Rohit Sharma: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਕੇ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਇਆ ਹੈ। ਪਰ ਹੁਣ ਮੁੰਬਈ ਇੰਡੀਅਨਜ਼ ਦੀ ਟੀਮ IPL 2025 'ਚ ਰੋਹਿਤ ਸ਼ਰਮਾ ਨੂੰ ਬਰਕਰਾਰ ਨਹੀਂ ਰੱਖ ਸਕਦੀ। ਇਹ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਤਰਥੱਲੀ ਮੱਚ ਗਈ ਹੈ। 



ਜਿਸ ਵਿਚਾਲੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਿੰਗਜ਼ (PBKS) ਰੋਹਿਤ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਦੋਂ ਕਿ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਕਿਹੜੇ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ।



ਰੋਹਿਤ ਸ਼ਰਮਾ ਬਣ ਸਕਦੇ ਕਪਤਾਨ 


ਆਈਪੀਐਲ 2025 ਵਿੱਚ ਅਨੁਭਵੀ ਖਿਡਾਰੀ ਰੋਹਿਤ ਸ਼ਰਮਾ ਨੂੰ ਪੰਜਾਬ ਕਿੰਗਜ਼ ਵਿੱਚ ਖੇਡਦੇ ਦੇਖਿਆ ਜਾ ਸਕਦਾ ਹੈ। ਕਿਉਂਕਿ ਮੈਗਾ ਨਿਲਾਮੀ ਕਾਰਨ ਮੁੰਬਈ ਰੋਹਿਤ ਨੂੰ ਰਿਟੇਨ ਨਹੀਂ ਕਰਨਾ ਚਾਹੁੰਦੀ ਹੈ। IPL 2024 'ਚ ਰੋਹਿਤ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਟੀਮ 'ਚ ਕਈ ਵਿਵਾਦ ਵੀ ਸਾਹਮਣੇ ਆਏ ਹਨ।



ਜਿਸ ਕਾਰਨ ਹੁਣ ਰੋਹਿਤ ਵੀ ਕਿਸੇ ਹੋਰ ਟੀਮ ਵਿੱਚ ਖੇਡਣ ਦੇ ਇੱਛੁਕ ਹਨ। ਜਿਸ ਕਾਰਨ ਹੁਣ ਮੀਡੀਆ ਰਿਪੋਰਟਾਂ ਆ ਰਹੀਆਂ ਹਨ ਕਿ ਪ੍ਰੀਤੀ ਜ਼ਿੰਟਾ ਰੋਹਿਤ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਲਈ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਕਿੰਗਜ਼ ਪਹਿਲਾਂ ਹੀ ਰੋਹਿਤ ਨੂੰ ਲੈ ਕੇ ਆਪਣਾ ਜਵਾਬ ਦੇ ਚੁੱਕੇ ਹਨ ਅਤੇ ਟੀਮ ਉਸ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਹੈ।



ਅਰਸ਼ਦੀਪ ਅਤੇ ਕੁਰਾਨ ਨੂੰ ਬਰਕਰਾਰ ਰੱਖਿਆ ਜਾ ਸਕਦਾ 


ਆਈਪੀਐਲ 2025 ਤੋਂ ਪਹਿਲਾਂ ਮੈਗਾ ਨਿਲਾਮੀ ਹੋਣੀ ਹੈ। ਜਿਸ ਕਾਰਨ ਪੰਜਾਬ ਕਿੰਗਜ਼ ਦੀ ਮੈਨੇਜਮੈਂਟ ਆਪਣੀ ਟੀਮ ਵਿੱਚੋਂ ਕੁਝ ਹੀ ਸਟਾਰ ਖਿਡਾਰੀਆਂ ਨੂੰ ਹੀ ਰਿਟੇਨ ਕਰ ਸਕੇਗੀ। ਹਾਲਾਂਕਿ, ਇੱਕ ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਟੀਮ ਅਰਸ਼ਦੀਪ ਸਿੰਘ ਅਤੇ ਸੈਮ ਕੁਰਾਨ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ।



ਕਿਉਂਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਪਿਛਲੇ ਕੁਝ ਸੈਸ਼ਨਾਂ 'ਚ ਪੰਜਾਬ ਕਿੰਗਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਥੇ ਹੀ IPL 2024 'ਚ ਵੀ ਅਰਸ਼ਦੀਪ ਸਿੰਘ ਅਤੇ ਸੈਮ ਕੁਰਨ ਟੀਮ ਨੂੰ ਜਿੱਤ ਦਿਵਾਉਣ ਲਈ ਸਖਤ ਮਿਹਨਤ ਕਰਦੇ ਨਜ਼ਰ ਆਏ।



ਇਨ੍ਹਾਂ ਖਿਡਾਰੀਆਂ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ 


ਜਦੋਂ ਕਿ ਪੰਜਾਬ ਕਿੰਗਜ਼ ਆਪਣੀ ਟੀਮ ਵਿੱਚ ਅਰਸ਼ਦੀਪ ਸਿੰਘ ਅਤੇ ਸੈਮ ਕੁਰਾਨ ਤੋਂ ਇਲਾਵਾ ਹਰਪ੍ਰੀਤ ਬਰਾੜ, ਆਸ਼ੂਤੋਸ਼ ਸ਼ਰਮਾ ਅਤੇ ਸ਼ਸ਼ਾਂਕ ਸਿੰਘ ਨੂੰ ਬਰਕਰਾਰ ਰੱਖਣਾ ਚਾਹੇਗਾ। ਕਿਉਂਕਿ, ਇਨ੍ਹਾਂ ਤਿੰਨਾਂ ਨੌਜਵਾਨ ਖਿਡਾਰੀਆਂ ਨੇ ਆਈਪੀਐਲ 2024 ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਪੰਜਾਬ ਕਿੰਗਜ਼ ਆਈਪੀਐਲ 2024 ਵਿੱਚ 5 ਮੈਚ ਜਿੱਤਣ ਵਿੱਚ ਕਾਮਯਾਬ ਰਿਹਾ ਸੀ ਅਤੇ ਇਨ੍ਹਾਂ ਸਾਰੀਆਂ ਜਿੱਤਾਂ ਵਿੱਚ ਹਰਪ੍ਰੀਤ, ਆਸ਼ੂਤੋਸ਼ ਅਤੇ ਸ਼ਸ਼ਾਂਕ ਸਿੰਘ ਦਾ ਵੱਡਾ ਯੋਗਦਾਨ ਸੀ।



ਜਿਸ ਕਾਰਨ ਪੰਜਾਬ ਕਿੰਗਜ਼ ਅਰਸ਼ਦੀਪ ਸਿੰਘ, ਸੈਮ ਕੁਰਾਨ, ਹਰਪ੍ਰੀਤ ਬਰਾੜ, ਆਸ਼ੂਤੋਸ਼ ਸ਼ਰਮਾ, ਸ਼ਸ਼ਾਂਕ ਸਿੰਘ ਨੂੰ ਰਿਟੇਨ ਕਰ ਸਕਦੇ ਹਨ। ਜਦਕਿ ਟੀਮ ਰੋਹਿਤ ਸ਼ਰਮਾ ਨੂੰ ਵੀ ਆਪਣੀ ਟੀਮ 'ਚ ਸ਼ਾਮਲ ਕਰ ਸਕਦੀ ਹੈ। ਇਸ ਦੇ ਨਾਲ ਹੀ ਟੀਮ ਨਿਲਾਮੀ ਤੋਂ ਬਾਕੀ ਖਿਡਾਰੀਆਂ ਨੂੰ ਖਰੀਦ ਸਕਦੀ ਹੈ।