Shikhar Dhawan Funny Dance on moye moye song: ਭਾਰਤੀ ਸਟਾਰ ਬੱਲੇਬਾਜ਼ ਸ਼ਿਖਰ ਧਵਨ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦੇ ਖੂਬ ਸੁਰਖੀਆਂ ਬਟੋਰਦੇ ਹਨ। ਇਸ ਤੋਂ ਇਲਾਵਾ ਸ਼ਿਖਰ ਉਨ੍ਹਾਂ ਕ੍ਰਿਕਟਰਾਂ ਵਿੱਚੋਂ ਇੱਕ ਹਨ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਦੌਰਾਨ ਕ੍ਰਿਕਟਰ ਆਪਣੇ ਕਈ ਮਜ਼ਾਕੀਆ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ, ਜਿਨ੍ਹਾਂ ਨੂੰ ਯੂਜ਼ਰਸ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਵਿਚਾਲੇ ਸ਼ਿਖਰ ਵੱਲੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। 


ਦਰਅਸਲ, ਇਸ ਵੀਡੀਓ ਵਿੱਚ ਸ਼ਿਖਰ ਇਸ ਸਮੇਂ ਸੋਸ਼ਲ ਮੀਡੀਆ ਉੱਪਰ ਟ੍ਰੈਂਡ ਕਰ ਰਹੇ ਗੀਤ ਮੋਏ ਮੋਏ ਉੱਪਰ ਫਨੀ ਤਰੀਕੇ ਨਾਲ ਸਟੈਪ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹਸਾ -ਹਸਾ ਦੋਹਰਾ ਕਰ ਦਿੱਤਾ। ਇਹ ਫਨੀ ਵੀਡੀਓ ਨਾ ਸਿਰਫ ਫੈਨਜ਼ ਸਗੋਂ ਬਾਕੀ ਕ੍ਰਿਕਟਰਾਂ ਨੂੰ ਵੀ ਬੇਹੱਦ ਪਸੰਦ ਆਇਆ। ਜਿਸ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਵੱਲੋਂ ਕਈ ਕਮੈਂਟਸ ਕੀਤੇ ਗਏ। ਤੁਸੀ ਵੀ ਵੇਖੋ ਇਹ ਮਜ਼ਾਕੀਆ ਵੀਡੀਓ...


ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਸ਼ਿਖਰ ਧਵਨ ਨੇ ਲਿਖਿਆ- "ਕੱਲ੍ਹ ਮੈਨੂੰ ਇੱਕ ਕੁੜੀ ਮਿਲੀ! ਜਿਹਦੇ ਗੱਲਾਂ ਦੇ ਵਿੱਚ ਟੋਏ, ਮੋਏ-ਮੋਏ...।'' ਧਵਨ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਜਿਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।






ਤਲਾਕ ਦੇ ਚੱਲਦੇ ਸੁਰਖੀਆਂ 'ਚ ਰਹੇ...


ਦੱਸ ਦੇਈਏ ਕਿ ਧਵਨ ਦੀ ਨਿੱਜੀ ਜ਼ਿੰਦਗੀ ਉਤਾਰ-ਚੜ੍ਹਾਅ ਵਾਲੀ ਰਹੀ। ਟੀਮ ਤੋਂ ਬਾਹਰ ਹੋਣ ਤੋਂ ਬਾਅਦ ਧਵਨ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਸੰਘਰਸ਼ ਕਰ ਰਹੇ ਸੀ। ਹਾਲ ਹੀ 'ਚ ਉਨ੍ਹਾਂ ਦੇ ਤਲਾਕ ਨੂੰ ਅਦਾਲਤ ਨੇ ਮਨਜ਼ੂਰੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮਾਨਸਿਕ ਤਣਾਅ 'ਚੋਂ ਗੁਜ਼ਰਨਾ ਪਿਆ। ਧਵਨ ਆਪਣੀ ਸਾਬਕਾ ਪਤਨੀ ਆਇਸ਼ਾ ਤੋਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਸਨ। ਆਇਸ਼ਾ ਆਪਣੇ ਬੇਟੇ ਜ਼ੋਰਾਵਰ ਨਾਲ ਆਸਟ੍ਰੇਲੀਆ 'ਚ ਰਹਿੰਦੀ ਹੈ ਜਦਕਿ ਧਵਨ ਭਾਰਤ 'ਚ ਰਹਿੰਦਾ ਹੈ। ਲੰਬੇ ਸਮੇਂ ਤੋਂ ਵੱਖ ਰਹਿਣ ਕਾਰਨ ਧਵਨ ਆਪਣੇ ਬੇਟੇ ਨੂੰ ਬਹੁਤ ਯਾਦ ਕਰਦੇ ਹਨ ਅਤੇ ਅਕਸਰ ਆਪਣੇ ਬੇਟੇ ਨਾਲ ਜੁੜੀਆਂ ਪੋਸਟਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।