Rahul Dravid: ਟੀਮ ਇੰਡੀਆ ਵਿੱਚ ਰਾਹੁਲ ਦ੍ਰਾਵਿੜ ਨੇ ਕੋਚ ਤੇ ਤੌਰ ਤੇ ਸ਼ਾਨਦਾਰ ਭੂਮਿਕਾ ਨਿਭਾਈ। ਉਨ੍ਹਾਂ ਦੀ ਕੋਚਿੰਗ ਹੇਠ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੇ ਜਿੱਤ ਦੇ ਝੰਡੇ ਗੱਡੇ। ਇਸ ਦੌਰਾਨ ਜਦੋਂ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਟਰਾਫੀ ਸੌਂਪੀ ਤਾਂ ਉਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ। ਭਾਰਤ ਨੇ 29 ਜੂਨ ਦੀ ਰਾਤ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਬਹੁਤ ਹੀ ਸਖ਼ਤ ਫਾਈਨਲ ਵਿੱਚ ਅਸੰਭਵ ਜਾਪਦੀ ਹੋਈ ਜਿੱਤ ਨੂੰ ਸੰਭਵ ਬਣਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੱਤ ਦੌੜਾਂ ਨਾਲ ਜਿੱਤ ਦਰਜ ਕਰਕੇ 13 ਸਾਲ ਬਾਅਦ ਆਈਸੀਸੀ ਖਿਤਾਬ ਆਪਣੇ ਨਾਂ ਕੀਤਾ। 


ਭਾਰਤੀ ਟੀਮ ਦੇ ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਆਖਰੀ ਦਿਨ ਯਾਦਗਾਰੀ ਬਣ ਗਿਆ। ਦ੍ਰਾਵਿੜ ਨੇ ਲੰਬੇ ਸਮੇਂ ਤੱਕ ਬੱਲੇਬਾਜ਼ ਦੇ ਤੌਰ 'ਤੇ ਭਾਰਤੀ ਟੀਮ ਨੂੰ ਮੈਚ ਜਿਤਾਇਆ। ਉਨ੍ਹਾਂ ਨੇ ਬਤੌਰ ਕਪਤਾਨ ਕਈ ਸੀਰੀਜ਼ ਜਿੱਤੀਆਂ, ਪਰ ਵਿਸ਼ਵ ਕੱਪ ਨਹੀਂ ਜਿੱਤ ਸਕੇ, ਹੁਣ ਉਨ੍ਹਾਂ ਨੇ ਕੋਚ ਬਣ ਕੇ ਇਸ ਕੰਮ ਨੂੰ ਪੂਰਾ ਕੀਤਾ।



ਰਾਹੁਲ ਦ੍ਰਵਿੜ ਦੀ ਖੁਸ਼ੀ


ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫਾਈਨਲ ਤੋਂ ਬਾਅਦ ਇਨਾਮੀ ਸਮਾਰੋਹ ਹੋਇਆ ਅਤੇ ਟਰਾਫੀ ਵਿਰਾਟ ਕੋਹਲੀ ਕੋਲ ਸੀ। ਕੋਹਲੀ ਨੇ ਖਿਡਾਰੀਆਂ ਦੇ ਵਿਚਕਾਰ ਖੜ੍ਹੇ ਹੋ ਕੇ ਰਾਹੁਲ ਦ੍ਰਾਵਿੜ ਨੂੰ ਟਰਾਫੀ ਸੌਂਪੀ। ਭਾਰਤੀ ਕੋਚ ਨੇ ਇਸ ਨੂੰ ਫੜਨ ਤੋਂ ਬਾਅਦ ਜੋਸ਼ ਨਾਲ ਭਰ ਗਏ, ਉਨ੍ਹਾਂਂ ਦੇ ਜਸ਼ਨ ਵਿੱਚ ਉਸ ਬੱਚੇ ਦੀ ਯਾਦ ਝਲਕ ਨਜ਼ਰ ਆਈ ਜੋ ਆਪਣੀ ਪਸੰਦੀਦਾ ਚੀਜ਼ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਨਾਲ ਝੂਮ ਉੱਠਿਆ।





 


ਟੀਮ ਇੰਡੀਆ ਦਾ ਵੱਡਾ ਜਸ਼ਨ


ਇਸ ਤੋਂ ਬਾਅਦ ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਨੇ ਗਰਮਜੋਸ਼ੀ ਨਾਲ ਜੱਫੀ ਪਾਈ ਅਤੇ ਭਾਰਤ ਦਾ ਜਸ਼ਨ ਜਾਰੀ ਰਿਹਾ। ਦਿਲਚਸਪ ਗੱਲ ਇਹ ਹੈ ਕਿ ਦ੍ਰਾਵਿੜ ਨੇ ਟਰਾਫੀ ਪੇਸ਼ਕਾਰੀ ਦੌਰਾਨ ਲਾਈਮਲਾਈਟ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕੋਹਲੀ ਦੇ ਕਹਿਣ 'ਤੇ, ਉਹ ਜਸ਼ਨ ਵਿੱਚ ਸ਼ਾਮਲ ਹੋਏ ਅਤੇ ਆਪਣਾ ਇੱਕ ਅਜਿਹਾ ਪੱਖ ਦਿਖਾਇਆ ਜੋ ਕ੍ਰਿਕਟ ਜਗਤ ਨੇ ਪਹਿਲਾਂ ਨਹੀਂ ਦੇਖਿਆ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕੇਨਸਿੰਗਟਨ ਓਵਲ 'ਤੇ ਇਕੱਠੇ ਤਿਰੰਗਾ ਫੜਿਆ ਅਤੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ। ਇਹ ਟੀ-20 ਵਿਸ਼ਵ ਕੱਪ ਦੇ ਉਨ੍ਹਾਂ ਪਲਾਂ ਵਿੱਚੋਂ ਇੱਕ ਸੀ ਜਦੋਂ ਭਾਰਤੀ ਕ੍ਰਿਕਟ ਦੇ ਦੋ ਮਹਾਨ ਖਿਡਾਰੀਆਂ ਨੇ ਮਿਲ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਖਚਾਖਚ ਭਰੇ ਸਟੇਡੀਅਮ 'ਚ ਜਸ਼ਨ ਮਨਾਇਆ। ਰੋਹਿਤ ਕਪਿਲ ਦੇਵ ਅਤੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਵਿਸ਼ਵ ਕੱਪ ਜਿੱਤਣ ਵਾਲੇ ਤੀਜੇ ਭਾਰਤੀ ਕਪਤਾਨ ਬਣ ਗਏ ਹਨ।