IND VS PAK : ਟੀਮ ਇੰਡੀਆ ਅਤੇ ਪਾਕਿਸਤਾਨ (IND VS PAK) ਵਿਚਕਾਰ ਟੀ-20 ਵਿਸ਼ਵ ਕੱਪ 2024 ਦਾ ਸਭ ਤੋਂ ਵੱਡਾ ਮੈਚ 9 ਜੂਨ ਨੂੰ ਨਿਊਯਾਰਕ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਮੁਕਾਬਲੇ ਨੂੰ ਵੇਖਣ ਲਈ ਫੈਨਜ਼ ਵੱਲੋਂ ਲਗਾਤਾਰ ਟਿਕਟਾਂ ਖਰੀਦੀਆਂ ਜਾ ਰਹੀਆਂ ਹਨ। ਪਰ ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਟੀਮ ਦਾ ਤੇਜ਼ ਗੇਂਦਬਾਜ਼ ਜ਼ਖਮੀ ਹੋ ਗਿਆ ਹੈ ਅਤੇ ਅਗਲੇ ਮੈਚ ਤੋਂ ਬਾਹਰ ਹੋ ਗਿਆ ਹੈ, ਜਦਕਿ ਕੁਝ ਮੀਡੀਆ ਰਿਪੋਰਟਾਂ ਦਾ ਮੰਨਣਾ ਹੈ ਕਿ ਇਹ ਤੇਜ਼ ਗੇਂਦਬਾਜ਼ ਪੂਰੇ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦਾ ਹੈ।


ਬੰਗਲਾਦੇਸ਼ ਦਾ ਸ਼ਰੀਫੁਲ ਇਸਲਾਮ ਜ਼ਖਮੀ


1 ਜੂਨ ਨੂੰ ਟੀਮ ਇੰਡੀਆ ਅਤੇ ਬੰਗਲਾਦੇਸ਼ (IND VS BAN) ਵਿਚਕਾਰ ਇੱਕ ਅਭਿਆਸ ਮੈਚ ਖੇਡਿਆ ਗਿਆ ਸੀ। ਉਸ ਮੈਚ ਵਿੱਚ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ ਨੇ ਹਾਰਦਿਕ ਪਾਂਡਿਆ ਦਾ ਇੱਕ ਸ਼ਾਟ ਰੋਕਣ ਦੌਰਾਨ ਹੱਥ ਵਿੱਚ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਜਾ ਕੇ ਹੱਥ 'ਤੇ 10 ਟਾਂਕੇ ਲਗਵਾਉਣੇ ਪਏ। ਜਿਸ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ ਸ਼ਰੀਫੁਲ ਇਸਲਾਮ ਬੰਗਲਾਦੇਸ਼ ਦੇ ਸ਼੍ਰੀਲੰਕਾ ਖਿਲਾਫ ਪਹਿਲੇ ਮੈਚ 'ਚ ਹਿੱਸਾ ਨਹੀਂ ਲੈ ਸਕਣਗੇ।


ਤਸਕੀਨ ਅਹਿਮਦ ਬੰਗਲਾਦੇਸ਼ ਟੀਮ 'ਚ ਵਾਪਸੀ ਕਰ ਸਕਦੇ


ਲੰਬੇ ਸਮੇਂ ਤੋਂ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਅਨੁਭਵੀ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਸ਼੍ਰੀਲੰਕਾ ਖਿਲਾਫ ਮੈਚ 'ਚ ਲੰਬੇ ਸਮੇਂ ਬਾਅਦ ਬੰਗਲਾਦੇਸ਼ ਲਈ ਵਾਪਸੀ ਕਰਦੇ ਹੋਏ ਨਜ਼ਰ ਆ ਸਕਦੇ ਹਨ। ਤਸਕੀਨ ਅਹਿਮਦ ਵੀ ਆਪਣੀ ਸੱਟ ਕਾਰਨ ਕੁਝ ਸਮੇਂ ਤੋਂ ਬੰਗਲਾਦੇਸ਼ ਲਈ ਕੋਈ ਮੈਚ ਨਹੀਂ ਖੇਡ ਸਕਿਆ ਸੀ। ਅਜਿਹੇ 'ਚ ਤਸਕੀਨ ਅਹਿਮਦ ਦੀ ਵਾਪਸੀ ਬੰਗਲਾਦੇਸ਼ ਦੀ ਗੇਂਦਬਾਜ਼ੀ ਲਾਈਨ ਅੱਪ 'ਚ ਅਨੁਭਵ ਲਿਆ ਸਕਦੀ ਹੈ।


9 ਜੂਨ ਨੂੰ ਭਾਰਤ-ਪਾਕਿਸਤਾਨ ਮੈਚ 


ਟੀ-20 ਵਿਸ਼ਵ ਕੱਪ 2024 ਦਾ ਗਰੁੱਪ ਪੜਾਅ ਦਾ ਸਭ ਤੋਂ ਵੱਡਾ ਮੈਚ 9 ਜੂਨ ਨੂੰ ਨਿਊਯਾਰਕ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਨਿਊਯਾਰਕ ਦੇ ਮੈਦਾਨ 'ਤੇ ਹੋਣ ਵਾਲੇ ਇਸ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੂੰ ਇੱਕ ਹੋਰ ਹਾਰ ਦਿੰਦੇ ਹੋਏ ਪਾਕਿਸਤਾਨ ਦੇ ਸੁਪਰ 8 'ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਹੋਰ ਘਟਾਉਂਦੇ ਨਜ਼ਰ ਆਉਣਗੇ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਅਮਰੀਕਾ ਖਿਲਾਫ ਮਿਲੀ ਹਾਰ ਤੋਂ ਉਭਰ ਕੇ ਟੀਮ ਇੰਡੀਆ ਵਰਗੀ ਮਜ਼ਬੂਤ ​​ਟੀਮ ਦਾ ਸਾਹਮਣਾ ਕਰ ਸਕਦੀ ਹੈ?