ਪੜਚੋਲ ਕਰੋ
Advertisement
IND vs AUS: ਟੀਮ ਇੰਡੀਆ ਨੇ ਕੀਤੀ ਪਿੰਕ ਤੇ ਰੈਡ ਗੇਂਦ ਨਾਲ ਪ੍ਰੈਕਟਿਸ ਸ਼ੁਰੂ, ਕੋਹਲੀ ਨੇ ਸ਼ੇਅਰ ਕੀਤੀ ਵੀਡੀਓ
ਵਿਰਾਟ ਕੋਹਲੀ ਨੇ ਇਸ ਪ੍ਰੈਕਟਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵਿਚ ਉਹ ਮੁਹੰਮਦ ਸ਼ਮੀ ਅਤੇ ਨੌਜਵਾਨ ਗੇਂਦਬਾਜ਼ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ 'ਤੇ ਅਭਿਆਸ ਕਰ ਰਹੇ ਹਨ।
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ (Indian Cricket Team) ਇਸ ਸਮੇਂ ਆਸਟਰੇਲੀਆ ਦੌਰੇ ‘ਤੇ ਹੈ, ਜਿੱਥੇ ਪਹਿਲਾਂ ਉਨ੍ਹਾਂ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅਤੇ ਫਿਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ ਅੰਤ ਵਿਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਆਸਟਰੇਲੀਆ ਵਿਚ ਤੀਜੇ ਦਿਨ ਭਾਰਤੀ ਟੀਮ ਨੇ ਵਨਡੇ ਅਤੇ ਟੀ -20 ਮੈਚਾਂ ਨੂੰ ਪਛਾੜਦਿਆਂ ਟੈਸਟ ਸੀਰੀਜ਼ ਲਈ ਅਭਿਆਸ ਕੀਤਾ।
ਦਰਅਸਲ, ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਕੱਲ੍ਹ ਪਿੰਕ ਤੇ ਰੈਡ ਗੇਂਦ ਨਾਲ ਅਭਿਆਸ ਕੀਤਾ। ਇਸ ਸੈਸ਼ਨ ਵਿਚ ਵਨਡੇ, ਟੀ -20 ਅਤੇ ਟੈਸਟ ਟੀਮਾਂ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਹਿੱਸਾ ਲਿਆ। ਕਪਤਾਨ ਕੋਹਲੀ ਨੇ ਇਸ ਪ੍ਰਕਟਿਸ ਸੈਸ਼ਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
ਕੋਹਲੀ ਨੇ ਟਵਿਟਰ ‘ਤੇ ਅਭਿਆਸ ਦਾ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿਚ ਉਹ ਦਿੱਗਜ਼ ਮੁਹੰਮਦ ਸ਼ਮੀ ਅਤੇ ਨੌਜਵਾਨ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ 'ਤੇ ਅਭਿਆਸ ਕਰ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦਿਆਂ ਉਨ੍ਹਾਂ ਲਿਖਿਆ, 'ਮੈਨੂੰ ਟੈਸਟ ਕ੍ਰਿਕਟ ਦਾ ਅਭਿਆਸ ਸੈਸ਼ਨ ਪਸੰਦ ਹੈ।' ਕੋਹਲੀ ਤੋਂ ਇਲਾਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀ ਟੀਮ ਇੰਡੀਆ ਦੇ ਸੈਸ਼ਨ ਦੀ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਬੀਸੀਸੀਆਈ ਦੇ ਵੀਡੀਓ ਵਿੱਚ ਸ਼ਮੀ ਅਤੇ ਸਿਰਾਜ ਵੱਖ-ਵੱਖ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ।Love test cricket practice sessions ❤️💙 pic.twitter.com/XPNad3YapF
— Virat Kohli (@imVkohli) November 17, 2020
BCCI ਨੇ ਵੀਡੀਓ ਦੇ ਨਾਲ ਲਿਖਿਆ, "ਗੁਰੂ ਅਤੇ ਉਸ ਦਾ ਚੇਲਾ। ਜਦੋਂ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਭਾਰਤੀ ਟੀਮ ਦੇ ਨੈੱਟਸ ‘ਤੇ ਇਕੱਠੇ ਗੇਂਦਬਾਜ਼ੀ ਕੀਤੀ। ਤੇਜ਼ ਅਤੇ ਸਹੀ।" ਦੱਸ ਦਈਏ ਕਿ ਭਾਰਤ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਪਹਿਲੇ ਵਨਡੇ ਨਾਲ ਹੋਵੇਗੀ। ਇਸ ਤੋਂ ਬਾਅਦ ਦੂਜਾ ਵਨਡੇ 29 ਨਵੰਬਰ ਨੂੰ ਅਤੇ ਤੀਜਾ ਵਨਡੇ 02 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਟੀ -20 ਸੀਰੀਜ਼ 04 ਦਸੰਬਰ ਤੋਂ 08 ਦਸੰਬਰ ਤੱਕ ਖੇਡੀ ਜਾਏਗੀ। ਇਸ ਤੋਂ ਬਾਅਦ ਚਾਰ ਮੈਚਾਂ ਦੀ ਟੈਸਟ ਸੀਰੀਜ਼ 17 ਦਸੰਬਰ ਤੋਂ 19 ਜਨਵਰੀ ਤੱਕ ਖੇਡੀ ਜਾਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904The master and his apprentice When @MdShami11 and Siraj bowled in tandem at #TeamIndia's nets. Fast and accurate! 🔥🔥 pic.twitter.com/kt624gXp6V
— BCCI (@BCCI) November 17, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਵਿਸ਼ਵ
ਪੰਜਾਬ
ਧਰਮ
Advertisement