Virender Sehwag On India Name: ਭਾਰਤ ਬਨਾਮ ਇੰਡੀਆ ਦਾ ਮੁੱਦਾ ਲਗਾਤਾਰ ਵੱਧ ਰਿਹਾ ਹੈ। ਭਾਰਤ ਬਨਾਮ ਇੰਡੀਆ ਸੋਸ਼ਲ ਮੀਡੀਆ 'ਤੇ ਲਗਾਤਾਰ ਟਾਪ ਟ੍ਰੈਂਡ ਕਰ ਰਿਹਾ ਹੈ। ਹੁਣ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਭਾਰਤ ਬਨਾਮ ਇੰਡੀਆ ਵਿਵਾਦ 'ਤੇ ਆਪਣੀ ਗੱਲ ਰੱਖੀ ਹੈ। ਦਰਅਸਲ, ਵਰਿੰਦਰ ਸਹਿਵਾਗ ਨੇ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਵਿਸ਼ਵ ਕੱਪ ਵਿੱਚ ਅਸੀਂ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਲਈ ਚੀਅਰ ਕਰਾਂਗੇ।


ਵਰਿੰਦਰ ਸਹਿਵਾਗ ਨੇ ਆਪਣੇ ਟਵੀਟ 'ਚ ਕੀ ਲਿਖਿਆ?


ਵਰਿੰਦਰ ਸਹਿਵਾਗ ਨੇ ਆਪਣੇ ਟਵੀਟ 'ਚ ਅੱਗੇ ਲਿਖਿਆ ਕਿ ਭਾਰਤੀ ਟੀਮ ਦੀ ਜਰਸੀ 'ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ, ਕਿਉਂਕਿ ਸਾਡੇ ਦਿਲਾਂ 'ਚ ਭਾਰਤ ਹੈ। ਇਸ ਦੇ ਨਾਲ ਹੀ ਵਰਿੰਦਰ ਸਹਿਵਾਗ ਨੇ ਇਸ ਟਵੀਟ ਵਿੱਚ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਟੈਗ ਕੀਤਾ ਹੈ। ਇਸ ਤੋਂ ਇਲਾਵਾ ਵਰਿੰਦਰ ਸਹਿਵਾਗ ਨੇ ਕਈ ਟਵੀਟਸ ਅਤੇ ਟਵੀਟਸ ਦੇ ਰਿਪਲਾਈ ਵਿੱਚ ਇੰਡੀਆ ਦੀ ਥਾਂ ਭਾਰਤ ਨਾਂ ਦਾ ਸਮਰਥਨ ਕੀਤਾ ਹੈ। ਹਾਲਾਂਕਿ ਵਰਿੰਦਰ ਸਹਿਵਾਗ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।






ਇਹ ਵੀ ਪੜ੍ਹੋ: Jasprit Bumrah: ਜਸਪ੍ਰੀਤ ਬੁਮਰਾਹ-ਸੰਜਨਾ ਗਣੇਸ਼ਨ ਬਣੇ ਮਾਤਾ-ਪਿਤਾ, ਕ੍ਰਿਕਟਰ ਨੇ ਕਿਊਟ ਤਸਵੀਰ ਸ਼ੇਅਰ ਕਰ ਦੱਸਿਆ ਬੇਟੇ ਦਾ ਨਾਂਅ


ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਕੀਤਾ ਗਿਆ ਐਲਾਨ 


ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੋਣਗੇ, ਜਦਕਿ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੂੰ ਸਥਾਨ ਮਿਲਿਆ ਹੈ।


ਇਹ ਵੀ ਪੜ੍ਹੋ: Neeraj Chopra: ਨੀਰਜ ਚੋਪੜਾ ਦੇ ਬੁੱਤ ਤੋਂ ਚੋਰੀ ਹੋਏ ਜੈਵਲਿਨ 'ਤੇ ਪੁਲਿਸ ਦਾ ਬਿਆਨ, ਬੋਲੇ- 'ਨਕਲੀ ਨੂੰ ਅਸਲੀ ਨਾਲ ਬਦਲ...'