Glenn Phillips: ਨਿਊਜ਼ੀਲੈਂਡ ਨੇ ਆਪਣਾ ਆਖਰੀ ਮੈਚ ਸ਼੍ਰੀਲੰਕਾ ਖਿਲਾਫ਼ ਖੇਡਿਆ ਸੀ। ਇਸ ਮੈਚ 'ਚ ਨਿਊਜ਼ੀਲੈਂਡ ਨੇ 65 ਦੌੜਾਂ ਨਾਲ ਮੈਚ ਜਿੱਤ ਲਿਆ। ਨਿਊਜ਼ੀਲੈਂਡ ਲਈ ਖੇਡ ਰਹੇ ਸਟਾਰ ਬੱਲੇਬਾਜ਼ ਗਲੇਨ ਫਿਲਿਪਸ (Glenn Phillips) ਨੇ ਇਸ ਮੈਚ 'ਚ 64 ਗੇਂਦਾਂ 'ਤੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸੇ ਮੈਚ 'ਚ ਫੀਲਡਿੰਗ ਦੌਰਾਨ ਗਲੇਨ ਫਿਲਿਪਸ ਨੂੰ ਸੱਟ ਲੱਗ ਗਈ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗਲੇਨ ਫਿਲਿਪਸ ਗੇਂਦ ਨੂੰ ਫੜਨ ਲਈ ਦੌੜਦਾ ਹੈ ਅਤੇ ਗੇਂਦ ਸੁੱਟਣ ਤੋਂ ਬਾਅਦ ਉਹ ਕੁਝ ਅਸਹਿਜ ਮਹਿਸੂਸ ਕਰਦਾ ਹੈ। ਫਿਲਿਪਸ ਸਿੱਧਾ ਖੜ੍ਹਾ ਨਹੀਂ ਹੋ ਪਾ ਰਿਹਾ ਹੈ ਅਤੇ ਉਹ ਖੜ੍ਹੇ ਹੋਣ 'ਤੇ ਅਟਕਣ ਲੱਗ ਜਾਂਦਾ ਹੈ। ਉਹ ਕਈ ਵਾਰ ਸਿੱਧਾ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਾ ਹੈ, ਪਰ ਅਸਫਲ ਰਹਿੰਦਾ ਹੈ। ਇਸ ਤੋਂ ਬਾਅਦ ਉਹ ਭੱਜ ਕੇ ਮੈਦਾਨ ਤੋਂ ਬਾਹਰ ਚਲੇ ਜਾਂਦੇ ਹਨ। ਟੀਮ ਦੇ ਸਟਾਰ ਖਿਡਾਰੀ ਨੂੰ ਸੱਟ ਲੱਗਣਾ ਕਿਸੇ ਵੀ ਨਜ਼ਰੀਏ ਤੋਂ ਚੰਗੀ ਗੱਲ ਨਹੀਂ ਹੈ। ਫਿਲਿਪਸ ਅਗਲਾ ਮੈਚ ਖੇਡਣਗੇ ਜਾਂ ਨਹੀਂ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।
ਪਿਛਲੇ ਮੈਚ 'ਚ ਲਾਇਆ ਸੀ ਸ਼ਾਨਦਾਰ ਸੈਂਕੜਾ
ਧਿਆਨ ਯੋਗ ਹੈ ਕਿ ਸ਼੍ਰੀਲੰਕਾ ਖਿਲਾਫ ਖੇਡੇ ਗਏ ਆਖਰੀ ਮੈਚ 'ਚ ਗਲੇਨ ਫਿਲਿਪਸ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਸ ਨੇ 64 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ। ਉਹਨਾਂ ਦੀ ਪਾਰੀ ਵਿੱਚ ਕੁੱਲ 10 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਨਿਊਜ਼ੀਲੈਂਡ ਨੇ ਸੈਂਕੜੇ ਦੀ ਬਦੌਲਤ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 167 ਦੌੜਾਂ ਬਣਾਈਆਂ ਸਨ। ਦੌੜਾਂ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 19.2 ਓਵਰਾਂ 'ਚ 102 ਦੌੜਾਂ 'ਤੇ ਢੇਰ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ 5 ਅੰਕਾਂ ਨਾਲ ਆਪਣੇ ਗਰੁੱਪ ਵਿੱਚ ਸਿਖਰ 'ਤੇ ਹੈ। ਨਿਊਜ਼ੀਲੈਂਡ ਨੇ 3 'ਚੋਂ 2 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ:
Punjab News: 'ਆਪ' ਦਾ ਮੰਤਰੀ ਫੌਜਾ ਸਿੰਘ ਸਰਾਰੀ ਮੁੜ ਵਿਵਾਦਾਂ 'ਚ, ਡੇਰਾ ਸਿਰਸਾ ਦੀ ਗੇੜੀ ਨੇ ਪਾਇਆ ਪੁਆੜਾ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ