Mohammed Shami New Look And Sania Mirza Post: ਭਾਰਤੀ ਕ੍ਰਿਕਟ ਟੀਮ ਦੇ ਘਾਤਕ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਇਹ ਖਿਡਾਰੀ ਆਪਣੇ ਬਦਲੇ ਹੋਏ ਲੁੱਕ ਨੂੰ ਲੈ ਚਰਚਾ ਬਟੋਰ ਰਿਹਾ ਹੈ। ਸ਼ਮੀ ਦੇ ਲੁੱਕ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। 



ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਤੇਜ਼ ਗੇਂਦਬਾਜ਼ ਨੇ ਕੁਝ ਸਮਾਂ ਪਹਿਲਾਂ ਹੇਅਰ ਟ੍ਰਾਂਸਪਲਾਂਟ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵਾਲਾਂ 'ਚ ਇੱਕ ਵੱਖਰੀ ਚਮਕ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਦੋਵਾਂ ਦੇ ਨਵੇਂ ਅੰਦਾਜ਼ ਨੂੰ ਲੈ ਯੂਜ਼ਰਸ ਵਿਚਾਲੇ ਚਰਚਾ ਛਿੜ ਗਈ ਹੈ। 



ਸਾਨੀਆ ਮਿਰਜ਼ਾ ਦੀ ਤਸਵੀਰ ਦੇਖ ਕੇ ਪ੍ਰਸ਼ੰਸਕ ਖੁਦ ਨੂੰ ਰੋਕ ਨਹੀਂ ਸਕੇ। ਸਾਨੀਆ ਮਿਰਜ਼ਾ ਸਫੇਦ ਅਤੇ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆਈ। ਸਾਨੀਆ ਮਿਰਜ਼ਾ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਨੇ ਉਸ ਨੂੰ ਮੁਹੰਮਦ ਸ਼ਮੀ ਨਾਲ ਵਿਆਹ ਕਰਨ ਦਾ ਸੁਝਾਅ ਦੇਣਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਮਜ਼ਾਕ 'ਚ ਲਿਖਿਆ, ''ਮੁਹੰਮਦ ਸ਼ਮੀ ਨਾਲ ਵਿਆਹ ਕਰ ਲਓ ਹੁਣ ਉਨ੍ਹਾਂ ਦੇ ਵਾਲ ਵੀ ਆ ਗਏ ਹਨ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, "ਸ਼ਮੀ ਭਾਈ ਵੀ ਖੂਬਸੂਰਤ ਲੱਗ ਰਹੇ ਹਨ, ਮੈਡਮ, ਹੁਣ ਤਾਂ ਸਮਝੋ।" ਇਸ ਤਰ੍ਹਾਂ ਸਾਨੀਆ ਮਿਰਜ਼ਾ ਦੀ ਪੋਸਟ 'ਤੇ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ।



ਕੀ ਇਹ ਦੋਵੇਂ ਸੱਚਮੁੱਚ ਵਿਆਹ ਕਰਵਾ ਲੈਣਗੇ?


ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੋਂ ਜਨਵਰੀ ਵਿੱਚ ਤਲਾਕ ਲੈ ਲਿਆ ਸੀ। ਸਾਨੀਆ ਮਿਰਜ਼ਾ ਨਾਲ ਤੀਜੀ ਵਾਰ ਵਿਆਹ ਕਰਨ ਤੋਂ ਬਾਅਦ ਮਲਿਕ ਉਸ ਤੋਂ ਵੱਖ ਹੋ ਗਏ। ਉਦੋਂ ਤੋਂ ਹੀ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਦੇ ਵਿਆਹ ਦੀਆਂ ਖਬਰਾਂ ਤੇਜ਼ ਹੋ ਗਈਆਂ ਸਨ। ਜ਼ਿਕਰਯੋਗ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਦੀ ਪਤਨੀ ਹਸੀਨ ਜਹਾਂ ਉਸ ਤੋਂ ਵੱਖ ਰਹਿੰਦੀ ਹੈ। ਅਜਿਹੇ 'ਚ ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਸਨ। ਹਾਲਾਂਕਿ ਸ਼ਮੀ ਨੇ ਇਨ੍ਹਾਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਹੈ।



ਸ਼ੁਭੰਕਰ ਮਿਸ਼ਰਾ ਦੇ ਯੂਟਿਊਬ ਚੈਨਲ 'ਤੇ ਗੱਲ ਕਰਦੇ ਹੋਏ ਸ਼ਮੀ ਨੇ ਕਿਹਾ ਸੀ ਕਿ ਇਹ ਅਜੀਬ ਹੈ। ਪਰ ਜਦੋਂ ਤੁਸੀਂ ਮੋਬਾਈਲ ਖੋਲ੍ਹਦੇ ਹੋ ਤਾਂ ਤੁਹਾਨੂੰ ਆਪਣੀ ਤਸਵੀਰ ਦਿਖਾਈ ਦਿੰਦੀ ਹੈ। ਮੈਂ ਸਹਿਮਤ ਹਾਂ ਕਿ ਮੀਮਜ਼ ਤੁਹਾਡੇ ਆਨੰਦ ਲਈ ਹਨ, ਪਰ ਕਿਸੇ ਦੀ ਖਿਚਾਈ ਲਈ ਨਹੀਂ ਵਰਤਣੇ ਚਾਹੀਦੇ। ਇਹ ਮੀਮਜ਼ ਕਿਸੇ ਦੀ ਜ਼ਿੰਦਗੀ ਨਾਲ ਸਬੰਧਤ ਹੁੰਦੇ ਹਨ। ਤੁਹਾਨੂੰ ਇਨ੍ਹਾਂ ਨੂੰ ਸੋਚ-ਸਮਝ ਕੇ ਬਣਾਉਣਾ ਚਾਹੀਦਾ ਹੈ।



ਤਲਾਕ ਤੋਂ ਬਾਅਦ ਸਾਨੀਆ ਮਿਰਜ਼ਾ ਕਿਸ ਨਾਲ ਬਤੀਤ ਕਰ ਰਹੀ ਸਮਾਂ?


ਦੱਸ ਦੇਈਏ ਕਿ ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤਲਾਕ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਅਤੇ ਆਪਣੀ ਟੈਨਿਸ ਅਕੈਡਮੀ 'ਤੇ ਕੇਂਦਰਿਤ ਕਰ ਰਹੀ ਹੈ। ਇਸ ਦੌਰਾਨ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਉਹ ਆਪਣੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਅਤੇ ਹੋਰ ਦੋਸਤਾਂ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ।