Rohit Sharma- Hardik Pandya Video: ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ 11 ਸਾਲਾਂ ਦਾ ਸੋਕਾ ਖਤਮ ਕਰ ਦਿੱਤਾ। 29 ਜੂਨ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ 'ਚ 7 ਦੌੜਾਂ ਨਾਲ ਹਰਾ ਕੇ ਟਰਾਫੀ ਆਪਣੇ ਨਾਂਅ ਕੀਤੀ। ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਫਾਈਨਲ ਦੇ ਆਖਰੀ ਚਾਰ ਓਵਰਾਂ ਵਿੱਚ ਦੱਖਣੀ ਅਫਰੀਕਾ ਨੂੰ 169/8 ਨਾਲ ਕਰਾਰੀ ਮਾਤ ਦਿੱਤੀ। 


ਇਸ ਧਮਾਕੇਦਾਰ ਮੁਕਾਬਲੇ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਹਾਰਦਿਕ ਪਾਂਡਿਆ ਸਮੇਤ ਭਾਰਤੀ ਖਿਡਾਰੀਆਂ ਦੇ ਜਜ਼ਬਾਤ ਸਿਖਰਾਂ 'ਤੇ ਸਨ। ਸਾਰੇ ਖਿਡਾਰੀਆਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਵਹਿ ਰਹੇ ਸੀ। ਜਦੋਂ ਹਾਰਦਿਕ ਕੱਪ ਜਿੱਤਣ ਤੋਂ ਬਾਅਦ ਬ੍ਰਾਡਕਾਸਟਰਾਂ ਨਾਲ ਇੰਟਰਵਿਊ ਕਰ ਰਹੇ ਸਨ ਤਾਂ ਇਕ ਸ਼ਾਨਦਾਰ ਪਲ ਕੈਮਰੇ 'ਚ ਕੈਦ ਹੋ ਗਿਆ। ਰੋਹਿਤ ਸ਼ਰਮਾ ਨੇ ਹਾਰਦਿਕ ਨੂੰ ਗਲੇ ਲਗਾਇਆ ਅਤੇ ਕਿੱਸ ਕੀਤਾ।



IPL 2024 ਦੌਰਾਨ ਵਿਵਾਦ ਹੋਏ


ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨੇ ਦੋਵਾਂ ਲਈ ਕਾਫੀ ਵਿਵਾਦਪੂਰਨ ਰਹੇ ਹਨ। ਪਿਛਲੇ ਸਾਲ ਦਸੰਬਰ ਵਿੱਚ ਹਾਰਦਿਕ ਨੇ ਰੋਹਿਤ ਸ਼ਰਮਾ ਦੀ ਥਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲੀ ਸੀ। ਹਾਰਦਿਕ ਦੀ ਮੁੰਬਈ ਇੰਡੀਅਨਜ਼ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ 'ਚ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ ਅਤੇ ਕਪਤਾਨੀ 'ਚ ਬਦਲਾਅ ਦਾ ਡਰੈਸਿੰਗ ਰੂਮ ਦੇ ਮਾਹੌਲ 'ਤੇ ਮਾੜਾ ਅਸਰ ਪੈਣ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਸਨ।






 


ਟੀਮ ਲਈ ਆਲ ਰਾਊਂਡਰ ਪ੍ਰਦਰਸ਼ਨ


ਹਾਲਾਂਕਿ ਟੀ-20 ਵਿਸ਼ਵ ਕੱਪ 'ਚ  ਹਾਰਦਿਕ ਨੇ ਟੀਮ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਿੱਤਾ। ਬੱਲੇ ਅਤੇ ਗੇਂਦ ਦੋਵਾਂ ਨਾਲ ਉਸਦੇ ਲਗਾਤਾਰ ਪ੍ਰਦਰਸ਼ਨ ਨੇ ਭਾਰਤ ਨੂੰ ਖਿਤਾਬ ਜਿੱਤਣ ਵਿੱਚ ਮਦਦ ਕੀਤੀ। ਫਾਈਨਲ 'ਚ ਹਾਰਦਿਕ 19ਵੇਂ ਓਵਰ 'ਚ ਬੱਲੇਬਾਜ਼ੀ ਕਰਨ ਆਏ ਪਰ ਉਨ੍ਹਾਂ ਨੇ ਗੇਂਦ ਨਾਲ ਅਹਿਮ ਭੂਮਿਕਾ ਨਿਭਾਈ ਅਤੇ ਆਖਰੀ ਓਵਰ 'ਚ 16 ਦੌੜਾਂ ਬਚਾ ਕੇ ਭਾਰਤੀ ਟੀਮ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।