Foreign cricket fans raised slogans of 'Jai Shri Ram': ਭਾਰਤ 'ਚ ਕ੍ਰਿਕਟ ਵਰਲਡ ਕੱਪ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਈ ਵਿਦੇਸ਼ੀ ਕ੍ਰਿਕਟ ਪ੍ਰੇਮੀ ਭਾਰਤ ਆ ਵਿਸ਼ਵ ਕੱਪ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਸੋਸ਼ਲ ਮੀ਼ਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਕਈ ਲੋਕਾਂ ਦੇ ਹਾਸੇ ਨਿਕਲ ਰਹੇ ਹਨ, ਅਤੇ ਕਈ ਇਸਨੂੰ ਖੂਬ ਪਸੰਦ ਕਰ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨਾ ਸਿਰਫ਼ ਭਾਰਤੀ ਕ੍ਰਿਕਟ ਟੀਮ ਵਿੱਚ ਸਗੋਂ ਹੋਰ ਦੇਸ਼ਾਂ ਦੇ ਮੈਚਾਂ ਵਿੱਚ ਵੀ ਡੂੰਘੀ ਦਿਲਚਸਪੀ ਲੈ ਰਹੇ ਹਨ।


ਜੀ ਹਾਂ, ਕਈ ਦੂਜੇ ਦੇਸ਼ਾਂ ਦੇ ਲੋਕ ਦੂਜੀ ਟੀਮ ਦਾ ਸਮਰਥਨ ਕਰਨ ਲਈ ਆ ਰਹੇ ਹਨ। ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਹੋਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ 'ਚ ਨਾ ਸਿਰਫ ਵਿਦੇਸ਼ੀ ਬਲਕਿ ਭਾਰਤੀ ਦਰਸ਼ਕਾਂ ਦੀ ਵੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਇਕ ਵਿਦੇਸ਼ੀ ਕ੍ਰਿਕਟ ਪ੍ਰੇਮੀ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਭਾਰਤੀ ਦਰਸ਼ਕਾਂ ਦੇ ਸਾਹਮਣੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ, ਜਦਕਿ ਸਾਹਮਣੇ ਮੌਜੂਦ ਸੈਂਕੜੇ ਦਰਸ਼ਕ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ। ਉਹ ਵਿਦੇਸ਼ੀ ਬੰਦਾ ਆਸਟ੍ਰੇਲੀਆ ਦਾ ਪ੍ਰਸ਼ੰਸਕ ਜਾਪਦਾ ਹੈ। ਕਈ ਵਾਰ 'ਜੈ ਸ਼੍ਰੀ ਰਾਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਣ ਤੋਂ ਬਾਅਦ, ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਦਰਸ਼ਕਾਂ ਵਿੱਚੋਂ ਕਿਸੇ ਨੇ ਵਿਦੇਸ਼ੀ ਦੇ ਸਮਰਥਨ ਵਿੱਚ 'ਆਸਟ੍ਰੇਲੀਆ ਮਾਤਾ ਕੀ ਜੈ' ਦੇ ਨਾਅਰੇ ਲਗਾਏ। ਤੁਸੀ ਵੀ ਵੇਖੋ ਇਹ ਵੀਡੀਓ...






ਲੋਕ ਇਸ ਵੀਡੀਓ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਹ ਭਾਰਤ ਵਾਲੇ ਵੀ ਕੁਝ ਵੀ ਕਹਿੰਦੇ ਹਨ।" ਇਕ ਹੋਰ ਯੂਜ਼ਰ ਨੇ ਵੀਡੀਓ 'ਤੇ ਮਜ਼ਾਕ ਕਰਦੇ ਹੋਏ ਲਿਖਿਆ, ''ਆਸਟ੍ਰੇਲੀਆ ਮਾਤਾ ਦੀ ਜੈ ਕਹਿਣ ਵਾਲਾ ਜ਼ਰੂਰ ਹਰਿਆਣਾ ਦਾ ਹੀ ਹੋਵੇਗਾ।'' ਇੱਕ ਤੀਜੇ ਉਪਭੋਗਤਾ ਨੇ ਲਿਖਿਆ, "ਇਹ ਸਨਮਾਨ ਦੋਵੇ ਅਤੇ ਸਨਮਾਨ ਲਵੋ ਦੀ ਇੱਕ ਵਧੀਆ ਉਦਾਹਰਣ ਹੈ।" ਜਦੋਂ ਕਿ ਚੌਥੇ ਨੇ ਲਿਖਿਆ, "ਇਹ ਤਾਂ ਬਿਲਕੁਲ ਸੈਮ ਕਰਨ ਵਰਗਾ ਦਿਖਾਈ ਦੇ ਰਿਹਾ ਹੈ।"