T20 World Cup: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਮੈਚ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਤੋਂ ਪਰਥ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਜੇ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਉਸ ਦੀ ਜਗ੍ਹਾ ਪੱਕੀ ਹੋ ਜਾਵੇਗੀ। ਅੱਜ ਦੇ ਵੱਡੇ ਮੈਚ ਲਈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੱਖਣੀ ਅਫਰੀਕਾ ਖਿਲਾਫ਼ ਆਪਣੇ ਬ੍ਰਹਮਾਸਤਰ ਦਾ ਇਸਤੇਮਾਲ ਕਰਨਗੇ। ਇਹ ਖਿਡਾਰੀ ਭਾਰਤ ਲਈ ਮੈਚ ਆਪਣੇ ਦਮ 'ਤੇ ਜਿੱਤ ਸਕਦਾ ਹੈ।


ਕਪਤਾਨ ਰੋਹਿਤ ਆਪਣੇ ਬ੍ਰਹਮਾਸਤਰ ਦਾ ਇਸਤੇਮਾਲ ਅਫਰੀਕਾ ਖਿਲਾਫ਼ ਕਰਨਗੇ 


ਦੱਖਣੀ ਅਫਰੀਕਾ ਖਿਲਾਫ਼ ਟੀ-20 ਵਿਸ਼ਵ ਕੱਪ ਮੈਚ 'ਚ ਰੋਹਿਤ ਦਾ ਇਕ ਖਿਡਾਰੀ ਦੱਖਣੀ ਅਫਰੀਕਾ 'ਤੇ ਤਬਾਹੀ ਮਚਾ ਸਕਦਾ ਹੈ। ਇਹ ਕ੍ਰਿਕਟਰ ਆਪਣੀ ਗੇਂਦਬਾਜ਼ੀ ਵਿੱਚ ਮਾਹਿਰ ਹੈ। ਇਸ ਦੀਆਂ ਗੇਂਦਾਂ ਨੂੰ ਖੇਡਣਾ ਕਿਸੇ ਲਈ ਵੀ ਆਸਾਨ ਨਹੀਂ ਹੈ। ਇਹ ਕ੍ਰਿਕਟਰ ਕੋਈ ਹੋਰ ਨਹੀਂ ਸਗੋਂ ਲੈੱਗ ਸਪਿਨਰ ਯੁਜਵੇਂਦਰ ਚਾਹਲ ਹੈ। ਰੋਹਿਤ ਸ਼ਰਮਾ ਅੱਜ ਦੇ ਮੈਚ ਵਿੱਚ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਥਾਂ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਦੇ ਸਕਦਾ ਹੈ।


ਪਲੇਇੰਗ 11 'ਚ ਮਿਲੇਗਾ ਮੌਕਾ!


ਯੁਜਵੇਂਦਰ ਚਾਹਲ ਦਾ ਆਸਟ੍ਰੇਲੀਆ 'ਚ ਰਿਕਾਰਡ ਬਹੁਤ ਚੰਗਾ ਹੈ। ਯੁਜਵੇਂਦਰ ਚਾਹਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 85 ਵਿਕਟਾਂ ਲੈਣ ਦਾ ਰਿਕਾਰਡ ਯੁਜਵੇਂਦਰ ਚਾਹਲ ਦੇ ਨਾਂ ਹੈ। ਯੁਜਵੇਂਦਰ ਚਾਹਲ ਕੋਲ ਗੇਂਦ ਨਾਲ ਭਾਰਤ ਲਈ ਇਕੱਲੇ ਮੈਚ ਜਿੱਤਣ ਦੀ ਸਮਰੱਥਾ ਹੈ। ਤੁਹਾਨੂੰ ਦੱਸ ਦੇਈਏ ਕਿ ਯੁਜਵੇਂਦਰ ਚਾਹਲ ਰਵੀਚੰਦਰਨ ਅਸ਼ਵਿਨ ਤੋਂ ਬਿਹਤਰ ਟੀ-20 ਗੇਂਦਬਾਜ਼ ਹਨ। ਯੁਜਵੇਂਦਰ ਚਾਹਲ ਨੇ ਭਾਰਤ ਲਈ ਹੁਣ ਤੱਕ 69 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 85 ਵਿਕਟਾਂ ਲਈਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਦੱਖਣੀ ਅਫਰੀਕਾ ਖਿਲਾਫ਼ ਟੀ-20 ਵਿਸ਼ਵ ਕੱਪ ਮੈਚ 'ਚ ਭਾਰਤ ਦੀ ਪਲੇਇੰਗ 11


ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕੇਟ), ਅਕਸ਼ਰ ਪਟੇਲ, ਯੁਜ਼ਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ।