Virat Kohli: ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਮੁਕਾਬਲਾ ਕਰਨ ਜਾ ਰਹੀ ਹੈ। ਇਹ ਦੋਵੇਂ ਟੀਮਾਂ ਸਿਰਫ਼ ਆਈਸੀਸੀ ਟੂਰਨਾਮੈਂਟਾਂ ਵਿੱਚ ਹੀ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਹਨ। ਅਜਿਹੇ 'ਚ ਪੂਰੀ ਦੁਨੀਆ ਦੀਆਂ ਨਜ਼ਰਾਂ ਇਨ੍ਹਾਂ ਦੋਵਾਂ ਟੀਮਾਂ 'ਤੇ ਹੋਣਗੀਆਂ। ਇਸ ਮਹਾਮੁਕਾਬਲੇ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਪਾਕਿਸਤਾਨ ਖਿਲਾਫ ਵੱਡੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੱਡਾ ਬਿਆਨ ਦਿੱਤਾ ਹੈ। ਵਿਰਾਟ ਨੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ, 'ਪਾਕਿਸਤਾਨ ਇੱਕ ਚੰਗੀ ਟੀਮ ਹੈ। ਉਹ ਹਮੇਸ਼ਾ ਸ਼ਕਤੀਸ਼ਾਲੀ ਟੀਮ ਰਹੀ ਹੈ। ਅਸੀਂ ਉਨ੍ਹਾਂ ਨੂੰ ਹਲਕੇ 'ਚ ਨਹੀਂ ਲੈ ਰਹੇ ਹਾਂ ਅਤੇ ਇਹ ਮੈਚ ਉਸੇ ਤਰ੍ਹਾਂ ਖੇਡਾਂਗੇ ਜਿਵੇਂ ਅਸੀਂ ਦੂਜੀਆਂ ਟੀਮਾਂ ਦੇ ਖਿਲਾਫ ਖੇਡਣ ਜਾ ਰਹੇ ਹਾਂ। ਰਿਕਾਰਡ ਸਾਡੇ ਲਈ ਜ਼ਿਆਦਾ ਮਾਇਨੇ ਨਹੀਂ ਰੱਖਦੇ ਅਤੇ ਟੀਮ ਵੀ ਇਸ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀ।
ਹਾਰਦਿਕ ਦੀ ਗੇਂਦਬਾਜ਼ੀ ਬਾਰੇ ਵੀ ਅਪਡੇਟ ਕੀਤਾ ਗਿਆ
ਟੀਮ ਦੇ ਸ਼ਾਨਦਾਰ ਆਲਰਾਉਂਡਰ ਹਾਰਦਿਕ ਪੰਡਿਆ ਬਾਰੇ ਗੱਲ ਕਰਦੇ ਹੋਏ ਵਿਰਾਟ ਕੋਹਲੀ ਨੇ ਕਿਹਾ ਕਿ ਹਾਰਦਿਕ ਕਾਫੀ ਠੀਕ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਤਿਆਰ ਹੈ। ਹਾਰਦਿਕ ਦੀ ਗੇਂਦਬਾਜ਼ੀ 'ਤੇ ਵਿਰਾਟ ਨੇ ਕਿਹਾ ਕਿ ਉਹ ਹਰ ਮੈਚ 'ਚ ਸਾਡੇ ਲਈ ਦੋ ਓਵਰ ਗੇਂਦਬਾਜ਼ੀ ਕਰ ਸਕਦਾ ਹੈ ਅਤੇ ਅਸੀਂ ਉਸ ਦੀ ਗੇਂਦਬਾਜ਼ੀ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹਾਂ।
ਕੱਲ੍ਹ ਮੈਦਾਨ 'ਚ ਉਤਰਨਗੀਆਂ ਦੋਵੇਂ ਟੀਮਾਂ
ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਸਭ ਤੋਂ ਵੱਡੇ ਦੁਸ਼ਮਣ ਪਾਕਿਸਤਾਨ ਦਾ ਸਾਹਮਣਾ ਕਰਨ ਜਾ ਰਹੀ ਹੈ। ਇਹ ਮੈਚ 24 ਅਕਤੂਬਰ ਯਾਨੀ ਕੱਲ੍ਹ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਅੱਜ ਤਕ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਕਦੇ ਵੀ ਮੈਚ ਨਹੀਂ ਹਾਰੀ ਹੈ ਅਤੇ ਆਉਣ ਵਾਲੇ ਮੈਚ ਵਿੱਚ ਵੀ ਇਸ ਬੜ੍ਹਤ ਨੂੰ ਬਰਕਰਾਰ ਰੱਖਣਾ ਚਾਹੇਗੀ।
ਇਹ ਵੀ ਪੜ੍ਹੋ: Matchbox Price Revised: 14 ਸਾਲ ਬਾਅਦ ਵਧਣਗੀੰਆਂ ਮਾਚਿਸ ਦੀਆਂ ਕੀਮਤਾਂ, ਮਹਿੰਗਾਈ ਦਾ ਆਮ ਆਦਮੀ ਦੀ ਜੇਬ 'ਤੇ ਡਾਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/