19th Asian Games India Senior Women Team: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਚੀਨ ਵਿੱਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਲਈ 15 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਸਤੰਬਰ ਮਹੀਨੇ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮਹਿਲਾ ਟੀਮ ਨੇ ਹਾਲ ਹੀ 'ਚ ਬੰਗਲਾਦੇਸ਼ ਦੌਰੇ 'ਤੇ ਟੀ-20 ਸੀਰੀਜ਼ 2-1 ਨਾਲ ਜਿੱਤੀ ਹੈ।
ਕ੍ਰਿਕੇਟ ਈਵੈਂਟ ਦੇ ਮੈਚ 19 ਤੋਂ 28 ਸਤੰਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਆਯੋਜਿਤ ਕੀਤੇ ਜਾਣਗੇ। ਬੀਸੀਸੀਆਈ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਭੇਜਣ ਦਾ ਐਲਾਨ ਕੀਤਾ ਸੀ। ਇਸ ਵਿੱਚ ਮਹਿਲਾ ਟੀਮ ਵਿੱਚ ਜਿੱਥੇ ਸਾਰੀਆਂ ਪ੍ਰਮੁੱਖ ਖਿਡਾਰਨਾਂ ਖੇਡਦੀਆਂ ਨਜ਼ਰ ਆਉਣਗੀਆਂ। ਇਸ ਦੇ ਨਾਲ ਹੀ ਪੁਰਸ਼ਾਂ ਦੀ ਏ ਟੀਮ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਸਾਲ 2022 'ਚ ਇੰਗਲੈਂਡ 'ਚ ਖੇਡੀਆਂ ਗਈਆਂ ਰਾਸ਼ਟਰਮੰਡਲ ਖੇਡਾਂ 'ਚ ਜਦੋਂ ਮਹਿਲਾ ਟੀਮ ਖੇਡਣ ਗਈ ਤਾਂ ਇਸ ਨੇ ਚਾਂਦੀ ਦਾ ਤਗਮਾ ਜਿੱਤਿਆ। ਕ੍ਰਿਕੇਟ ਨੂੰ ਤੀਜੀ ਵਾਰ ਏਸ਼ਿਆਈ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਵਾਰ ਮੈਚ ਟੀ-20 ਫਾਰਮੈਟ 'ਚ ਖੇਡੇ ਜਾਣਗੇ। ਇਸ ਤੋਂ ਪਹਿਲਾਂ ਕ੍ਰਿਕਟ ਨੂੰ 2010 ਅਤੇ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਉਸ ਸਮੇਂ ਬੀਸੀਸੀਆਈ ਨੇ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਨਹੀਂ ਭੇਜਿਆ ਸੀ।
ਏਸ਼ੀਆਈ ਖੇਡਾਂ ਲਈ 15 ਮੈਂਬਰੀ ਭਾਰਤੀ ਮਹਿਲਾ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਅਮਨਜੋਤ ਕੌਰ, ਦੇਵਿਕਾ ਵੈਦਿਆ,ਅੰਜਲੀ ਸਰਵਾਨੀ, ਤੀਤਾਸ ਸਾਧੂ, ਰਾਜੇਸ਼ਵਰੀ ਗਾਇਕਵਾੜ, ਮੀਨੂ ਮਨੀ, ਕਨਿਕਾ ਆਹੂਜਾ, ਉਮਾ ਛੇਤਰੀ, ਅਨੁਸ਼ਾ ਬਰੇਡੀ।
ਸਟੈਂਡ ਬਾਏ ਖਿਡਾਰੀ: ਹਰਲੀਨ ਦਿਓਲ, ਕਸ਼ਵੀ ਗੌਤਮ, ਸਨੇਹ ਰਾਣਾ, ਸਾਈਕਾ ਇਸਹਾਕ, ਪੂਜਾ ਵਸਤਰਕਾਰ।