Viral Video: ਟੀ-20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਜਿੱਤ ਪਰੇਡ ਤੋਂ ਬਾਅਦ ਵਾਨਖੇੜੇ ਸਟੇਡੀਅਮ ਪਹੁੰਚੀ, ਜਿੱਥੇ ਪ੍ਰਸ਼ੰਸਕਾਂ ਦੀ ਭੀੜ ਬਣ ਰਹੀ ਹੈ। ਵਾਨਖੇੜੇ ਸਟੇਡੀਅਮ 'ਚ ਲੱਖਾਂ ਪ੍ਰਸ਼ੰਸਕ ਇਕੱਠੇ ਮਿਲ ਕੇ ਟੀਮ ਇੰਡੀਆ ਦੀ ਜਿੱਤ ਦੇ ਜਸ਼ਨ ਦੇ ਵਿੱਚ ਸ਼ਾਮਿਲ ਹੋਏ। ਲੱਖਾਂ ਦਰਸ਼ਕ ਇਕੱਠੇ ਮਿਲ ਕੇ ਚੱਕ ਦੇ ਇੰਡੀਆ ਗੀਤ ਗਾਉਂਦੇ ਹੋਏ ਵੀ ਨਜ਼ਰ ਆਏ। ਇਸ ਤੋਂ ਇਲਾਵਾ ਟੀਮ ਇੰਡੀਆ ਵੀ ਇਸ ਗੀਤ ਉੱਤੇ ਨੱਚਦੀ ਨਜ਼ਰ ਆਈ। ਵਾਨਖੇੜੇ ਸਟੇਡੀਅਮ ਦਾ ਇਹ ਦ੍ਰਿਸ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।



 










ਟੀਮ ਇੰਡੀਆ ਨੇ ਵਾਨਖੇੜੇ 'ਚ ਜ਼ੋਰਦਾਰ ਕੀਤਾ ਡਾਂਸ


ਟੀਮ ਇੰਡੀਆ ਦੇ ਖਿਡਾਰੀਆਂ ਨੇ ਵਾਨਖੇੜੇ ਸਟੇਡੀਅਮ ਪਹੁੰਚ ਕੇ ਜ਼ੋਰਦਾਰ ਡਾਂਸ ਕੀਤਾ। ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਸਮੇਤ ਸਾਰੇ ਖਿਡਾਰੀ ਡਾਂਸ ਕਰਦੇ ਨਜ਼ਰ ਆਏ। ਟੀਮ ਇੰਡੀਆ ਚੱਕਦੇ ਇੰਡੀਆ ਗੀਤ ਉੱਤੇ ਖੂਬ ਨੱਚਦੇ ਨਜ਼ਰ ਆਏ। ਸਾਰੇ ਖਿਡਾਰੀ ਜਿੱਤ ਦੀ ਖੁਸ਼ੀ ਦੇ ਵਿੱਚ ਨੱਚਦੇ ਹੋਏ ਸਟੇਡੀਅਮ ਦੇ ਵਿੱਚ ਆਏ ਲੱਖਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਵੀ ਨਜ਼ਰ ਆਏ।


 






 


ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਟੀਮ ਇੰਡੀਆ ਲਈ ਇਤਿਹਾਸਕ ਸੀ। ਬਾਰਬਾਡੋਸ ਤੋਂ ਪਰਤਣ ਤੋਂ ਬਾਅਦ ਪਹਿਲਾਂ ਦਿੱਲੀ ਅਤੇ ਫਿਰ ਮੁੰਬਈ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਦੀ ਜਿੱਤ ਦੀ ਪਰੇਡ ਵੀ ਇਤਿਹਾਸਕ ਬਣ ਗਈ। ਇਸ ਵਿੱਚ ਲੱਖਾਂ ਪ੍ਰਸ਼ੰਸਕਾਂ ਨੇ ਹਿੱਸਾ ਲਿਆ।


ਜਦੋਂ ਟੀਮ ਇੰਡੀਆ ਵਾਨਖੇੜੇ ਪਹੁੰਚੀ ਤਾਂ ਪ੍ਰਸ਼ੰਸਕ ਇੱਥੇ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਭਾਰਤੀ ਟੀਮ ਦੇ ਖਿਡਾਰੀਆਂ ਨੇ ਇੱਥੇ ਖੂਬ ਡਾਂਸ ਕੀਤਾ। ਇਸ ਤੋਂ ਬਾਅਦ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ। ਟੀਮ ਇੰਡੀਆ ਨੂੰ ਇਨਾਮੀ ਰਾਸ਼ੀ ਵਜੋਂ 125 ਕਰੋੜ ਰੁਪਏ ਮਿਲੇ ਹਨ। ਇਸ ਮੌਕੇ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।