Anam Mirza Getting Trolled: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਰਾਸਤੇ ਇੱਕ-ਦੂਜੇ ਤੋਂ ਵੱਖ ਹੋ ਗਏ ਹਨ। ਦੋਵਾਂ ਦੇ ਇਸ ਫੈਸਲੇ ਨੇ ਨਾ ਸਿਰਫ਼ ਸਰਹੱਦ ਪਾਰ ਬੈਠੇ ਪ੍ਰਸ਼ੰਸਕਾਂ ਨੂੰ ਉਦਾਸ ਕੀਤਾ ਬਲਕਿ ਭਾਰਤੀ ਫੈਨਜ਼ ਦਾ ਵੀ ਦਿਲ ਟੁੱਟ ਗਿਆ। ਹਾਲਾਂਕਿ ਸਾਨੀਆ ਮਿਰਜ਼ਾ ਨੇ ਸਰਹੱਦੋਂ ਪਾਰ ਜਾ ਇੱਕ ਪਾਕਿਸਤਾਨ ਕ੍ਰਿਕਟਰ ਨੂੰ ਆਪਣਾ ਹਮਸਫ਼ਰ ਚੁਣਿਆ ਸੀ, ਜਦੋਂਕਿ ਦੋਵਾਂ ਦਾ ਪਿਆਰ ਸਫਲ ਨਹੀਂ ਹੋ ਸਕਿਆ ਅਤੇ ਆਖੀਰ ਵਿੱਚ ਆਪਸੀ ਸਹਿਮਤੀ ਤੋਂ ਬਾਅਦ ਦੋਵੇਂ ਵੱਖ ਹੋ ਗਏ। ਦੋਵਾਂ ਦੇ ਇਸ ਫੈਸਲੇ ਕਾਰਨ ਪਰਿਵਾਰ ਵਾਲਿਆਂ ਨੂੰ ਵੀ ਲੋਕਾਂ ਦੇ ਸਵਾਲਾਂ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।


ਦਰਅਸਲ, ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਨੇ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਸੋਸ਼ਲ ਮੀਡੀਆ ਯੂਜ਼ਰਸ ਨੇ ਅਨਮ ਮਿਰਜ਼ਾ ਦੇ ਇੰਸਟਾਗ੍ਰਾਮ 'ਤੇ ਕਾਫੀ ਗੰਦੇ ਕਮੈਂਟ ਵੀ ਕੀਤੇ। ਅਨਮ ਮਿਰਜ਼ਾ ਦੇ ਮਿੰਨੀ ਵੀਲੌਗ 'ਤੇ ਕਮੈਂਟ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, 'ਤੁਹਾਡੇ ਜੀਜਾ ਸ਼ੋਏਬ ਮਲਿਕ ਦਾ ਵਿਆਹ ਹੋ ਗਿਆ...'। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਬਾਅਦ ਵਿੱਚ ਮਿੰਨੀ ਵੀਲੌਗ ਬਣਾ ਲੈਣਾ, ਤੁਹਾਡੇ ਸ਼ੋਏਬ ਜੀਜੂ ਨੇ ਵਿਆਹ ਕਰਵਾ ਲਿਆ ਉੱਧਰ...'।


'ਆਪਣੇ ਜੀਜੇ ਨੂੰ ਵਧਾਈ ਨਹੀਂ ਦੇਵੋਗੇ'


ਇੱਕ ਹੋਰ ਯੂਜ਼ਰ ਨੇ ਅਨਮ ਮਿਰਜ਼ਾ ਦੀ ਪੋਸਟ 'ਤੇ ਲਿਖਿਆ, 'ਦੀਦੀ ਦਾ ਤਲਾਕ ਹੋ ਗਿਆ ਹੈ, ਮੌਜੀ ਨੂੰ ਕਹੋ ਕਿ ਉਸ ਨੂੰ ਜੇਲ੍ਹ 'ਚ ਸੁੱਟ ਦਿਓ...'।  ਕੁਝ ਯੂਜ਼ਰਸ ਨੇ ਇਨ੍ਹਾਂ ਟ੍ਰੋਲਸ ਦੀਆਂ ਟਿੱਪਣੀਆਂ ਦਾ ਜਵਾਬ ਵੀ ਦਿੱਤਾ। ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਸਾਨੀਆ ਮਿਰਜ਼ਾ ਨਾਲ ਕੁਝ ਗਲਤ ਹੋਇਆ ਹੈ ਤਾਂ ਲੋਕ ਅਨਮ ਨੂੰ ਕਿਉਂ ਟ੍ਰੋਲ ਕਰ ਰਹੇ ਹਨ।


ਕੌਣ ਹੈ ਅਨਮ ਮਿਰਜ਼ਾ?


ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਵੀ ਇੱਕ ਕ੍ਰਿਕਟਰ ਨਾਲ ਵਿਆਹੀ ਹੋਈ ਹੈ। ਹਾਲਾਂਕਿ ਉਸ ਦਾ ਪਤੀ ਪਾਕਿਸਤਾਨੀ ਨਹੀਂ ਸਗੋਂ ਭਾਰਤੀ ਕ੍ਰਿਕਟਰ ਹੈ। ਅਨਮ ਦਾ ਵਿਆਹ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਦੇ ਪੁੱਤਰ ਮੁਹੰਮਦ ਅਸਦੁਦੀਨ ਨਾਲ ਸਾਲ 2019 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅਨਮ ਦਾ ਇਹ ਦੂਜਾ ਵਿਆਹ ਹੈ ਅਤੇ ਉਹ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਚੁੱਕੀ ਹੈ।
 
ਸ਼ੋਏਬ ਦਾ 18 ਜਨਵਰੀ ਨੂੰ ਹੋਇਆ ਵਿਆਹ


ਸ਼ੋਏਬ ਮਲਿਕ ਨੇ 18 ਜਨਵਰੀ 2024 ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ ਸੀ। ਜੋੜੇ ਨੇ ਵਿਆਹ ਦੇ ਦੋ ਦਿਨ ਬਾਅਦ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਵਿਆਹ ਦੀ ਪੁਸ਼ਟੀ ਕੀਤੀ। ਸ਼ੋਏਬ ਅਤੇ ਸਨਾ ਨੇ 20 ਜਨਵਰੀ ਦੀ ਸਵੇਰ ਨੂੰ ਆਪਣੇ ਨਿਕਾਹ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।