T20 World Cup: 2024 ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਰੋਹਿਤ ਨੇ 37 ਸਾਲ ਦੀ ਉਮਰ 'ਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ। ਅਜਿਹੇ 'ਚ ਸਵਾਲ ਇਹ ਹੈ ਕਿ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਸਭ ਤੋਂ ਵੱਡੀ ਉਮਰ ਦਾ ਕਪਤਾਨ ਕੌਣ ਹੈ? 


ਆਸਟ੍ਰੇਲੀਆ ਦੇ ਸਾਬਕਾ ਕਪਤਾਨ ਆਰੋਨ ਫਿੰਚ ਨੇ 34 ਸਾਲ ਦੀ ਉਮਰ ਵਿੱਚ 2021 ਵਿੱਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਹਾਲਾਂਕਿ ਸਭ ਤੋਂ ਵੱਡੀ ਉਮਰ 'ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨਾਂ ਦੀ ਸੂਚੀ 'ਚ ਉਹ ਦੂਜੇ ਨੰਬਰ 'ਤੇ ਹੈ।


ਰੋਹਿਤ ਸ਼ਰਮਾ- 37 ਸਾਲ (2024)


2024 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੇ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਕਪਤਾਨ ਬਣ ਗਏ ਹਨ। ਰੋਹਿਤ ਨੇ 37 ਸਾਲ ਦੀ ਉਮਰ 'ਚ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਟੀ-20 ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ। ਖੈਰ, ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ਰੋਹਿਤ ਕਿਸੇ ਵੀ ਕੀਮਤ 'ਤੇ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ ਤੇ ਇਸ ਤੋਂ ਬਾਅਦ ਉਹ ਆਪਣੇ ਕਰੀਅਰ ਬਾਰੇ ਫੈਸਲਾ ਲੈਣਗੇ।


ਐਰੋਨ ਫਿੰਚ- 34 ਸਾਲ (2021)


ਆਸਟ੍ਰੇਲੀਆ ਦੇ ਸਾਬਕਾ ਕਪਤਾਨ ਐਰੋਨ ਫਿੰਚ ਨੇ 2021 ਵਿੱਚ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ ਸੀ। ਉਸ ਸਮੇਂ ਫਿੰਚ ਦੀ ਉਮਰ 34 ਸਾਲ ਸੀ। ਉਹ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਦੂਜੇ ਸਭ ਤੋਂ ਵੱਡੀ ਉਮਰ ਦੇ ਕਪਤਾਨ ਹਨ।


ਪਾਲ ਕੋਲਿੰਗਵੁੱਡ - 34 ਸਾਲ (2010 )


ਇਸ ਸੂਚੀ 'ਚ ਇੰਗਲੈਂਡ ਦੇ ਪਾਲ ਕਾਲਿੰਗਵੁੱਡ ਤੀਜੇ ਸਥਾਨ 'ਤੇ ਹਨ। ਇੰਗਲੈਂਡ ਦੇ ਇਸ ਆਲਰਾਊਂਡਰ ਨੇ 2010 'ਚ 34 ਸਾਲ ਦੀ ਉਮਰ 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ 2022 'ਚ ਵੀ ਜੋਸ ਬਟਲਰ ਨੇ ਇੰਗਲੈਂਡ ਨੂੰ ਵਿਸ਼ਵ ਕੱਪ ਜਿਤਾਇਆ। ਹਾਲਾਂਕਿ ਉਸ ਸਮੇਂ ਉਨ੍ਹਾਂ ਦੀ ਉਮਰ 31 ਸਾਲ ਸੀ।


ਯੂਨਿਸ ਖ਼ਾਨ- 31 ਸਾਲ (2009 )


2009 'ਚ ਪਾਕਿਸਤਾਨ ਨੂੰ ਟੀ-20 ਚੈਂਪੀਅਨ ਬਣਾਉਣ ਵਾਲੇ ਯੂਨਿਸ ਖ਼ਾਨ ਇਸ ਰਿਕਾਰਡ ਸੂਚੀ 'ਚ ਚੌਥੇ ਨੰਬਰ 'ਤੇ ਹਨ। ਯੂਨਿਸ ਖ਼ਾਨ ਨੇ 2009 'ਚ 31 ਸਾਲ ਦੀ ਉਮਰ 'ਚ ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਦਿਵਾਇਆ ਸੀ।


ਡੈਰੇਨ ਸੈਮੀ- 31 ਸਾਲ (2016)


ਵੈਸਟਇੰਡੀਜ਼ ਲਈ ਦੋ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਡੈਰੇਨ ਸੈਮੀ ਨੇ 2016 ਵਿੱਚ 31 ਸਾਲ ਦੀ ਉਮਰ ਵਿੱਚ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ ਸੀ। ਇਸ ਤੋਂ ਪਹਿਲਾਂ ਉਸ ਨੇ 2012 'ਚ ਵੈਸਟਇੰਡੀਜ਼ ਨੂੰ ਟੀ-20 ਵਿਸ਼ਵ ਕੱਪ ਜਿੱਤਣ 'ਚ ਵੀ ਮਦਦ ਕੀਤੀ ਸੀ।