਾਂ ਬਣਾਈਆਂ ਹਨ।