ਪੜਚੋਲ ਕਰੋ

U19 ਵਿਸ਼ਵ ਕੱਪ 2022 'ਚ ਲੋਕਾਂ ਨੂੰ ਮਿਲਿਆ ਜੂਨੀਅਰ ਧੋਨੀ', ਜਾਣੋ ਕੌਣ ਹੈ ਇਹ ਫਿਊਚਰ ਸਟਾਰ ਜਿਸ ਨੇ ਧੋਨੀ ਦੇ ਅੰਦਾਜ਼ 'ਚ ਹੀ ਟੀਮ ਇੰਡੀਆ ਦੀ ਝੋਲੀ ਪਾਈ ਜਿੱਤ

U19 World Cup 2022: ਟੀਮ ਇੰਡੀਆ ਨੇ ਅੰਡਰ 19 ਵਿਸ਼ਵ ਕੱਪ 2022 ਦੇ ਫਾਈਨਲ 'ਚ ਸ਼ਾਨਦਾਰ ਖੇਡ ਦੇ ਆਧਾਰ 'ਤੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਵਿਸ਼ਵ ਕੱਪ ਜਿੱਤਿਆ।

U19 World Cup 2022 India Dinesh Bana: ਭਾਰਤੀ ਅੰਡਰ-19 ਟੀਮ ਨੇ ਐਂਟੀਗੁਆ 'ਚ ਇਤਿਹਾਸ ਰਚਿਆ ਹੈ। ਟੀਮ ਇੰਡੀਆ ਨੇ ਅੰਡਰ 19 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਦੀ ਇਸ ਮਜ਼ਬੂਤ ​​ਟੀਮ ਵਿੱਚ ਹਿਸਾਰ ਦੇ ਦਿਨੇਸ਼ ਬਾਨਾ ਵੀ ਸ਼ਾਮਲ ਸੀ। ਬਾਨਾ ਦੇਸ਼ ਭਰ 'ਚ ਕ੍ਰਿਕਟ ਦਾ ਨਵਾਂ ਹੀਰੋ ਬਣ ਕੇ ਉਭਰਿਆ ਹੈ। ਉਸ ਦੀ ਸਫ਼ਲਤਾ ’ਤੇ ਪਰਿਵਾਰਕ ਮੈਂਬਰਾਂ ਨੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪੁੱਤਰ ਦੀ ਸਫਲਤਾ ਦੀ ਖੁਸ਼ੀ 'ਚ ਦਿਨੇਸ਼ ਦੇ ਮਾਤਾ-ਪਿਤਾ ਦੇ ਨਾਲ ਪੂਰਾ ਪਰਿਵਾਰ ਅਤੇ ਗੁਆਂਢੀ ਵੀ ਨੱਚਦੇ ਨਜ਼ਰ ਆਏ।

ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਦਿਨੇਸ਼ ਬਾਨਾ ਨੇ ਸ਼ਾਨਦਾਰ ਵਿਕਟਕੀਪਿੰਗ ਕਰਦੇ ਹੋਏ ਇੰਗਲੈਂਡ ਦੇ 4 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਸ ਦੇ ਨਾਲ ਹੀ ਬੱਲੇਬਾਜ਼ੀ 'ਚ ਉਸ ਨੇ ਸਿਰਫ 5 ਗੇਂਦਾਂ 'ਚ 2 ਛੱਕੇ ਲਗਾ ਕੇ 13 ਦੌੜਾਂ ਬਣਾਈਆਂ। ਇਹ ਸਭ ਵੇਖ ਕੇ ਫਿਊਚਰ ਸਟਾਰ 'ਚ ਲੋਕਾਂ ਨੂੰ ਭਵਿੱਖ ਦਾ ਧੋਨੀ ਵੀ ਨਜ਼ਰ ਆਇਆ। ਬਾਨਾ ਦੇ ਗੇਮ ਫਿਨਿਸ਼ਰ ਸਟਾਈਲ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਹਿਸਾਰ ਦੇ ਰਹਿਣ ਵਾਲੇ ਦਿਨੇਸ਼ ਬਾਨਾ ਦੀ ਪੂਰੇ ਦੇਸ਼ 'ਚ ਚਰਚਾ ਹੈ, ਦਿਨੇਸ਼ ਬਾਨਾ ਨੂੰ ਜੂਨੀਅਰ ਧੋਨੀ ਕਿਹਾ ਜਾ ਰਿਹਾ ਹੈ। ਦਿਨੇਸ਼ ਨੇ ਸ਼ਾਨਦਾਰ ਛੱਕਾ ਲਗਾ ਕੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਹੈ। ਸ਼ਨੀਵਾਰ ਨੂੰ ਦਿਨੇਸ਼ ਬਾਨਾ ਦੀ ਖੇਡ ਬਿਲਕੁਲ ਉਹੀ ਸੀ ਜਿਵੇਂ 2011 'ਚ ਮਹਿੰਦਰ ਸਿੰਘ ਧੋਨੀ ਨੇ ਛੱਕਾ ਮਾਰ ਕੇ ਭਾਰਤ ਨੂੰ 28 ਸਾਲ ਬਾਅਦ 50 ਓਵਰਾਂ ਦੇ ਵਿਸ਼ਵ ਕੱਪ ਦਾ ਜੇਤੂ ਬਣਾਇਆ ਸੀ। ਬਾਨਾ ਨੇ ਮੈਚ ਵਿੱਚ 5 ਗੇਂਦਾਂ ਵਿੱਚ 2 ਛੱਕੇ ਜੜੇ ਅਤੇ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਮੁੜ ਜਿੱਤਣ ਵਿੱਚ ਨਾਬਾਦ 13 ਦੌੜਾਂ ਦਾ ਯੋਗਦਾਨ ਪਾਇਆ।

ਦਿਨੇਸ਼ ਦੇ ਪਿਤਾ ਮਹਾਵੀਰ ਬਾਨਾ ਨੇ ਕਿਹਾ, ''ਦਿਨੇਸ਼ ਨੂੰ ਬਚਪਨ ਤੋਂ ਹੀ ਕ੍ਰਿਕਟ 'ਚ ਦਿਲਚਸਪੀ ਸੀ। ਉਹ ਸਾਰਾ ਦਿਨ ਕ੍ਰਿਕੇਟ ਖੇਡਦਾ ਰਹਿੰਦਾ ਸੀ ਅਤੇ ਜਿਵੇਂ ਹੀ ਉਸਦੀ ਪ੍ਰੀਖਿਆ ਦਾ ਸਮਾਂ ਆਉਂਦਾ ਸੀ, ਮੈਂ ਉਸਦੀ ਪ੍ਰੈਕਟਿਸ ਬੰਦ ਕਰ ਦਿੰਦਾ ਸੀ ਅਤੇ ਉਸਨੂੰ ਪੜ੍ਹਨ ਲਈ ਬੈਠਾ ਦਿੰਦਾ ਸੀ। ਫਿਰ ਇੱਕ ਦਿਨ ਦਿਨੇਸ਼ ਨੇ ਕਿਹਾ ਕਿ ਪਾਪਾ, ਮੇਰਾ ਸੁਪਨਾ ਇੰਡੀਆ ਟੀਮ ਵਿਚ ਖੇਡਣ ਦਾ ਹੈ ਤਾਂ ਮੈਂ ਸੋਚਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਦਾ ਰਹੇ ਤਾਂ ਠੀਕ ਹੈ। ਪਰ ਫਿਰ ਮੈਂ ਦੇਖਿਆ ਕਿ ਪੜ੍ਹਾਈ 'ਚ ਸੰਘਰਸ਼ ਹੁੰਦਾ ਹੈ ਅਤੇ ਖੇਡ 'ਚ ਟੈਲੇਂਟ ਵੀ ਹੈ ਤਾਂ ਕਿਉਂ ਨਾ ਇਸ ਨੂੰ ਖੇਡ 'ਚ ਹੀ ਮੌਕਾ ਦਿੱਤਾ ਜਾਵੇ। ਉਦੋਂ ਤੋਂ, ਮੈਂ ਅਤੇ ਮੇਰੇ ਪਰਿਵਾਰ ਨੇ ਕ੍ਰਿਕਟ ਲਈ ਉਸਦਾ ਪੂਰਾ ਸਮਰਥਨ ਕੀਤਾ ਹੈ ਅਤੇ ਉਸਨੇ ਬਹੁਤ ਮਿਹਨਤ ਵੀ ਕੀਤੀ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਭਾਰਤੀ ਟੀਮ ਲਈ ਖੇਡੇਗਾ ਅਤੇ ਪੂਰੇ ਸੂਬੇ ਦਾ ਨਾਂ ਰੌਸ਼ਨ ਕਰੇਗਾ।

ਦਿਨੇਸ਼ ਦੇ ਕੋਚ ਰਣਵੀਰ ਸਿੰਘ ਨੇ ਕਿਹਾ, ''ਅਸੀਂ ਹਿਸਾਰ ਦੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹਾਂ ਜੋ ਵਿਸ਼ਵ ਕੱਪ 'ਚ ਭਾਰਤੀ ਟੀਮ ਲਈ ਖੇਡਿਆ ਹੈ। ਅਤੇ ਦਿਨੇਸ਼ ਦਾ ਪ੍ਰਦਰਸ਼ਨ ਪਹਿਲੀ ਵਾਰ 'ਚ ਹੀ ਬਹੁਤ ਵਧੀਆ ਰਿਹਾ ਹੈ, ਵੱਡੇ ਲੋਕ ਉਸ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਕਰ ਰਹੇ ਹਨ, ਕੋਚ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ: Team India ਦੀ ਇਤਿਹਾਸਕ ਜਿੱਤ ਤੋਂ ਖੁਸ਼ ਹੋਏ ਕਪਤਾਨ Rohit Sharma, ਨਾਲ ਹੀ ਟੀਮ ਨੂੰ ਦਿੱਤਾ ਜਿੱਤ ਦੇ ਕ੍ਰੈਡਿਟ ਨਾਲ ਇਹ ਖਾਸ ਸੁਝਾਅ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

Farmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦਮਾਪਿਆਂ ਦੇ ਇਕਲੋਤੇ ਪੁੱਤ ਦੀ ਆਸਟ੍ਰੇਲਿਆ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Embed widget