ਪੜਚੋਲ ਕਰੋ

Stop-Slock Penalty: ਅਮਰੀਕੀ ਟੀਮ ਨੇ ਕੀਤੀ ਉਹ ਗਲਤੀ, ਜਿਹੜੀ ਕਿਸੇ ਨੇ ਨਹੀਂ ਕੀਤੀ, ਲੱਗਿਆ 5 ਦੌੜਾਂ 'ਤੇ ਜ਼ੁਰਮਾਨਾ

Stop-Slock Penalty: ਗੇਂਦ ਅਤੇ ਦੌੜ ਵਿਚਲਾ ਅੰਤਰ ਹੌਲੀ-ਹੌਲੀ ਵਧਦਾ ਜਾ ਰਿਹਾ ਸੀ। ਭਾਰਤ ਨੂੰ 30 ਗੇਂਦਾਂ 'ਤੇ 35 ਦੌੜਾਂ ਦੀ ਲੋੜ ਸੀ। ਫਿਰ ਅਚਾਨਕ ਅੰਪਾਇਰ ਨੇ ਇਹ ਜਾਣਕਾਰੀ ਦਿੱਤੀ ਕਿ ਅਮਰੀਕੀ ਟੀਮ 'ਤੇ ਪੰਜ ਦੌੜਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। 

Stop-Slock Penalty: ਭਾਰਤ-ਅਮਰੀਕਾ ਵਿਚਾਲੇ ਮੈਚ ਦੌਰਾਨ ਬੁੱਧਵਾਰ ਦੇਰ ਰਾਤ ਕ੍ਰਿਕਟ ਦੇ ਮੈਦਾਨ 'ਚ ਕੁਝ ਅਜਿਹਾ ਹੋਇਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਦਰਅਸਲ, ਗੇਂਦ ਅਤੇ ਦੌੜ ਵਿਚਲਾ ਅੰਤਰ ਹੌਲੀ-ਹੌਲੀ ਵਧਦਾ ਜਾ ਰਿਹਾ ਸੀ। ਭਾਰਤ ਨੂੰ 30 ਗੇਂਦਾਂ 'ਤੇ 35 ਦੌੜਾਂ ਦੀ ਲੋੜ ਸੀ। ਫਿਰ ਅਚਾਨਕ ਅੰਪਾਇਰ ਨੇ ਇਹ ਜਾਣਕਾਰੀ ਦਿੱਤੀ ਕਿ ਅਮਰੀਕੀ ਟੀਮ 'ਤੇ ਪੰਜ ਦੌੜਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। 

ਇਸ ਦੇ ਨਾਲ ਹੀ ਨਿਊਯਾਰਕ ਦੀ ਇਸ ਮੁਸ਼ਕਲ ਪਿੱਚ 'ਤੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦਾ ਸਕੋਰ ਲਗਭਗ ਬਰਾਬਰ ਹੋ ਗਿਆ। ਹੁਣ ਭਾਰਤ ਨੂੰ 30 ਗੇਂਦਾਂ ਵਿੱਚ 30 ਦੌੜਾਂ ਬਣਾਉਣੀਆਂ ਸਨ। ਬੱਲੇਬਾਜ਼ੀ ਕਰ ਰਹੇ ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਲਈ ਇੱਥੋਂ ਅੱਗੇ ਟੀਮ ਇੰਡੀਆ ਦੀ ਜਿੱਤ ਯਕੀਨੀ ਬਣਾਉਣਾ ਆਸਾਨ ਹੋ ਗਿਆ। ਸੁਭਾਵਿਕ ਹੈ ਕਿ ਮਨ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਅਮਰੀਕਾ ਨੇ ਅਜਿਹੀ ਕਿਹੜੀ ਗਲਤੀ ਕਰ ਦਿੱਤੀ ਹੈ ਜੋ ਕ੍ਰਿਕਟ ਦੇ ਮੈਦਾਨ ਵਿੱਚ ਪਹਿਲਾਂ ਕਦੇ ਨਹੀਂ ਹੋਈ? ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਦਰਅਸਲ, ਇੱਕ ਓਵਰ ਖਤਮ ਹੋਣ ਤੋਂ ਬਾਅਦ ਹਰੇਕ ਟੀਮ ਨੂੰ ਦੂਜੇ ਓਵਰ ਦੀ ਗੇਂਦਬਾਜ਼ੀ ਦੇ ਵਿਚਕਾਰ 60 ਸਕਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਕੋਈ ਟੀਮ ਤਿੰਨ ਵਾਰ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਅੰਪਾਇਰ ਪੰਜ ਦੌੜਾਂ ਦਾ ਜੁਰਮਾਨਾ ਲਗਾ ਸਕਦਾ ਹੈ। ਅਮਰੀਕਾ ਦੇ ਕਪਤਾਨ ਐਂਡਰੇਸ ਗੌਸ ਨੇ ਇਹ ਗਲਤੀ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਕੀਤੀ, ਜਿਸ ਕਰਕੇ ਟੀਮ ਨੂੰ ਇਸ ਗਲਤੀ ਦੀ ਭਰਪਾਈ ਕਰਨੀ ਪਈ। 

ਇਹ ਵੀ ਪੜ੍ਹੋ: Hajj Yatra 2024: ਤਲਾਕ ਤੋਂ ਬਾਅਦ ਹੱਜ 'ਤੇ ਗਈ ਸਾਨੀਆ ਮਿਰਜ਼ਾ, ਹੋਈ ਭਾਵੁਕ, ਜਾਣੋ ਕਿਸ ਤੋਂ ਮੰਗੀ ਮੁਆਫੀ

ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਜੇਕਰ ਗੇਂਦਬਾਜ਼ੀ ਕਰਨ ਵਾਲੀ ਟੀਮ ਪਿਛਲੇ ਓਵਰ ਦੇ ਖਤਮ ਹੋਣ ਦੇ 60 ਸਕਿੰਟਾਂ ਦੇ ਅੰਦਰ ਅਗਲਾ ਓਵਰ ਸੁੱਟਣ ਲਈ ਤਿਆਰ ਨਹੀਂ ਹੁੰਦੀ ਹੈ, ਤਾਂ ਪਾਰੀ ਵਿੱਚ ਤੀਜੀ ਵਾਰ ਅਜਿਹਾ ਹੋਣ 'ਤੇ 5 ਦੌੜਾਂ ਦਾ ਜੁਰਮਾਨਾ ਲਗਾਇਆ ਜਾਵੇਗਾ।" ਯੂਐਸਏ ਦੇ ਕਪਤਾਨ ਆਰੋਨ ਜੋਨਸ ਨੂੰ ਅੰਪਾਇਰਾਂ ਨੇ ਦੋ ਵਾਰ ਸਟਾਪ-ਕਲੌਕ ਨਿਯਮ ਦੀ ਉਲੰਘਣਾ ਕਰਨ ਲਈ ਚੇਤਾਵਨੀ ਦਿੱਤੀ ਸੀ, ਪਰ ਤੀਜੀ ਵਾਰ ਅਜਿਹਾ ਕਰਨ ਤੋਂ ਬਾਅਦ, ਅੰਪਾਇਰ ਨੇ ਪੰਜ ਪੈਨਲਟੀ ਦੌੜਾਂ ਦਾ ਆਦੇਸ਼ ਦਿੱਤਾ।

ਇਹ ਵੀ ਪੜ੍ਹੋ: Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ

ਟਾਪ ਹੈਡਲਾਈਨ

ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਇਸ ਮਹਾਨ ਪਾਕਿਸਤਾਨੀ ਕ੍ਰਿਕਟਰ ਦੀ ਧੀ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ, ਤਸਵੀਰਾਂ ਵਾਇਰਲ
ਇਸ ਮਹਾਨ ਪਾਕਿਸਤਾਨੀ ਕ੍ਰਿਕਟਰ ਦੀ ਧੀ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ, ਤਸਵੀਰਾਂ ਵਾਇਰਲ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget