Virat Kohli: ਆਈਸੀਸੀ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਹਾਲਾਂਕਿ ਕੁਝ ਖਿਡਾਰੀਆਂ ਦੀ ਖਰਾਬ ਫਾਰਮ ਨੇ ਟੀਮ ਪ੍ਰਬੰਧਨ ਦੀ ਸਿਰਦਰਦੀ ਵਧਾ ਦਿੱਤੀ ਹੈ। ਇਸ 'ਚ ਟੀਮ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਵੀ ਸ਼ਾਮਲ ਹਨ। ਉਨ੍ਹਾਂ ਨੇ ਇਸ ਵਾਰ ਮੈਦਾਨ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਇਹ ਸਭ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 


ਦੱਸ ਦੇਈਏ ਕਿ ਸੱਜੇ ਹੱਥ ਦਾ ਇਹ ਬੱਲੇਬਾਜ਼ ਹੁਣ ਤੱਕ ਇਸ ਟੂਰਨਾਮੈਂਟ 'ਚ ਬੁਰੀ ਤਰ੍ਹਾਂ ਫਲਾਪ ਰਿਹਾ ਹੈ। ਇਸ ਦੌਰਾਨ ਟੀਮ ਇੰਡੀਆ ਦੇ ਕੈਂਪ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਇਸ ਦੇ ਮੁਤਾਬਕ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਕੋਹਲੀ ਨਾਲ ਬਹਿਸ ਹੋਈ ਸੀ। ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਵੀ ਮੀਡੀਆ ਦੇ ਸਾਹਮਣੇ ਵਿਰਾਟ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਹੁਣ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ 35 ਸਾਲਾ ਖਿਡਾਰੀ ਨੂੰ ਟੀਮ 'ਚੋਂ ਬਾਹਰ ਕੀਤੇ ਜਾਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਆਓ ਜਾਣਦੇ ਹਾਂ ਪੂਰੀ ਮਾਮਲਾ...



ਵਿਰਾਟ ਕੋਹਲੀ ਵਿਸ਼ਵ ਕੱਪ ਟੀਮ ਤੋਂ ਹੋਣਗੇ ਬਾਹਰ  


ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਉੱਪਰ ਗਾਜ਼ ਡਿੱਗਣ ਵਾਲੀ ਹੈ। ਦਰਅਸਲ, ਉਨ੍ਹਾ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਤੋਂ ਪਹਿਲਾਂ ਫਾਈਨਲ-11 ਤੋਂ ਬਾਹਰ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰਾਂ ਮੁਤਾਬਕ ਟੀਮ ਪ੍ਰਬੰਧਨ ਆਪਣੇ ਸਭ ਤੋਂ ਸੀਨੀਅਰ ਖਿਡਾਰੀ ਦੀ ਖਰਾਬ ਫਾਰਮ ਨੂੰ ਲੈ ਕੇ ਕਾਫੀ ਚਿੰਤਤ ਹਨ।


ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਵਿਚਾਲੇ ਕੁਝ ਗਰਮਾ-ਗਰਮ ਬਹਿਸ ਵੀ ਹੋਈ। ਇਸ ਤੋਂ ਇਲਾਵਾ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਕੋਹਲੀ ਦੇ ਖਰਾਬ ਪ੍ਰਦਰਸ਼ਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਦੇ ਸਾਹਮਣੇ ਬੋਲਦੇ ਹੋਏ ਉਹ ਕਾਫੀ ਗੁੱਸੇ 'ਚ ਨਜ਼ਰ ਆਏ। ਓਹਨਾਂ ਨੇ ਕਿਹਾ,
'ਮੈਂ ਬਹੁਤ ਦੁਖੀ ਹਾਂ।  ਮੈਨੂੰ ਬਹੁਤ ਚੰਗਾ ਲੱਗਦਾ ਜੇਕਰ ਉਹ ਦੌੜਾਂ ਬਣਾਉਂਦਾ ਅਤੇ ਚੰਗਾ ਪ੍ਰਦਰਸ਼ਨ ਕਰਦਾ। ਇਹ ਚੰਗੀ ਗੱਲ ਹੈ ਕਿ ਕਈ ਵਾਰ ਟੀਮ ਨੂੰ ਚੁਣੌਤੀ ਮਿਲਦੀ ਹੈ। ਜਿਨ੍ਹਾਂ ਨੂੰ ਜ਼ਿਆਦਾ ਬੱਲੇਬਾਜ਼ੀ ਨਹੀਂ ਮਿਲਦੀ, ਇਸੇ ਬਹਾਨੇ ਉਹ ਕੁਝ ਦੌੜਾਂ ਬਣਾ ਪਾਉਂਦੇ ਹਨ।


ਇਹ ਖਿਡਾਰੀ ਕਰ ਸਕਦਾ ਰਿਪਲੇਸ


ਆਈਸੀਸੀ ਟੀ-20 ਵਿਸ਼ਵ ਕੱਪ 2024 ਵਿੱਚ ਵਿਰਾਟ ਕੋਹਲੀ ਦਾ ਬੱਲਾ ਪੂਰੀ ਤਰ੍ਹਾਂ ਨਾਲ ਖ਼ਾਮੋਸ਼ ਰਿਹਾ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਹੁਣ ਤੱਕ ਖੇਡੇ ਗਏ 4 ਮੈਚਾਂ 'ਚ ਸਿਰਫ 29 ਦੌੜਾਂ ਹੀ ਬਣਾਈਆਂ ਹਨ। ਉਨ੍ਹਾਂ ਦਾ ਸਕੋਰ ਆਇਰਲੈਂਡ ਖਿਲਾਫ 1, ਪਾਕਿਸਤਾਨ ਖਿਲਾਫ 4, ਅਮਰੀਕਾ ਖਿਲਾਫ 0 ਅਤੇ ਅਫਗਾਨਿਸਤਾਨ ਖਿਲਾਫ 24 ਸੀ। ਜੇਕਰ ਵਿਰਾਟ ਕੋਹਲੀ ਨੂੰ ਬੈਂਚ 'ਤੇ ਰੱਖਿਆ ਜਾਂਦਾ ਹੈ ਤਾਂ ਉਸ ਦੀ ਜਗ੍ਹਾ ਯਸ਼ਸਵੀ ਜੈਸਵਾਲ ਪਲੇਇੰਗ ਇਲੈਵਨ 'ਚ ਪ੍ਰਵੇਸ਼ ਕਰ ਸਕਦੇ ਹਨ।