Sania Mirza-Shoaib Malik Getting Trolled: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਵਿਚਾਲੇ ਵੱਖ ਹੋਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਸਨ। ਹਾਲਾਂਕਿ ਸ਼ੋਏਬ ਵੱਲੋਂ ਅਚਾਨਕ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਦੋਵੇਂ ਤਲਾਕ ਲੈ ਵੱਖ ਹੋ ਚੁੱਕੇ ਹਨ। ਦੋਵਾਂ ਦੇ ਰਿਸ਼ਤੇ ਦਾ ਅੰਤ ਜੋ ਵੀ ਹੋਇਆ ਹੋਵੇ ਪਰ ਲੋਕਾਂ ਵੱਲੋਂ ਸ਼ੋਏਬ ਅਤੇ ਸਾਨੀਆ ਨੂੰ ਖੂਬ ਗਾਲਾਂ ਪੈ ਰਹੀਆਂ ਹਨ। ਇਸ ਜੋੜੇ ਦੀਆਂ ਸੋਸ਼ਲ ਪੋਸਟਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸ਼ੋਏਬ ਨੇ 18 ਜਨਵਰੀ ਨੂੰ ਅਦਾਕਾਰਾ ਸਨਾ ਜਾਵੇਦ ਨਾਲ ਤੀਜਾ ਵਿਆਹ ਕਰਵਾਇਆ। ਸਾਲ 2022 ਤੋਂ ਸ਼ੋਏਬ ਅਤੇ ਸਾਨੀਆ ਦੇ ਰਿਸ਼ਤਿਆਂ ਵਿੱਚ ਦਰਾਰ ਦੀਆਂ ਖਬਰਾਂ ਆਈਆਂ ਸਨ ਅਤੇ ਪਿਛਲੇ ਦੋ ਸਾਲਾਂ ਵਿੱਚ ਦੋਵਾਂ ਨੂੰ ਇਕੱਠੇ ਨਹੀਂ ਦੇਖਿਆ ਗਿਆ ਸੀ। ਕੁਝ ਸਮਾਂ ਪਹਿਲਾਂ ਸ਼ੋਏਬ ਨੇ ਸਾਨੀਆ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਸੀ। ਸ਼ੋਏਬ ਅਤੇ ਸਾਨੀਆ ਦਾ ਪੰਜ ਸਾਲ ਦਾ ਬੇਟਾ ਵੀ ਹੈ ਜੋ ਸਾਨੀਆ ਦੇ ਨਾਲ ਰਹਿੰਦਾ ਹੈ। ਜਿੱਥੇ ਕਈ ਲੋਕ ਸਾਨੀਆ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਾਨੀਆ ਭਾਰਤ ਵਿੱਚ ਵਿਆਹ ਕਰਵਾਉਂਦੀ ਤਾਂ ਅਜਿਹਾ ਨਹੀਂ ਹੁੰਦਾ। ਉਨ੍ਹਾਂ ਦੀਆਂ ਪੋਸਟਾਂ ਉੱਪਰ ਲੋਕ ਲਗਾਤਾਰ ਗਾਲ੍ਹਾਂ ਕੱਢ ਰਹੇ ਹਨ।
ਲੋਕਾਂ ਦੀ ਪ੍ਰਤੀਕਿਰਿਆ
ਸਾਨੀਆ ਨੂੰ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਖਿਲਾਫ ਇੱਕ ਯੂਜ਼ਰ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਇਹ ਰਿਸ਼ਤਾ ਨਹੀਂ ਚੱਲਣਾ। ਜਦਕਿ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲਣੀ ਚਾਹੀਦੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਸਾਨੀਆ ਮਿਰਜ਼ਾ ਦੀ ਗਲਤੀ ਇਹ ਹੈ ਕਿ ਉਸ ਨੇ ਆਪਣੇ ਦੇਸ਼ ਨਾਲੋਂ ਪਾਕਿਸਤਾਨੀ ਮੁੰਡੇ ਨੂੰ ਜ਼ਿਆਦਾ ਮਹੱਤਵ ਦਿੱਤਾ। ਇਸ ਦੇ ਨਾਲ ਹੀ ਸ਼ੋਏਬ ਨੂੰ ਵੀ ਲੋਕਾਂ ਵੱਲੋਂ ਗਾਲ੍ਹਾਂ ਪੈ ਰਹੀਆਂ ਹਨ। ਉਨ੍ਹਾਂ ਨੂੰ ਇਸ ਤੀਜੇ ਵਿਆਹ ਦੇ ਚੱਲਦੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।
ਕੌਣ ਹੈ ਸਨਾ ਜਾਵੇਦ?
ਸਨਾ ਜਾਵੇਦ ਨੇ ਪਾਕਿਸਤਾਨ ਦੇ ਕਈ ਡਰਾਮਾ ਸੀਰੀਅਲਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਸਨਾ ਜਾਵੇਦ ਨੇ 2020 ਵਿੱਚ ਗਾਇਕ ਉਮਰ ਜੈਸਵਾਲ ਨਾਲ ਵਿਆਹ ਕਰਵਾ ਲਿਆ ਸੀ ਪਰ ਜਲਦੀ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਸਾਨੀਆ ਨੇ ਪਿਛਲੇ ਸਾਲ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਸੀ। ਆਪਣੇ 20 ਸਾਲ ਦੇ ਕਰੀਅਰ ਵਿੱਚ ਸਾਨੀਆ ਨੇ 43 ਡਬਲਯੂਟੀਏ ਡਬਲਜ਼ ਖਿਤਾਬ ਅਤੇ ਇੱਕ ਸਿੰਗਲ ਖਿਤਾਬ ਜਿੱਤਿਆ ਹੈ।