Rohit Sharma Record: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅਫਗਾਨਿਸਤਾਨ ਖਿਲਾਫ ਸਿਰਫ 65 ਗੇਂਦਾਂ 'ਚ ਸੈਂਕੜਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤਰ੍ਹਾਂ ਰੋਹਿਤ ਸ਼ਰਮਾ ਵਨਡੇ ਵਿਸ਼ਵ ਕੱਪ ਮੈਚਾਂ 'ਚ ਭਾਰਤ ਲਈ ਸਭ ਤੋਂ ਘੱਟ ਗੇਂਦਾਂ 'ਤੇ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਵਨਡੇ ਵਿਸ਼ਵ ਕੱਪ ਮੈਚਾਂ 'ਚ ਭਾਰਤ ਲਈ ਸਭ ਤੋਂ ਘੱਟ ਗੇਂਦਾਂ 'ਤੇ ਸੈਂਕੜਾ ਲਗਾਉਣ ਦਾ ਰਿਕਾਰਡ ਕਪਿਲ ਦੇਵ ਦੇ ਨਾਂ ਸੀ। ਕਪਿਲ ਦੇਵ ਨੇ 72 ਗੇਂਦਾਂ 'ਚ ਸੈਂਕੜਾ ਲਗਾਇਆ ਸੀ ਪਰ ਹੁਣ ਰੋਹਿਤ ਸ਼ਰਮਾ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।


ਰੋਹਿਤ ਸ਼ਰਮਾ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡਿਆ  


ਇਹ ਰੋਹਿਤ ਸ਼ਰਮਾ ਦਾ ਵਿਸ਼ਵ ਕੱਪ ਮੈਚਾਂ ਵਿੱਚ ਇਹ ਸੱਤਵਾਂ ਸੈਂਕੜਾ ਹੈ। ਇਸ ਤਰ੍ਹਾਂ ਰੋਹਿਤ ਸ਼ਰਮਾ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਲਈ ਵਿਸ਼ਵ ਕੱਪ ਮੈਚਾਂ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਸੀ। ਸਚਿਨ ਤੇਂਦੁਲਕਰ ਦੇ ਨਾਂਅ ਵਿਸ਼ਵ ਕੱਪ ਮੈਚਾਂ ਵਿੱਚ 6 ਸੈਂਕੜੇ ਦਰਜ ਹਨ। ਰੋਹਿਤ ਸ਼ਰਮਾ ਪਹਿਲੀ ਵਾਰ ਵਿਸ਼ਵ ਕੱਪ 2015 ਵਿੱਚ ਖੇਡਿਆ ਸੀ। ਇਸ ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 2019 'ਚ 5 ਸੈਂਕੜੇ ਲਗਾਏ। ਹਾਲਾਂਕਿ ਇਸ ਤਰ੍ਹਾਂ ਵਨਡੇ ਵਿਸ਼ਵ ਕੱਪ ਦਾ ਸੱਤਵਾਂ ਸੈਂਕੜਾ ਰੋਹਿਤ ਸ਼ਰਮਾ ਦੇ ਬੱਲੇ ਤੋਂ ਲੱਗਾ ਹੈ।


ਕਪਿਲ ਦੇਵ ਨੇ 72 ਗੇਂਦਾਂ 'ਚ ਬਣਾਇਆ ਸੈਂਕੜਾ...


ਇਸ ਤੋਂ ਪਹਿਲਾਂ ਕਪਿਲ ਦੇਵ ਨੇ ਵਿਸ਼ਵ ਕੱਪ 1983 'ਚ ਜ਼ਿੰਬਾਬਵੇ ਦੇ ਖਿਲਾਫ 72 ਗੇਂਦਾਂ 'ਚ ਸੈਂਕੜੇ ਦੀ ਪਾਰੀ ਖੇਡੀ ਸੀ। ਵਿਸ਼ਵ ਕੱਪ ਮੈਚਾਂ 'ਚ ਭਾਰਤ ਲਈ ਇਹ ਸਭ ਤੋਂ ਤੇਜ਼ ਸੈਂਕੜਾ ਸੀ ਪਰ ਹੁਣ ਰੋਹਿਤ ਸ਼ਰਮਾ ਨੇ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਜੇਕਰ ਭਾਰਤ-ਅਫਗਾਨਿਸਤਾਨ ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੇ ਕੋਲ ਜਿੱਤ ਲਈ 273 ਦੌੜਾਂ ਦਾ ਟੀਚਾ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤੀ ਟੀਮ ਨੇ 20 ਓਵਰਾਂ 'ਚ 1 ਵਿਕਟ 'ਤੇ 164 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰੀਜ਼ 'ਤੇ ਹਨ। ਰੋਹਿਤ ਸ਼ਰਮਾ 70 ਗੇਂਦਾਂ 'ਤੇ 108 ਦੌੜਾਂ ਬਣਾ ਕੇ ਖੇਡ ਰਿਹਾ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ 3 ਗੇਂਦਾਂ 'ਤੇ 2 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।