ਪੜਚੋਲ ਕਰੋ

Viral Video: ਮਹਿੰਦਰ ਸਿੰਘ ਧੋਨੀ ਦਾ ਫੈਨ ਨਾਲ ਮਜ਼ਾਕੀਆ ਵੀਡੀਓ ਵਾਇਰਲ, ਕ੍ਰਿਕਟਰ ਬੋਲਿਆ- 'ਚਾਕਲੇਟ ਦਿਓ ਵਾਪਸ'

MS Dhoni Fun Interaction With A Fan: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪੂਰੀ ਦੁਨੀਆ 'ਚ ਪ੍ਰਸ਼ੰਸਕ ਹਨ। ਇਨ੍ਹੀਂ ਦਿਨੀਂ ਧੋਨੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਅਮਰੀਕਾ 'ਚ ਹਨ

MS Dhoni Fun Interaction With A Fan: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪੂਰੀ ਦੁਨੀਆ 'ਚ ਪ੍ਰਸ਼ੰਸਕ ਹਨ। ਇਨ੍ਹੀਂ ਦਿਨੀਂ ਧੋਨੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਅਮਰੀਕਾ 'ਚ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਪ੍ਰਸ਼ੰਸਕ ਨੂੰ ਆਟੋਗ੍ਰਾਫ ਦੇਣ ਤੋਂ ਬਾਅਦ ਚਾਕਲੇਟ ਵਾਪਸ ਲੈਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਧੋਨੀ ਯੂਐਸ ਓਪਨ 2023 ਵਿੱਚ ਕਾਰਲੋਸ ਅਲਕਾਰਜ਼ ਅਤੇ ਜਵੇਰੇਵ ਵਿਚਾਲੇ ਕੁਆਰਟਰ ਫਾਈਨਲ ਮੈਚ ਦੇਖਣ ਵੀ ਪਹੁੰਚੇ ਸਨ।

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 2023 ਦਾ ਆਈਪੀਐਲ ਸੀਜ਼ਨ ਜਿੱਤਿਆ ਸੀ। ਇਸ ਤੋਂ ਬਾਅਦ ਧੋਨੀ ਨੇ ਆਪਣੇ ਗੋਡੇ ਦਾ ਆਪਰੇਸ਼ਨ ਵੀ ਕਰਵਾਇਆ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਫਿੱਟ ਹੋ ਗਏ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਧੋਨੀ ਇੱਕ ਪ੍ਰਸ਼ੰਸਕ ਵੱਲੋਂ ਦਿੱਤੇ ਗਏ ਛੋਟੇ ਬੱਲੇ 'ਤੇ ਆਪਣਾ ਆਟੋਗ੍ਰਾਫ ਦੇ ਰਹੇ ਹਨ। ਇਸ ਤੋਂ ਬਾਅਦ ਧੋਨੀ ਨੇ ਉਸ ਨੂੰ ਬੱਲਾ ਵਾਪਸ ਦੇ ਦਿੱਤਾ ਅਤੇ ਕਾਫੀ ਮਜ਼ਾਕੀਆ ਅੰਦਾਜ਼ 'ਚ ਚਾਕਲੇਟ ਦਾ ਡੱਬਾ ਵਾਪਸ ਮੰਗਿਆ।

ਅਮਰੀਕਾ 'ਚ ਧੋਨੀ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੋਲਫ ਦਾ ਆਨੰਦ ਲੈਂਦੇ ਵੀ ਦੇਖਿਆ ਗਿਆ। ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ। ਦੱਸ ਦੇਈਏ ਕਿ ਸਾਲ 2020 'ਚ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਹ ਸਿਰਫ IPL 'ਚ ਹੀ ਖੇਡਦੇ ਨਜ਼ਰ ਆਉਂਦੇ ਹਨ।

IPL ਦੇ 17ਵੇਂ ਸੀਜ਼ਨ 'ਚ ਧੋਨੀ ਦੇ ਖੇਡਣ ਦੀ ਉਮੀਦ ਬਰਕਰਾਰ 

ਸਾਲ 2024 'ਚ ਖੇਡੇ ਜਾਣ ਵਾਲੇ IPL ਦੇ 17ਵੇਂ ਸੀਜ਼ਨ 'ਚ ਸਾਰੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਧੋਨੀ ਫਿਰ ਤੋਂ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਧੋਨੀ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਹਨ ਅਤੇ ਅਜਿਹੇ 'ਚ ਉਹ ਅਗਲੇ ਸੀਜ਼ਨ 'ਚ ਖੇਡਣ ਨੂੰ ਲੈ ਕੇ ਜਲਦ ਹੀ ਫੈਸਲਾ ਲੈ ਸਕਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

IND vs ENG ਪਹਿਲਾ ਵਨਡੇ: ਭਾਰਤ-ਇੰਗਲੈਂਡ ਵਿਚਾਲੇ ਪਹਿਲਾ ਵਨਡੇ ਅੱਜ ਐਜਬੈਸਟਨ ਵਿੱਚ, ਇਹ 7 ਖਿਡਾਰੀ ਇਕੱਲੇ ਹੀ ਪਲਟ ਸਕਦੇ ਹਨ ਮੈਚ ਦਾ ਪਾਸਾ
IND vs ENG ਪਹਿਲਾ ਵਨਡੇ: ਭਾਰਤ-ਇੰਗਲੈਂਡ ਵਿਚਾਲੇ ਪਹਿਲਾ ਵਨਡੇ ਅੱਜ ਐਜਬੈਸਟਨ ਵਿੱਚ, ਇਹ 7 ਖਿਡਾਰੀ ਇਕੱਲੇ ਹੀ ਪਲਟ ਸਕਦੇ ਹਨ ਮੈਚ ਦਾ ਪਾਸਾ
18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ
18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ
Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
 Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
Embed widget