ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸਟੈਚੂ ਦਾ ਉਦਘਾਟਨ ਕੀਤਾ ਗਿਆ। ਇਹ ਮਿਊਜ਼ੀਅਮ ਪਿਛਲੇ ਵੀਰਵਾਰ 14 ਅਕਤੂਬਰ ਨੂੰ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਸ ਮਿਊਜ਼ੀਅਮ 'ਚ ਇੰਗਲੈਂਡ ਦੀ ਮਹਾਂਰਾਣੀ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਫੁੱਟਬੌਲਰ ਡੇਵਿਡ ਬੇਖਮ, ਐਕਸ਼ਨ ਸਟਾਰ ਜੈਕੀ ਚੇਨ, ਫੁੱਟਬੌਲਰ ਲਿਓਨਲ ਮੈਸੀ, ਅਦਾਕਾਰ ਟੌਮ ਕਰੂਜ਼ ਸਮੇਤ ਵੱਖ-ਵੱਖ ਖੇਤਰਾਂ ਦੀਆਂ ਹੋਰ ਬਹੁਤ ਮਸ਼ਹੂਰ ਹਸਤੀਆਂ ਦੇ ਬੁੱਤ ਸਥਾਪਿਤ ਕੀਤੇ ਗਏ ਹਨ।
ਦੁਨੀਆਂ ਦੇ ਪ੍ਰਸਿੱਧ ਕ੍ਰਿਕਟਰਾਂ 'ਚ ਸ਼ੁਮਾਰ ਵਿਰਾਟ ਕੋਹਲੀ ਟੀ-20 'ਚ ਬਤੌਰ ਕਪਤਾਨ ਆਖਰੀ ਵਾਰ ਭਾਰਤ ਦੀ ਅਗਵਾਈ ਕਰਨਗੇ। ਮੈਡਮ ਤੁਸਾਦ ਮਿਊਜ਼ੀਅਮ 'ਚ ਵਿਰਾਟ ਕੋਹਲੀ ਦਾ ਬੁੱਤ ਸਥਾਪਿਤ ਹੋਣ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹਨ। ਉਨ੍ਹਾਂ ਦੇ ਸਟੈਚੂ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ।
ਮੈਡਮ ਤੁਸਾਦ ਮਿਊਜ਼ੀਅਮ 'ਚ ਕੋਹਲੀ ਦਾ ਇਹ ਪਹਿਲਾ ਬੁੱਤ ਨਹੀਂ ਹੈ। ਇਸ ਤੋਂ ਪਹਿਲਾਂ 2018 'ਚ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵਿਰਾਟ ਕੋਹਲੀ ਦਾ ਬੁੱਤ ਸਤਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ 2019 ਵਿਸ਼ਵ ਕੱਪ ਦੌਰਾਨ ਇੰਗਲੈਂਡ 'ਚ ਉਨ੍ਹਾਂ ਦਾ ਬੁੱਤ ਲਾਇਆ ਗਿਆ ਸੀ।
ਇਹ ਵੀ ਪੜ੍ਹੋ: Captain Delhi Tour: ਕੈਪਟਨ ਅਮਰਿੰਦਰ ਜਲਦ ਕਰਨਗੇ ਧਮਾਕਾ! ਅੱਜ ਫਿਰ ਦਿੱਲੀ ਪਹੁੰਚੇ, ਅਮਿਤ ਸ਼ਾਹ ਨਾਲ ਕਰ ਸਕਦੇ ਮੀਟਿੰਗ
ਇਹ ਵੀ ਪੜ੍ਹੋ: ਬੇਟੇ ਦੇ ਬਾਲਗ ਹੋਣ ਮਗਰੋਂ ਵੀ ਪਿਤਾ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦਾ? ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ
Corona Vaccine: ਕੋਰੋਨਾ ਵੈਕਸੀਨ ਦਾ ਇੰਨਾ ਖੌਫ਼! ਔਰਤ ਨੇ ਸੱਪ ਨਾਲ ਡੰਗਵਾਉਣ ਦੀ ਦਿੱਤੀ ਧਮਕੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904